Share on Facebook Share on Twitter Share on Google+ Share on Pinterest Share on Linkedin ਭਾਰਤ ਦੇ ਵਿਕਾਸ ਵਿੱਚ ਰਾਜੀਵ ਗਾਂਧੀ ਦੀ ਵੱਡੀ ਦੇਣ: ਬਲਬੀਰ ਸਿੱਧੂ ਨਬਜ਼-ਏ-ਪੰਜਾਬ, ਮੁਹਾਲੀ, 21 ਮਈ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਵੱਲੋਂ ਆਪਣੇ ਦਫ਼ਤਰ ਵਿਖੇ ਰਾਜੀਵ ਗਾਂਧੀ ਦੀ 34ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਵੱਲੋਂ ਦੇਸ਼ ਲਈ ਕੀਤੇ ਕੰਮ ਹਮੇਸ਼ਾ ਯਾਦ ਰਹਿਣਗੇ। ਭਾਰਤ ਦੇ ਵਿਕਾਸ ਵਿੱਚ ਉਨ੍ਹਾਂ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ 40 ਸਾਲ ਦੀ ਉਮਰ ਵਿੱਚ ਹੀ ਉਹ ਭਾਰਤ ਦੇ ਸਭ ਤੋੱ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ। ਘੱਟ ਉਮਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਸੋਚ ਬਹੁਤ ਆਧੁਨਿਕ ਸੀ। ਉਹ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਧੁਨਿਕ ਡਿਜੀਟਲ ਬੁਨਿਆਦੀ ਢਾਂਚੇ ਦੀ ਨੀਂਹ ਵੀ ਰਾਜੀਵ ਗਾਂਧੀ ਨੇ ਰੱਖੀ, ਜਿਸ ਨੂੰ ਅੱਗੇ ਚਲਾ ਕੇ ਸ਼੍ਰੀ ਰਾਹੁਲ ਗਾਂਧੀ ਨੇ ਨਵੇਂ ਆਯਾਮ ਦਿੱਤੇ। ਆਈਟੀ ਖੇਤਰ ਵਿੱਚ ਆਏ ਇਨਕਲਾਬ ਕਾਰਨ ਅੱਜ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰੀ ਕੰਮ ਲਈ ਲੰਮੀਆਂ ਲਾਈਨਾਂ ਵਿੱਚ ਖੜ੍ਹਾ ਨਹੀਂ ਹੋਣਾ ਪੈਂਦਾ। ਸ਼ਰਧਾਂਜਲੀ ਸਮਾਗਮ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੈਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕੌਂਸਲਰ ਕਮਲਜੀਤ ਸਿੰਘ ਬੰਨੀ, ਸੁੱਚਾ ਸਿੰਘ ਕਲੌੜ ਅਤੇ ਜਗਦੀਸ਼ ਸਿੰਘ ਜੱਗਾ, ਕਾਂਗਰਸੀ ਆਗੂ ਗੁਰਚਰਨ ਸਿੰਘ ਭੰਵਰਾ, ਗੁਰਸਾਹਿਬ ਸਿੰਘ, ਨਛੱਤਰ ਸਿੰਘ, ਲਖਬੀਰ ਸਿੰਘ, ਨਵਜੋਤ ਸਿੰਘ ਬਾਛਲ, ਬਲਾਕ ਪ੍ਰਧਾਨ ਪ੍ਰਦੀਪ ਸਿੰਘ ਤੰਗੋਰੀ, ਬਲਬੀਰ ਸਿੰਘ ਸੈਕਟਰ-67, ਮੰਡਲ ਪ੍ਰਧਾਨ ਪ੍ਰਦੀਪ ਸੋਨੀ, ਮੰਡਲ ਪ੍ਰਧਾਨ ਗੁਰਮੇਜ ਸਿੰਘ, ਮੰਡਲ ਪ੍ਰਧਾਨ ਅਸ਼ੋਕ ਕੌਂਡਲ, ਰਜਿੰਦਰ ਸਿੰਘ ਧਰਮਗੜ੍ਹ, ਹਰਦਿਆਲ ਚੰਦ ਬਡਬਰ, ਸੁਰਿੰਦਰ ਰਾਜਪੂਤ ਸਾਬਕਾ ਕੌਂਸਲਰ, ਜਸਪਾਲ ਸਿੰਘ ਟਿਵਾਣਾ, ਪ੍ਰਕਾਸ਼ ਚੰਦ, ਪਰਮਜੀਤ ਸਿੰਘ ਚੌਹਾਨ, ਬਲਬੀਰ ਸਿੰਘ ਫੇਜ਼-5, ਜਤਿੰਦਰ ਸਿੰਘ ਸੋਢੀ, ਕਰਮਜੀਤ ਸਿੰਘ ਸਿੱਧੂ, ਡਾ ਬਾਜਵਾ ਸ਼ਾਹੀ ਮਾਜਰਾ, ਨਰਿੰਦਰ ਕੁਮਾਰ ਫੇਜ਼-6, ਡੀਪੀ ਸ਼ਰਮਾ, ਗੁਰਵਿੰਦਰ ਗੋਗੀ, ਮਲਕੀਅਤ ਸਿੰਘ ਮਟੋਰ, ਕੁਲਵਿੰਦਰ ਸਿੰਘ ਰੋਮੀ, ਨਰਿੰਦਰ ਕੌਸ਼ਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ