Share on Facebook Share on Twitter Share on Google+ Share on Pinterest Share on Linkedin ਦਸਵੀਂ ਜਮਾਤ: ਸਰਕਾਰੀ ਗਰਲਜ਼ ਸਕੂਲ ਸੋਹਾਣਾ ਦੀਆਂ ਵਿਦਿਆਰਥਣਾਂ ਦਾ ਸਨਮਾਨ ਨਬਜ਼-ਏ-ਪੰਜਾਬ, ਮੁਹਾਲੀ, 17 ਮਈ: ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ (ਮੁਹਾਲੀ) ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਹਿਮਾਂਸ਼ੂ ਢੰਡ ਨੇ ਦੱਸਿਆ ਕਿ ਪਿਛਲੇ ਸਾਲ ਵਾਂਗ ਇਸ ਵਰ੍ਹੇ ਵੀ ਪੰਜਾਬ ਬੋਰਡ ਦੇ ਨਤੀਜੇ 100 ਫੀਸਦੀ ਰਹੇ। ਅੱਜ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਹੋਣਹਾਰ ਵਿਦਿਆਰਥੀਆਂ ਦੇ ਮਾਪੇ ਅਤੇ ਪ੍ਰਬੰਧਨ ਕਮੇਟੀ ਦੇ ਮੈਂਬਰ ਹਾਜ਼ਰ ਹੋਏ। ਸੁਨਿਧੀ ਪੁੱਤਰੀ ਭੁਪੇਂਦਰ ਕੁਮਾਰ ਨੇ 650 ’ਚੋਂ 611 ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਹਿੰਦੀ ਵਿਸ਼ੇ ਵਿੱਚ 100 ਫੀਸਦੀ ਅੰਕ ਪ੍ਰਾਪਤ ਕੀਤੇ, ਸੁਖਜੀਤ ਕੌਰ ਪੁੱਤਰੀ ਸਤਵਿੰਦਰ ਸਿੰਘ ਨੇ 594 ਅੰਕ ਅਤੇ ਹਿੰਦੀ ਵਿੱਚ 99 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਦੂਜਾ ਅਤੇ ਜੈਸਮੀਨ ਕੌਰ ਪੁੱਤਰੀ ਹਰਦੀਪ ਸਿੰਘ ਨੇ 592 ਅੰਕਾਂ ਨਾਲ ਸਕੂਲ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਮੀਡੀਆ ਇੰਚਾਰਜ ਸ੍ਰੀਮਤੀ ਸੁਧਾ ਜੈਨ ਨੇ ਦੱਸਿਆ ਕਿ ਨੇਹਾ ਨੇ 581, ਕ੍ਰਿਸ਼ਮਾ ਨੇ 563, ਗੁਰਸ਼ਰਨ ਕੌਰ ਨੇ 559, ਜਾਨਵੀ ਸ਼ਰਮਾ ਨੇ 587, ਕਾਮਨੀ ਸ਼ਰਮਾ ਤੇ ਸਿਮਰਨ ਕੌਰ 526, ਗੁਰਲੀਨ ਨੇ 558, ਜਸਲੀਨ 566, ਹਰਕੀਰਤ ਕੌਰ 580, ਸ਼ਰਨਪ੍ਰੀਤ ਕੌਰ 574, ਨਿਹਾਰਕਾ ਵਰਮਾ 574, ਮੇਘਵਤੀ 556 ਅਤੇ ਰਾਧਿਕਾ ਨੇ 496 ਅੰਕ ਲਏ ਹਨ। ਇਨ੍ਹਾਂ ਸਾਰੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੀ ਮੈਂਬਰ ਸ੍ਰੀਮਤੀ ਅਮੋਲ ਅਤੇ ਸੀ-3 ਐਨਜੀਓ ਗਰੁੱਪ ਦੇ ਪ੍ਰੋਗਰਾਮ ਅਫ਼ਸਰ ਨੇ ਬੱਚਿਆਂ ਨੂੰ ਇਨਾਮ ਵੰਡੇ ਅਤੇ ਪ੍ਰੇਰਣਾਦਾਇਕ ਭਾਸ਼ਣ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਅਤੇ ਮਿਹਨਤੀ ਸਟਾਫ਼ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਲਸ਼ਨ ਰਾਣੀ, ਨਰਿੰਦਰ ਕੌਰ, ਅਰਮੀਤ ਕੌਰ, ਗੁਰਵਿੰਦਰ ਕੌਰ, ਸੀਮਾ ਸੂਦ, ਉਰਵਸ਼ੀ ਸਿੰਗਲਾ, ਮਨਦੀਪ ਕੌਰ, ਜੋਤੀ ਸੋਈ, ਜਗਜੀਤ ਕੌਰ, ਕਿਰਨ ਲਤਾ, ਨਵਨੀਤ ਕੌਰ, ਰੀਮਾ, ਸੰਗੀਤਾ ਜੋਸ਼ੀ, ਕਮਲੇਸ਼ ਕੌਰ, ਏਮਨਦੀਪ ਕੌਰ, ਗੁਰਪ੍ਰੀਤ ਕੌਰ, ਸਿਮਰਤ ਭੱਟੀ, ਰੇਖਾ ਗੱਖੜ, ਸਿਮਾਕਸ਼ੀ ਮਹਾਜਨ, ਬਲਦੇਵ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ