Share on Facebook Share on Twitter Share on Google+ Share on Pinterest Share on Linkedin ਨਵੀਂ ਲੈਂਡ-ਪੂਲਿੰਗ ਪਾਲਿਸੀ ਵਿੱਚ ਛੋਟੇ ਜ਼ਮੀਨ ਮਾਲਕਾਂ ਨਾਲ ਭੇਦਭਾਵ: ਅਕਾਲੀ ਦਲ ਅਕਾਲੀ ਆਗੂ ਪਰਵਿੰਦਰ ਬੈਦਵਾਨ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਪੁਰਾਣੀ ਨੀਤੀ ਲਾਗੂ ਕਰਨ ਦੀ ਮੰਗ ਨਬਜ਼-ਏ-ਪੰਜਾਬ, ਮੁਹਾਲੀ, 5 ਜੂਨ: ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨੇ ਪੰਜਾਬ ਸਰਕਾਰ ਦੀ ਨਵੀਂ ਲੈਂਡ-ਪੂਲਿੰਗ ਨੀਤੀ ’ਤੇ ਸਵਾਲ ਚੁੱਕਦਿਆਂ ਛੋਟੇ ਜ਼ਮੀਨ ਮਾਲਕਾਂ ਨਾਲ ਭੇਦਭਾਵ ਕਰਨ ਦਾ ਦੋਸ਼ ਲਾਇਆ ਹੈ। ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਨਵੀਂ ਲੈਂਡ-ਪੂਲਿੰਗ ਪਾਲਿਸੀ ਵਿਚਲੀਆਂ ਤਰੁੱਟੀਆਂ ਦੂਰ ਕਰਨ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਸਕੀਮ ਗੁਪਤ ਢੰਗ ਨਾਲ ਤਿਆਰ ਕਰਕੇ ਛੋਟੇ ਜ਼ਮੀਨ-ਮਾਲਕਾਂ ਦੀ ਹੱਕਮਾਰੀ ਕੀਤੀ ਗਈ ਹੈ। ਅਕਾਲੀ ਆਗੂ ਨੇ ਦੱਸਿਆ ਕਿ ਨਵੀਂ ਨੀਤੀ ਤਹਿਤ 1 ਤੋਂ 3 ਕਨਾਲ ਦੇ ਮਾਲਕਾਂ ਨੂੰ ਕਮਰਸ਼ੀਅਲ ਪਲਾਟ ਹੀ ਨਹੀਂ ਦਿੱਤੇ ਜਾ ਰਹੇ, ਜੋ ਪਿਛਲੀ ਸਰਕਾਰਾਂ ਦੇ ਸਮੇਂ ਮਿਲਦੇ ਸਨ। ਨਵੀਂ ਨੀਤੀ ਰਾਹੀਂ 1 ਕਨਾਲ ਦੇ ਮਾਲਕ ਨੂੰ ਸਿਰਫ਼ 150 ਵਰਗ ਗਜ ਰਿਹਾਇਸ਼ੀ ਰਕਬਾ ਮਿਲ ਰਿਹਾ ਹੈ, ਜਦਕਿ ਪਿਛਲੀ ਸਕੀਮ ਵਿੱਚ 150 ਵਰਗ ਗਜ ਰਿਹਾਇਸ਼ੀ ਦੇ ਨਾਲ 25 ਗਜ ਕਮਰਸ਼ੀਅਲ ਵੀ ਮਿਲਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਨਵੀਂ ਸਕੀਮ ਵਿੱਚ ਵੱਡੇ ਬਿਲਡਰਾਂ ਨੂੰ ਲਾਭ ਪਹੁੰਚਾਉਣ ਲਈ ਛੋਟੇ ਜ਼ਮੀਨ-ਮਾਲਕਾਂ ਦਾ ਰਿਹਾਇਸ਼ੀ ਅਤੇ ਕਮਰਸ਼ੀਅਲ ਹਿੱਸਾ ਘਟਾ ਦਿੱਤਾ ਹੈ। ਪੁਰਾਣੀ ਸਕੀਮ ਵਿੱਚ ਜ਼ਮੀਨ-ਮਾਲਕ 100, 150, 200, 300, 500 ਵਰਗ ਗਜ ਦੇ ਪਲਾਟ ਚੁਣ ਸਕਦੇ ਸਨ ਪ੍ਰੰਤੂ ਹੁਣ ਸੁਵਿਧਾ ਖ਼ਤਮ ਕਰ ਦਿੱਤੀ ਗਈ ਹੈ ਅਤੇ ਪਲਾਟ ਵੇਚਣ ’ਤੇ ਵੀ ਅੌਕੜਾਂ ਲਾਈਆਂ ਗਈਆਂ ਹਨ। ਸ੍ਰੀ ਬੈਦਵਾਨ ਨੇ ਕਿਹਾ ਕਿ ਨਵੀਂ ਸਕੀਮ ਵਿੱਚ ਕਾਰਨਰ ਜਾਂ ਫੇੇਸਿੰਗ ਪਾਰਕ ਪਲਾਟ ’ਤੇ ਖ਼ਰੀਦਦਾਰ ਤੋਂ ਵਾਧੂ ਰਕਮ ਲੈਣ ਦੀ ਸ਼ਰਤ ਲਾਈ ਗਈ ਹੈ, ਪ੍ਰੰਤੂ ਜ਼ਮੀਨ-ਮਾਲਕਾਂ ਨੂੰ ਇਸਦਾ ਕੋਈ ਲਾਭ ਨਹੀਂ ਮਿਲ ਰਿਹਾ। ਉਲਟ, ਉਨ੍ਹਾਂ ਦੇ ਪਲਾਟਾਂ ਦੀ ਕੀਮਤ ਘਟਾਈ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੁਰਾਣੀ ਨੀਤੀ ਲਾਗੂ ਨਾ ਕੀਤੀ ਤਾਂ ਇਹ ਕਿਸਾਨ ਤੇ ਲੋਕ ਵਿਰੋਧੀ ਫ਼ੈਸਲਾ ਸਾਬਤ ਹੋਵੇਗਾ। ਉਨ੍ਹਾਂ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇ ਕੇ ਪੁਰਾਣੀ ਨੀਤੀ ਲਾਗੂ ਕਰਨ ਦੀ ਗੁਹਾਰ ਲਗਾਈ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ