ਫੈਕਟਰੀ ਦੇ ਤਾਲੇ ਤੋੜ ਕੇ ਚੋਰੀ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 21 ਮਈ:
ਮੁਹਾਲੀ ਪੁਲੀਸ ਨੇ ਉਦਯੋਗਿਕ ਖੇਤਰ ਫੇਜ਼-9 ਸਥਿਤ ਇੱਕ ਫੈਕਟਰੀ ਦੇ ਤਾਲੇ ਤੋੜ ਕੇ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਮੇਸ਼ ਬਹਾਦਰ ਵਾਸੀ ਗਰਾਮ ਦੇਹਰਨ ਅਤੇ ਲੱਲਾ ਰਾਮ ਵਾਸੀ ਪਿੰਡ ਸੋਰਪੁਰ (ਯੂਪੀ) ਵਜੋਂ ਹੋਈ ਹੈ। ਇਸ ਸਮੇਂ ਮੁਲਜ਼ਮ ਰਮੇਸ਼ ਬਹਾਦਰ ਸੈਕਟਰ-82 ਅਤੇ ਲੱਲਾ ਰਾਮ ਜਗਤਪੁਰਾ ਵਿੱਚ ਰਹਿ ਰਹੇ ਸਨ। ਉਨ੍ਹਾਂ ਦੇ ਖ਼ਿਲਾਫ਼ ਫੇਜ਼-11 ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਅੱਜ ਇੱਥੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸਨਅਤੀ ਖੇਤਰ ਫੇਜ਼-9 ਸਥਿਤ ਪ੍ਰਾਈਵੇਟ ਫੈਕਟਰੀ ਦੇ ਮਾਲਕ ਹਰਪ੍ਰੀਤ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੀਤੀ 7 ਤੇ 8 ਮਈ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲ ਉਸ ਦੀ ਫੈਕਟਰੀ ਦੇ ਤਾਲੇ ਤੋੜ ਕੇ ਫੈਕਟਰੀ ’ਚੋਂ ਇੱਕ ਐਲਈਡੀ, 2 ਲੈਪਟਾਪ, ਇੱਕ ਕੀਆ ਏ-ਕਾਰ ਦੀ ਚਾਬੀ, ਇੰਨਵੈਟਰ ਅਤੇ ਐਕਸਾਈਡ ਦੀ ਬੈਟਰੀ ਅਤੇ ਪਾਣੀ ਵਾਲੀਆਂ ਟੂਟੀਆਂ ਚੋਰੀ ਕਰ ਲਈਆਂ ਹਨ।
ਡੀਐਸਪੀ ਬੱਲ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਥਾਣਾ ਫੇਜ਼-11 ਦੇ ਐਸਐਚਓ ਇੰਸਪੈਕਟਰ ਅਮਨ ਦੀ ਅਗਵਾਈ ਹੇਠ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪੁਲੀਸ ਨੇ ਲੱਲਾ ਰਾਮ ਅਤੇ ਰਮੇਸ਼ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਲੈਪਟਾਪ, ਇੱਕ ਐਲਈਡੀ ਵਨ ਪਲੱਸ, ਇੱਕ ਕੀਆ ਕਾਰ ਦੀ ਚਾਬੀ, ਇੱਕ ਛੈਣੀ ਤੇ ਇੱਕ ਹਥੌੜਾ, ਮੁਹਾਲੀ ਨੰਬਰ ਦਾ ਇੱਕ ਆਟੋ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਬੀ ਐਨਐਸ ਦੀ ਧਾਰਾ 317 (2) ਤਹਿਤ ਜੁਰਮ ਦਾ ਵਾਧਾ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਚੋਰੀ ਦੇ ਮਾਮਲਿਆਂ ਵਿੱਚ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…