Share on Facebook Share on Twitter Share on Google+ Share on Pinterest Share on Linkedin ਗਿਆਨ ਜਯੋਤੀ ਸਕੂਲ ਵਿੱਚ ਮਾਨਸਿਕ ਸਿਹਤ ਤੇ ਤੰਦਰੁਸਤੀ ਵਿਸ਼ੇ ’ਤੇ ਵਰਕਸ਼ਾਪ ਨਬਜ਼-ਏ-ਪੰਜਾਬ, ਮੁਹਾਲੀ, 5 ਮਈ: ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵੱਲੋਂ ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਵਿਸ਼ੇ ’ਤੇ ਇੱਕ ਰੋਜ਼ਾ ਸੀਬੀਐੱਸਈ ਸਮਰੱਥਾ ਨਿਰਮਾਣ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਸਕੂਲ ਦੇ 58 ਅਧਿਆਪਕਾਂ ਨੇ ਭਾਗ ਲਿਆ। ਇਹ ਸੈਸ਼ਨ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਫੇਜ਼-7 ਦੀ ਪ੍ਰਿੰਸੀਪਲ ਅੰਜਲੀ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਹਰਸਿਮਰਤ ਚਾਹਲ ਵੱਲੋਂ ਲੀਡ ਕੀਤਾ ਗਿਆ। ਦੋਵੇਂ ਯੋਗ ਰਿਸੋਰਸ ਪਰਸਨਜ਼ ਨੇ ਮਾਨਸਿਕ ਸਿਹਤ ਜਾਗਰੂਕਤਾ ਨੂੰ ਹੁਲਾਰਾ ਦੇਣ, ਭਾਵਨਾਤਮਿਕ ਚੁਨੌਤੀਆਂ ਦੀ ਸ਼ੁਰੂਆਤੀ ਪਛਾਣ ਕਰਨ ਅਤੇ ਸਮਰਥਕ ਸਕੂਲੀ ਵਾਤਾਵਰਨ ਬਣਾਉਣ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੇ ਇੰਟਰ-ਐਕਟਿਵ ਸੈਸ਼ਨਜ਼ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਜਿਨ੍ਹਾਂ ਨੇ ਆਪਣੇ ਕਲਾਸ-ਰੂਮ ਵਿੱਚ ਲਾਗੂ ਕਰਨ ਲਈ ਵਿਵਹਾਰਿਕ ਰਣਨੀਤੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਗਿਆਨ ਜਯੋਤੀ ਗਲੋਬਲ ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ ਨੇ ਕਿਹਾ ਕਿ ਗਿਆਨ ਜਯੋਤੀ ਗਰੁੱਪ ਆਪਣੇ ਵਿਦਿਆਰਥੀਆਂ ਦੀ ਭਾਵਨਾਤਮਿਕ ਅਤੇ ਮਾਨਸਿਕ ਭਲਾਈ ਨੂੰ ਅਰਥਪੂਰਨ ਸਿੱਖਿਆ ਲਈ ਆਧਾਰ ਮੰਨਦੇ ਹੈ। ਇਹ ਪ੍ਰੋਗਰਾਮ ਅਧਿਆਪਕਾਂ ਨੂੰ ਸਿਰਫ਼ ਸਿੱਖਿਆ ਕਾਰ ਹੀ ਨਹੀਂ, ਸਗੋਂ ਹਰ ਬੱਚੇ ਲਈ ਮਾਰਗ ਦਰਸ਼ਕ ਬਣਨ ਲਈ ਸਮਰੱਥ ਬਣਾਉਂਦਾ ਹੈ। ਅਖੀਰ ਵਿੱਚ ਪ੍ਰਸ਼ਨ-ਉਤਰ ਸੈਸ਼ਨ ਹੋਇਆ ਅਤੇ ਧੰਨਵਾਦੀ ਭਾਸ਼ਣ ਨਾਲ ਸਫਲਤਾਪੂਰਵਕ ਸਮਾਪਤੀ ਹੋਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ