ਚੱਪੜਚਿੜੀ ਸੜਕ ਦੀ ਮੁਰੰਮਤ ਤੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ, ਪੌਣੇ 4 ਕਰੋੜ ਮਨਜ਼ੂਰ

ਵਿਧਾਇਕ ਕੁਲਵੰਤ ਸਿੰਘ ਵੱਲੋਂ ਲੋਕਾਂ ਦੀ ਚਿਰਕੌਣੀ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ

ਨਬਜ਼-ਏ-ਪੰਜਾਬ, ਮੁਹਾਲੀ, 11 ਮਈ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੱਪੜਚਿੜੀ ਸੜਕ ਦੀ ਮੁਰੰਮਤ ਅਤੇ ਨਵੀਨੀਕਰਨ ਲਈ ਪ੍ਰਸ਼ਾਸਕੀ ਪ੍ਰਵਾਨਗੀ ਦੇ ਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਇਹ ਸੜਕ ਇਤਿਹਾਸਕ ਨਗਰ ਚੱਪੜਚਿੜੀ ਲਈ ਇੱਕ ਮਹੱਤਵਪੂਰਨ ਪਹੁੰਚ ਮਾਰਗ ਹੈ। ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਇਲਾਕੇ ਦੇ ਲੋਕਾਂ ਦੀ ਚਿਰਕੌਣੀ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਖਰੜ-ਲਾਂਡਰਾਂ ਸੜਕ ਦੇ ਇੱਕ ਮਹੱਤਵਪੂਰਨ ਸਮਾਨਾਂਤਰ ਰਸਤੇ ਵਜੋਂ ਜਾਣੀ ਜਾਂਦੀ ਹੈ। ਲਾਂਡਰਾਂ ਜੰਕਸ਼ਨ ’ਤੇ ਲਗਦੇ ਲੰਮੇ ਜਾਮ ਤੋਂ ਬਚਨ ਲਈ ਜ਼ਿਆਦਾਤਰ ਲੋਕ ਇਸ ਸੜਕ ਤੋਂ ਲੰਘਣੇ ਹਨ। ਸੜਕ ਦੀ ਮੁਰੰਮਤ ਤੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਕੁਲਵੰਤ ਸਿੰਘ ਨੇ ਦੱਸਿਆ ਕਿ 2 ਕਿੱਲੋਮੀਟਰ ਤੋਂ ਵੱਧ ਲੰਮੀ ਤੇ 18 ਫੁੱਟ ਚੌੜੀ ਇਸ ਸੜਕੀ ਪ੍ਰਾਜੈਕਟ ਲਈ 377.45 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਵਿੱਚ 80 ਐਮਐਮ ਇੰਟਰਲਾਕਿੰਗ ਪੇਵਰ (ਟਾਇਲ) ਲਗਾਉਣਾ ਅਤੇ ਇਸ ਉਪਰੰਤ 8.52 ਲੱਖ ਰੁਪਏ ਦੀ ਪੰਜ ਸਾਲਾਂ ਦੀ ਦੇਖਭਾਲ ਦਾ ਪ੍ਰਬੰਧ ਵੀ ਸ਼ਾਮਲ ਹੈ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ਼ਿਵਪ੍ਰੀਤ ਸਿੰਘ ਖ਼ੁਦ ਮੌਕੇ ’ਤੇ ਖੜ ਕੇ ਸੜਕ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਕਰਵਾ ਰਹੇ ਹਨ। ਵਿਧਾਇਕ ਅਨੁਸਾਰ ਮੁਹਾਲੀ ਤੋਂ ਖਰੜ-ਲਾਂਡਰਾਂ ਸੜਕ ਤੱਕ ਵਾਇਆ ਚੱਪੜਚਿੜੀ ਇਸਦੇ ਮਹੱਤਵਪੂਰਨ ਸੰਪਰਕ ਕਾਰਨ ਵੱਡੀ ਆਵਾਜਾਈ ਸਮੱਸਿਆ ਪੈਦਾ ਹੋਣ ਕਾਰਨ, ਸੜਕ ਦੇ ਨਵੀਨੀਕਰਨ ਦੀ ਤੁਰੰਤ ਲੋੜ ਸੀ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਲਕੇ 12 ਮਈ ਨੂੰ ਚੱਪੜਚਿੜੀ ਤੋਂ ਫ਼ਤਿਹਗੜ੍ਹ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਦੇ ਰੂਪ ਵਿੱਚ ਸਰਹਿੰਦ ਫਤਿਹ ਮਾਰਚ ਕੱਢਿਆ ਜਾ ਰਿਹਾ ਹੈ। ਇਸ ਸਬੰਧੀ ਸੰਗਤ ਦੀ ਸਹੂਲਤ ਲਈ ਸੜਕ ਨੂੰ ਨਿਰਵਿਘਨ ਚੱਲਣਯੋਗ ਬਣਾਉਣ ਦੇ ਅਰਜ਼ੀ ਉਪਾਅ ਵਜੋਂ ਲੋਕ ਨਿਰਮਾਣ ਵਿਭਾਗ ਵੱਲੋਂ ਤੁਰੰਤ ਗੈਰ-ਬਿਟੂਮਿਨਸ (ਲੁੱਕ ਤੋਂ ਬਗੈਰ) ਪੈਚਵਰਕ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਐਤਵਾਰ ਸ਼ਾਮ ਤੱਕ ਪੂਰਾ ਲਿਆ ਜਾਵੇਗਾ। ‘ਆਪ’ ਵਿਧਾਇਕ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸੜਕੀ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਤੀ ਵਚਨਬੱਧਤਾ ਤਹਿਤ ਮੁਹਾਲੀ ਹਲਕੇ ਦੀਆਂ ਕਈ ਹੋਰ ਲਿੰਕ ਸੜਕਾਂ ਦਾ ਵੀ ਨਵੀਨੀਕਰਨ ਅਤੇ ਮੁਰੰਮਤ ਕੀਤੀ ਜਾਵੇਗੀ। ਇਸ ਸਬੰਧੀ ਸਰਕਾਰ ਨੂੰ 15 ਕਰੋੜ ਦਾ ਐਸਟੀਮੇਟ ਬਣਾ ਕੇ ਭੇਜਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…