ਸੀਬੀਐੱਸਈ ਨਤੀਜਾ: ਮੁਹਾਲੀ ਸ਼ਹਿਰ ਦੇ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ

ਨਬਜ਼-ਏ-ਪੰਜਾਬ, ਮੁਹਾਲੀ, 13 ਮਈ:
ਸੀਬੀਐੱਸਈ ਵੱਲੋਂ ਅੱਜ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਨਤੀਜੇ ਐਲਾਨੇ ਗਏ। ਇਸ ਵਾਰ ਵੀ ਮੁਹਾਲੀ ਦੇ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਲੜਕੀਆਂ ਨੇ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਕੇ ਮੁੰਡਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਦਾ ਸੀਬੀਐੱਸਈ ਬਾਰ੍ਹਵੀਂ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ ਨੇ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ ਉਨ੍ਹਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਮੁਹਾਲੀ ਦਾ ਨਾਂ ਰੌਸ਼ਨ ਕੀਤਾ ਹੈ। ਸਾਕਸ਼ੀ ਨੇ 500 ਅੰਕਾਂ ’ਚੋਂ 483 ਅੰਕ (96.6 ਫੀਸਦੀ) ਨਾਲ ਕਾਮਰਸ ਗਰੁੱਪ ਸਕੂਲ ਵਿੱਚ ਪਹਿਲਾ ਅਤੇ ਨਵਨੀਤ ਕੌਰ ਨੇ 475 ਅੰਕ (95 ਫੀਸਦੀ) ਨਾਲ ਦੂਜਾ ਅਤੇ ਮੈਡੀਕਲ ਗਰੁੱਪ ਵਿੱਚ ਹਰਜੱਸ ਸਿੰਘ ਨੇ 477 ਅੰਕ (95.4 ਫੀਸਦੀ) ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਇੰਜ ਹੀ ਦਸਵੀਂ ਜਮਾਤ ਵਿੱਚ ਰੌਣਕਬੀਰ ਸਿੰਘ ਬੇਦੀ ਨੇ 500 ’ਚੋਂ 491 (98.2 ਫੀਸਦੀ) ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਮੱਲਿਆ ਹੈ ਜਦੋਂਕਿ ਹਰਸਿਮਰਤ ਕੌਰ ਨੇ 590 (98 ਫੀਸਦੀ) ਨਾਲ ਦੂਜਾ ਅਤੇ ਜਸਲੀਨ ਕੌਰ ਨੇ 487 (97.4 ਫੀਸਦੀ) ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਰਾਜਵੀਰ ਸਿੰਘ ਪੁੱਤਰ ਸੰਦੀਪ ਸਿੰਘ ਨੇ 485 (97 ਫੀਸਦੀ), ਤ੍ਰਿਪਤੀ ਗੋਇਲ ਨੇ 480 (96 ਫੀਸਦੀ), ਆਰਵ ਕੁਮਾਰ ਨੇ 479 (95.8 ਫੀਸਦੀ), ਚਾਰਵੀ ਜੋਸ਼ੀ ਨੇ 478 (96 ਫੀਸਦੀ) ਅਤੇ ਅਰੁਸ਼ ਸਿੱਕਾ ਨੇ 477 (95.4 ਫੀਸਦੀ) ਅੰਕ ਹਾਸਲ ਕੀਤੇ ਹਨ। ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇਐੱਸ ਬੇਦੀ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਚੰਗੇ ਨਤੀਜੇ ਆਉਣ ਲਈ ਜਿੱਥੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਹੈ, ਉੱਥੇ ਸਕੂਲ ਦੇ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ।

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸਕੂਲ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਬਾਰ੍ਹਵੀਂ ਸਾਇੰਸ ਗਰੁੱਪ ਵਿੱਚ ਦੇਵਸ਼ ਗਰਗ ਨੇ 97.6 ਫੀਸਦੀ ਅਤੇ ਗੁਰਵੀਨ ਕੌਰ ਬਸੀ ਨੇ 94 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਦੇਵੇਸ਼ ਗਰਗ ਨੇ ਫਿਜ਼ਿਕਸ ਵਿੱਚ 100 ਫੀਸਦੀ ਅਤੇ ਗਣਿਤ ਵਿੱਚ 99 ਫੀਸਦੀ ਅੰਕ ਪ੍ਰਾਪਤ ਹਨ। ਆਰਟਸ ਗਰੁੱਪ ਦੀ ਵਿਦਿਆਰਥਣ ਨਵਜੋਤ ਕੌਰ ਨੇ 96.8 ਫੀਸਦੀ ਅਤੇ ਪਲਕਪ੍ਰੀਤ ਕੌਰ ਨੇ 91.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਕਾਮਰਸ ਗਰੁੱਪ ਦੀ ਵਿਦਿਆਰਥਣ ਸੁਖਮਨ ਕੌਰ ਨੇ 92.2 ਫੀਸਦੀ ਅਤੇ ਗੁਰਮਨਜੋਤ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਇਸੇ ਤਰ੍ਹਾਂ ਦਸਵੀਂ ਜਮਾਤ ਦਾ ਸੀਬੀਐਸਈ ਨਤੀਜਾ 100 ਫੀਸਦੀ ਰਿਹਾ ਹੈ। ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸਕੂਲ ਦੇ ਕੁੱਲ 86 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਸਾਰੇ ਵਿਦਿਆਰਥੀ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ। ਮਨਜੋਤ ਕੌਰ ਨੇ 94.2 ਫੀਸਦੀ ਅੰਕ ਲੈ ਕੇ ਪਹਿਲਾ, ਗੁਰਮੰਨਤ ਕੌਰ ਨੇ 92.8 ਫੀਸਦੀ ਅੰਕਾਂ ਨਾਲ ਦੂਜਾ ਅਤੇ ਜਸਕਰਨ ਸਿੰਘ ਨੇ 92.4 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸੰਜਨਾ ਦੇਵੀ ਨੇ 91.8 ਫੀਸਦੀ, ਸਹਿਜਪ੍ਰੀਤ ਕੌਰ ਨੇ 90.8 ਫੀਸਦੀ ਅੰਕ ਹਾਸਲ ਕੀਤੇ ਹਨ। ਸਿਮਰਪ੍ਰੀਤ ਕੌਰ ਅਤੇ ਸਿਮਰਤਪ੍ਰੀਤ ਸਿੰਘ ਨੇ ਵੀ 90 ਫੀਸਦੀ ਤੋਂ ਵੱਧ ਲਏ ਹਨ।
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦੇ ਡਾਇਰੈਕਟਰ ਮੋਹਨਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਮੈਡੀਕਲ ਗਰੁੱਪ ਵਿੱਚ ਸਕੂਲ ਦੀ ਵਿਦਿਆਰਥਣ ਸਾਨਵੀ ਭਾਂਬਰੀ ਨੇ 91.2 ਫੀਸਦੀ ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਾਨਵੀਂ ਨੇ ਕੈਮਿਸਟਰੀ ਵਿੱਚ 70 ਅੰਕਾਂ ’ਚੋਂ 69 ਅੰਕ ਹਾਸਲ ਕੀਤੇ। ਆਰਟਸ ਗਰੁੱਪ ਦੀ ਵਿਦਿਆਰਥਣ ਹਰਨੂਰ ਕੌਰ ਨੇ 91 ਫੀਸਦੀ, ਨਾਨ-ਮੈਡੀਕਲ ਦੇ ਯਸ਼ਵਰਧਨ ਸਿੰਘ ਨੇ ਪੇਂਟਿੰਗ ਵਿਸ਼ੇ ਵਿੱਚ 100 ਫੀਸਦੀ ਅਤੇ ਆਰਟਸ ਗਰੁੱਪ ਦੀ ਸਰਗੁਣ ਚੌਧਰੀ ਨੇ 90 ਫੀਸਦੀ ਅੰਕ ਹਾਸਲ ਕੀਤੇ ਹਨ।
ਸੈਂਟ ਸੋਲਜਰ ਸਕੂਲ ਫੇਜ਼-7 ਦੀ ਪ੍ਰਿੰਸੀਪਲ ਅੰਜਲੀ ਸ਼ਰਮਾ ਨੇ ਦੱਸਿਆ ਕਿ ਬਾਰ੍ਹਵੀਂ ਦੇ ਵਿਦਿਆਰਥੀ ਕੁਨਾਲ ਸੂਦ ਨੇ ਹਿਊਮੈਨਟੀਜ ਵਿੱਚ 96.6 ਫੀਸਦੀ ਨਾਲ ਪਹਿਲਾ, ਸਿਮਰਨਜੋਤ ਕੌਰ ਨੇ ਕਾਮਰਸ ਵਿੱਚ 95.6 ਫੀਸਦੀ, ਗੁਰਸ਼ਾਨ ਸਿੰਘ ਨੇ ਮੈਡੀਕਲ ਵਿੱਚ 95 ਫੀਸਦੀ ਅਤੇ ਪ੍ਰਿਥਵੀ ਵਰਮਾ ਨੇ 94 ਫੀਸਦੀ ਅੰਕ ਹਾਸਲ ਕੀਤੇ ਹਨ।
ਓਕਰੇਜ਼ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਸੁਮਨ ਕਾਲੜਾ ਨੇ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ। ਦਸਵੀਂ ਵਿੱਚ 29 ਅਤੇ ਬਾਰ੍ਹਵੀਂ ਮੈਡੀਕਲ ਗਰੁੱਪ ਵਿੱਚ 19 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਨੇਹਮਤ ਕੌਰ 92.4 ਫੀਸਦੀ, ਦਿਲਰਾਜ 91.2 ਫੀਸਦੀ ਅਤੇ ਨਾਇਰ ਕੌਰ 87.6 ਫੀਸਦੀ ਅੰਕ ਹਾਸਲ ਕੀਤੇ ਹਨ।
ਸ਼ਿਵਾਲਿਕ ਸਕੂਲ ਫੇਜ਼-6 ਦੀ ਪ੍ਰਿੰਸੀਪਲ ਡਾ. ਅਨੂਪਕਿਰਨ ਕੌਰ ਨੇ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਬਾਰ੍ਹਵੀਂ ਮੈਡੀਕਲ ਵਿੱਚ ਹਰਸੀਰਤ ਕੌਰ ਗਿੱਲ ਨੇ 96.8 ਫੀਸਦੀ ਅੰਕਾਂ ਨਾਲ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂਕਿ ਨਿਹਾਰਿਕਾ ਗੋਗਨਾ ਨੇ 92.2 ਫੀਸਦੀ ਨਾਲ ਦੂਜਾ ਅਤੇ ਖੁਸ਼ਮੀਤ ਕੌਰ ਨੇ 91.4 ਫੀਸਦੀ ਨਾਲ ਤੀਜਾ ਹਾਸਲ ਕੀਤਾ ਹੈ। ਨਾਨ-ਮੈਡੀਕਲ ਵਿੱਚ ਸਿਮਰਨ ਕੌਰ ਨੇ 90.6 ਫੀਸਦੀ ਅਤੇ ਅਕਸ਼ਿਤਾ ਨੇ 90.4 ਫੀਸਦੀ ਅੰਕ ਹਾਸਲ ਕੀਤੇ ਹਨ। ਦੂਨ ਇੰਟਰਨੈਸ਼ਨ ਸਕੂਲ-69 ਦਾ ਨਤੀਜਾ ਵੀ 100 ਫੀਸਦੀ ਰਿਹਾ ਹੈ। ਬਾਰ੍ਹਵੀਂ ਵਿੱਚ 117 ਵਿਦਿਆਰਥੀ ਅਪੀਅਰ ਹੋਏ ਸਨ। ਹਿਊਮੈਨਟੀਜ ਵਿੱਚ ਵਸ਼ਿਸ਼ਟ ਅਰੋੜਾ ਅਤੇ ਰੋਜਰੀਤ ਕੌਰ ਨੇ 98.4 ਫੀਸਦੀ ਅਤੇ ਕਮਰਸ ਵਿੱਚ ਰਹਿਮਤ ਕੌਰ ਨੇ 96.8 ਫੀਸਦੀ ਅੰਕ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…