ਮੁਹਾਲੀ ਪੁਲੀਸ ਵੱਲੋਂ ਵਾਹਨ ਚੋਰ ਗਰੋਹ ਦਾ ਮੁੱਖ ਮੁਲਜ਼ਮ ਮੋਗਾ ਤੋਂ ਗ੍ਰਿਫ਼ਤਾਰ

ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਦੋ ਕੈਂਟਰ ਤੇ 40 ਲੱਖ ਕੀਮਤ ਦਾ ਫ਼ਿਲਮਾਂ ਦੀ ਸ਼ੂਟਿੰਗ ਦਾ ਸਾਮਾਨ ਬਰਾਮਦ

ਸੱਤ ਬਾਊਸਰ ਅਤੇ 3 ਹੋਰ ਫ਼ਿਲਮੀ ਲਾਇਨ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਵੀ ਕੀਤਾ ਨਾਮਜ਼ਦ

ਨਬਜ਼-ਏ-ਪੰਜਾਬ, ਮੁਹਾਲੀ, 6 ਮਈ:
ਮੁਹਾਲੀ ਦੀ ਸਨੇਟਾ ਪੁਲੀਸ ਚੌਂਕੀ ਦੇ ਇੰਚਾਰਜ ਓਮ ਪ੍ਰਕਾਸ਼ ਦੀ ਅਗਵਾਈ ਵਾਲੀ ਟੀਮ ਨੇ ਵਾਹਨ ਚੋਰ ਗਰੋਹ ਦੇ ਮੁੱਖ ਮੁਲਜ਼ਮ ਨਵਜੋਤ ਸਿੰਘ ਉਰਫ਼ ਨਵੀ ਉਰਫ਼ ਜੈਤਾ ਵਾਸੀ ਨੇੜੇ ਸਰਕਾਰੀ ਸਕੂਲ ਨਿਹਾਲ ਸਿੰਘ ਵਾਲਾ (ਮੋਗਾ) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਬੀਤੀ 3 ਮਈ ਨੂੰ ਦੋ ਕੈਂਟਰ 709 ਗੱਡੀਆਂ, ਜਿਨ੍ਹਾਂ ਵਿੱਚ ਫ਼ਿਲਮਾਂ ਦੀ ਸ਼ੂਟਿੰਗ ਦਾ ਕੀਮਤੀ ਸਮਾਨ (ਕਰੀਬ 40 ਲੱਖ ਰੁਪਏ) ਦਾ ਸੀ ਚੋਰੀ ਕਰਕੇ ਲੈ ਗਏ। ਅੱਜ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਚੋਰੀ ਕੀਤੇ ਕੈਂਟਰਾਂ ’ਚੋਂ ਇੱਕ ਕੈਂਟਰ ਵਿੱਚ ਜੀਪੀਐਸ ਲੱਗਾ ਹੋਇਆ ਸੀ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਦੌਰਾਨ ਜੀਪੀਐਸ ਮੁਤਾਬਕ ਰਾਏਕੋਟ ਤੋਂ ਬਰਨਾਲਾ ਸੜਕ ’ਤੇ ਗੱਡੀ ਖੜੀ ਦਿਖਾਈ ਦੇ ਰਹੀ ਸੀ।
ਡੀਐਸਪੀ ਬੱਲ ਨੇ ਦੱਸਿਆ ਕਿ ਜਦੋਂ ਪੁਲੀਸ ਨੇ ਉਸ ਥਾਂ ’ਤੇ ਪਹੁੰਚ ਕੇ ਗੱਡੀ ਦੀ ਭਾਲ ਕੀਤੀ ਤਾਂ ਮੱੁਦਈ ਦੇ ਫੋਨ ’ਤੇ ਬੈਟਰੀ ਡਿਸਕਨੈਕਟ ਦਾ ਸੰਦੇਸ਼ ਆਉਣ ਲੱਗ ਪਿਆ। ਜਿਸ ’ਤੇ ਪਤਾ ਲੱਗਾ ਕਿ ਚੋਰਾਂ ਨੇ ਜੀਪੀਐਸ ਪੁੱਟ ਦਿੱਤਾ ਹੈ। ਇਸ ਮਗਰੋਂ ਮੱੁਦਈ ਦੇ ਦੱਸੇ ਨੰਬਰ ਮੁਤਾਬਕ ਸਾਈਬਰ ਦੀ ਹੈਲਪ ਨਾਲ ਲੋਕੇਸ਼ਨ ਪਤਾ ਕਰਕੇ ਪਹਿਲਾ ਧਰਮਕੋਟ ਫਿਰ ਮੋਗਾ ਮੰਡੀ, ਨਿਹਾਲ ਸਿੰਘ ਵਾਲਾ (ਮੋਗਾ) ਤੋਂ ਮੁੱਖ ਮੁਲਜ਼ਮ ਨਵਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਇਲਾਕਾ ਮੈਜਿਸਟ੍ਰੇਟ ਸ੍ਰੀਮਤੀ ਸਵੇਤਾ ਦਾਸ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ।
ਡੀਐਸਪੀ ਨੇ ਦੱਸਿਆ ਕਿ ਪੁਲੀਸ ਵੱਲੋਂ ਅੱਜ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਅਨਾਜ ਮੰਡੀ ਨਿਹਾਲ ਸਿੰਘ ਵਾਲਾ (ਮੋਗਾ) ਤੋਂ ਦੋਵੇਂ ਕੈਂਟਰ (ਸਮਾਨ ਦੇ ਭਰੇ ਹੋਏ) ਬਰਾਮਦ ਕੀਤੇ ਗਏ। ਪੁਲੀਸ ਅਨੁਸਾਰ ਵਾਰਦਾਤ ਵਿੱਚ ਵਰਤੀ ਗਈ ਥਾਰ ਜਿਸ ਨੂੰ ਟੈਂਪਰੇਰੀ ਨੰਬਰੀ ਲੱਗਾ ਹੋਇਆ ਸੀ, ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਵਿੱਚ 7 ਬਾਊਸਰ ਅਤੇ 3 ਹੋਰ ਫ਼ਿਲਮੀ ਲਾਇਨ ਵਿੱਚ ਕੰਮ ਕਰਨ ਵਾਲੇ ਵਿਅਕਤੀ ਹਨ, ਜਿਨ੍ਹਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…