Share on Facebook Share on Twitter Share on Google+ Share on Pinterest Share on Linkedin ਦਸਵੀਂ ਦਾ ਨਤੀਜਾ: ਵੀਆਈਪੀ ਸ਼ਹਿਰ ਮੁਹਾਲੀ ਸਭ ਤੋਂ ਫਾਡੀ, ਲੁਧਿਆਣਾ ਫਿਰ ਤੋਂ ਮੋਹਰੀ ਨਬਜ਼-ਏ-ਪੰਜਾਬ, ਮੁਹਾਲੀ, 16 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਜ਼ਿਲ੍ਹੇਵਾਰ ਮੈਰਿਟ ਵਿੱਚ ਲੁਧਿਆਣਾ ਨੇ ਸਭ ਤੋਂ ਵੱਧ 52 ਪੁਜ਼ੀਸ਼ਨਾਂ ਹਾਸਲ ਕਰਕੇ ਪੰਜਾਬ ਵਿੱਚ ਪਹਿਲੇ ਨੰਬਰ ’ਤੇ ਆਇਆ ਹੈ ਜਦੋਂਕਿ ਵੀਆਈਪੀ ਸ਼ਹਿਰ ਮੁਹਾਲੀ ਸਭ ਤੋਂ ਫਾਡੀ ਰਿਹਾ ਹੈ। ਪਿਛਲੇ ਸਾਲ ਵੀ ਦਸਵੀਂ ਦੇ ਨਤੀਜਿਆਂ ਵਿੱਚ ਮੁਹਾਲੀ ਜ਼ਿਲ੍ਹਾ ਫਾਡੀ ਆਇਆ ਸੀ। ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਅੱਠਵੇਂ ਸਥਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਜ਼ਿਲ੍ਹਾ ਰੂਪਨਗਰ ਜ਼ਿਲ੍ਹਾ ਪੱਧਰ ’ਤੇ 13ਵੇਂ ਸਥਾਨ ’ਤੇ ਆਇਆ ਹੈ। ਬੋਰਡ ਦੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ 47 ਪੁਜ਼ੀਸ਼ਨਾਂ ਨਾਲ ਦੂਜੇ, ਅੰਮ੍ਰਿਤਸਰ 25 ਪੁਜ਼ੀਸ਼ਨਾਂ ਨਾਲ ਤੀਜੇ, ਫ਼ਰੀਦਕੋਟ 10 ਪੁਜ਼ੀਸ਼ਨਾਂ ਨਾਲ ਚੌਥੇ, ਫ਼ਾਜ਼ਿਲਕਾ 17 ਪੁਜ਼ੀਸ਼ਨਾਂ ਨਾਲ ਪੰਜਵੇਂ, ਪਟਿਆਲਾ 16 ਪੁਜ਼ੀਸ਼ਨਾਂ ਨਾਲ ਛੇਵੇਂ, ਮਾਨਸਾ 14 ਪੁਜ਼ੀਸ਼ਨਾਂ ਨਾਲ ਸੱਤਵੇਂ, ਜਲੰਧਰ 13 ਪੁਜ਼ੀਸ਼ਨਾਂ ਨਾਲ ਅੱਠਵੇਂ, ਨਵਾਂ ਸ਼ਹਿਰ 12 ਪੁਜ਼ੀਸ਼ਨਾਂ ਨਾਲ 9ਵੇਂ ਸਥਾਨ ’ਤੇ ਆਇਆ ਹੈ। ਜਦੋਂਕਿ ਮੋਗਾ ਅਤੇ ਸੰਗਰੂਰ 10-10 ਪੁਜ਼ੀਸ਼ਨਾਂ ਨਾਲ 10ਵੇਂ, ਗੁਰਦਾਸਪੁਰ 9 ਪੁਜ਼ੀਸ਼ਨਾਂ ਨਾਲ 11ਵੇਂ, ਫ਼ਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ 8-8 ਪੁਜ਼ੀਸ਼ਨਾਂ ਲੈ ਕੇ 12ਵੇਂ, ਬਠਿੰਡਾ ਤੇ ਰੂਪਨਗਰ 6-6 ਪੁਜ਼ੀਸ਼ਨਾਂ ਲੈ ਕੇ 13ਵੇਂ, ਫ਼ਤਿਹਗੜ੍ਹ ਸਾਹਿਬ, ਮਲੇਰਕੋਟਲਾ ਤੇ ਪਠਾਨਕੋਟ ਅਤੇ ਤਰਨਤਾਰਨ 5-5 ਪੁਜ਼ੀਸ਼ਨਾਂ ਨਾਲ 14ਵੇਂ, ਬਰਨਾਲਾ 4 ਪੁਜ਼ੀਸ਼ਨਾਂ ਨਾਲ 15ਵੇਂ ਅਤੇ ਕਪੂਰਥਲਾ 2 ਪੁਜ਼ੀਸ਼ਨਾਂ ਲੈ ਕੇ 16ਵੇਂ ਸਥਾਨ ’ਤੇ ਆਇਆ ਹੈ ਜਦੋਂਕਿ ਮੁਹਾਲੀ ਸਭ ਤੋਂ ਫਾਡੀ ਰਿਹਾ ਹੈ। ਸਰਕਾਰੀ ਹਾਈ ਸਕੂਲ ਰਾਜੋਮਾਜਰਾ (ਐਜੂਕੇਸ਼ਨ ਬਲਾਕ ਬਨੂੜ) ਦੀ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰੀ ਮਲਕੀਤ ਸਿੰਘ ਨੇ 650 ’ਚੋਂ 620 ਅੰਕ (96.62 ਫੀਸਦੀ) ਲੈ ਕੇ ਮੁਹਾਲੀ ਜ਼ਿਲ੍ਹੇ ਦੀ ਲਾਜ ਰੱਖੀ ਹੈ। ਦਸਵੀਂ ਵਿੱਚ ਸਿਰਫ਼ 4 ਵਿਸ਼ਿਆਂ ਪੰਜਾਬੀ ਹਿਸਟਰੀ ਤੇ ਕਲਚਰ, ਉਰਦੂ ਇਲੈਕਟਿਵ, ਮਿਊਜ਼ਿਕ (ਇਨਸਟਰ) ਮਿਊਜ਼ਿਕ (ਤਬਲਾ) ਦਾ ਨਤੀਜਾ 100 ਫੀਸਦੀ ਰਿਹਾ ਹੈ। ਅੰਗਰੇਜ਼ੀ ਵਿਸ਼ੇ ਦੀ ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ 97.98 ਫੀਸਦੀ ਹੈ। ਪੰਜਾਬੀ ਵਿਸ਼ੇ ਦੀ 99.43 ਫੀਸਦੀ ਅਤੇ ਹਿੰਦੀ ਵਿਸ਼ੇ ਦੀ 99.54 ਫੀਸਦੀ ਪਾਸ ਪ੍ਰਤੀਸ਼ਤਤਾ ਹੈ। ਸਮਾਜਿਕ ਸਿੱਖਿਆ ਵਿਸ਼ੇ ਦੀ 99.38 ਫੀਸਦੀ, ਸਾਇੰਸ ਵਿਸ਼ੇ ਦੀ 99.06 ਫੀਸਦੀ ਅਤੇ ਗਣਿਤ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 98.89 ਫੀਸਦੀ ਹੈ। ਸੰਸਕ੍ਰਿਤ ਵਿਸ਼ੇ ਦੀ 99.55 ਫੀਸਦੀ, ਸਿਹਤ ਤੇ ਫਿਜ਼ਿਕਸ ਐਜੂਕੇਸ਼ਨ ਦੀ 99.76 ਫੀਸਦੀ, ਖੇਤੀਬਾੜੀ ਵਿਸ਼ੇ ਦੀ 99.84 ਫੀਸਦੀ, ਹੋਮ ਸਾਇੰਸ ਵਿਸ਼ੇ ਦੀ 99.64 ਫੀਸਦੀ ਅਤੇ ਕੰਪਿਊਟਰ ਸਾਇੰਸ ਦੀ 99.79 ਫੀਸਦੀ ਪਾਸ ਪ੍ਰਤੀਸ਼ਤਤਾ ਹੈ। ਇਸ ਸਾਲ 7 ਹਜ਼ਾਰ 9 ਸਕੂਲਾਂ ਦੇ 2,77, 746 ਵਿਦਿਆਰਥੀ ਦਸਵੀਂ ਦੀ ਪ੍ਰੀਖਿਆ ਵਿੱਚ ਅਪੀਅਰ ਹੋਏ ਸਨ। ਜਿਨ੍ਹਾਂ ’ਚੋਂ 11 ਹਜ਼ਾਰ 391 ਵਿਦਿਆਰਥੀ ਦੀ ਰੀ-ਅਪੀਅਰ ਅਤੇ 782 ਫੇਲ੍ਹ ਅਤੇ 25 ਬੱਚਿਆਂ ਦਾ ਨਤੀਜਾ ਰੋਕਿਆ ਗਿਆ। ਦਸਵੀਂ ਵਿੱਚ ਵੀ ਪ੍ਰਾਈਵੇਟ ਸਕੂਲ ਮੋਹਰੀ ਰਹੇ ਹਨ। ਗੈਰ-ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 96.09 ਫੀਸਦੀ ਹੈ, ਜਦੋਂਕਿ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 95.47 ਫੀਸਦੀ ਹੈ। ਇੰਜ ਹੀ ਏਡਿਡ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 91.72 ਫੀਸਦੀ ਹੈ। ਦਸਵੀਂ ਵਿੱਚ 588 ਵਿਦਿਆਰਥੀਆਂ ਨੂੰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਲਾਭ ਦਿੱਤਾ ਗਿਆ ਹੈ। ਜਿਨ੍ਹਾਂ ’ਚੋਂ 16 ਮੈਰਿਟ ਸੂਚੀ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਫਲ ਹੋਏ ਹਨ। ਪੰਜਾਬ ਬੋਰਡ ਨੇ ਕੌਮੀ ਖੇਡਾਂ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 25, 22, 19 ਅਤੇ ਖੇਡ ਗਤੀਵਿਧੀਆਂ ਵਿੱਚ ਹਿੱਸ ਲੈਣ ਵਾਲੇ ਬੱਚਿਆਂ ਨੂੰ 15 ਅੰਕ ਦਿੱਤੇ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ