ਅੌਰਤਾਂ ਨੂੰ ਆਤਮ-ਨਿਰਭਰ ਡਿਜੀਟਲ ਨਾਗਰਿਕ ਬਣਾਉਣ ਦਾ ਐਨਜੀਓ ਦਾ ਹੰਭਲਾ

ਸਿੱਖਿਆ ਭਵਨ ਵਿੱਚ ਅੌਰਤਾਂ ਨੂੰ ਡਿਜੀਟਲ ਟੈਕਨਾਲੋਜੀ ਤੇ ਆਰਥਿਕ ਸਾਖਰਤਾ ਦੇਣ ਲਈ ਪ੍ਰਾਜੈਕਟ ਸਮਾਪਤ

ਪਟਿਆਲਾ ਫਾਊਂਡੇਸ਼ਨ ਵੱਲੋਂ ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੀਆਂ ਅੌਰਤਾਂ ਲਈ ਕੀਤਾ ਗਿਆ ਉਪਰਾਲਾ

ਨਬਜ਼-ਏ-ਪੰਜਾਬ, ਮੁਹਾਲੀ, 3 ਮਈ:
ਪਟਿਆਲਾ ਫਾਊਂਡੇਸ਼ਨ ਵੱਲੋਂ ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੀਆਂ ਅੌਰਤਾਂ ਨੂੰ ਜ਼ਰੂਰੀ ਡਿਜੀਟਲ ਟੈਕਨਾਲੋਜੀ, ਆਰਥਿਕ ਸਾਖਰਤਾ ਅਤੇ ਸੁਰੱਖਿਅਤ ਆਨਲਾਈਨ ਵਾਤਾਵਰਨ ਮੁਹੱਈਆ ਕਰਵਾਉਣ ਅਤੇ ਅੌਰਤਾਂ ਨੂੰ ਸਸ਼ਕਤ ਬਣਾਉਣ ਲਈ ਸਿੱਖਿਆ ਭਵਨ ਵਿੱਚ ਕਰਵਾਇਆ ‘ਪ੍ਰਾਜੈਕਟ ਐੱਸ.ਐੱਚ.ਜੀ ਆਨਲਾਈਨ’ ਸਫਲਤਾਪੂਰਵਕ ਸਮਾਪਤ ਹੋ ਗਿਆ। ਇਹ ਪ੍ਰਾਜੈਕਟ ਨਵੰਬਰ 2024 ਵਿੱਚ ਜਰਮਨੀ-ਆਧਾਰਿਤ ਐਨਜੀਓ-ਓਐਮਈਡੀ ਨਾਲ ਸਾਂਝੇਦਾਰੀ ਵਿੱਚ ਸ਼ੁਰੂ ਕੀਤਾ ਗਿਆ ਸੀ।
ਸੰਸਥਾ ਦੇ ਸੀਈਉ ਰਵੀ ਸਿੰਘ ਆਹਲੂਵਾਲੀਆ ਨੇ ਕਿਹਾ ਦੱਸਿਆ ਕਿ ਪ੍ਰਾਜੈਕਟ ਦੌਰਾਨ 10 ਵੱਖ-ਵੱਖ ਸਵੈ ਸਹਾਇਤਾ ਗਰੁੱਪਾਂ (ਐੱਸਐੱਚਜੀ) ਦੀਆਂ 30 ਅੌਰਤਾਂ ਨੂੰ ਸਿਖਲਾਈ ਦਿੱਤੀ ਗਈ, ਜਿਸ ਨਾਲ ਉਨ੍ਹਾਂ ਨੇ ਨੈੱਟਵਰਕਿੰਗ ਬਾਰੇ ਇੱਕ ਸੁਰੱਖਿਅਤ ਡਿਜੀਟਲ ਥਾਂ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਉਪਰਾਲੇ ਦਾ ਮੁੱਖ ਉਦੇਸ਼ ਕੇਵਲ ਡਿਜੀਟਲ ਟੂਲਾਂ ਦੀ ਸਿੱਖਿਆ ਦੇਣਾ ਨਹੀਂ ਸੀ, ਸਗੋਂ ਅੌਰਤਾਂ ਨੂੰ ਆਤਮ-ਨਿਰਭਰ ਡਿਜੀਟਲ ਨਾਗਰਿਕ ਬਣਾਉਣਾ ਸੀ, ਜੋ ਮੁਫ਼ਤ ਅਤੇ ਪਹੁੰਚਯੋਗ ਆਨਲਾਈਨ ਮਾਧਿਅਮਾਂ ਰਾਹੀਂ ਆਪਣੇ ਉੱਦਮਾਂ ਨੂੰ ਅੱਗੇ ਵਧਾ ਸਕਣ। ਭਾਗੀਦਾਰ ਅੌਰਤਾਂ ਨੂੰ ਕਈ ਵਿਸ਼ਿਆਂ ’ਤੇ ਸਿਖਲਾਈ ਦਿੱਤੀ ਗਈ ਜਿਵੇਂ ਕਿ ਇੱਕ ਖ਼ਾਸ ਤੌਰ ’ਤੇ ਤਿਆਰ ਕੀਤਾ ਗਿਆ ਸੰਚਾਰ ਸਾਧਨ, ਸੋਸ਼ਲ ਮੀਡੀਆ ਅਤੇ ਡਿਜੀਟਲ ਮਾਰਕੀਟਿੰਗ, ਆਨਲਾਈਨ ਬਿਜ਼ਨਸ ਰਣਨੀਤੀਆਂ, ਸਾਈਬਰ ਸੁਰੱਖਿਆ, ਠੱਗੀ ਤੋਂ ਬਚਾਅ ਅਤੇ ਛੋਟੇ ਉੱਦਮਾਂ ਨਾਲ ਜੁੜੇ ਕਾਨੂੰਨੀ ਢਾਂਚਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਸ੍ਰੀ ਆਹਲੂਵਾਲੀਆ ਨੇ ਕਿਹਾ, ‘ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਇਸ ਪ੍ਰਾਜੈਕਟ ਦੀ ਸਫਲ ਸਮਾਪਤੀ ਕਰ ਰਹੇ ਹਾਂ। ਅੌਰਤਾਂ ਵਿੱਚ ਡਿਜੀਟਲ ਸਾਖਰਤਾ ਅਤੇ ਮਾਰਕੀਟਿੰਗ ਜਾਗਰੂਕਤਾ ਫੈਲਾਉਣ ਦਾ ਇਹ ਯਤਨ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਦੀ ਸਿੱਖਣ ਦੀ ਲਗਨ ਅਤੇ ਟੈਕਨਾਲੋਜੀ ਨੂੰ ਲੈ ਕੇ ਭਰੋਸਾ ਕਾਇਮ ਕਰਨਾ ਬੇਹੱਦ ਪ੍ਰੇਰਣਾਦਾਇਕ ਰਿਹਾ। ਇਹ ਅੰਤ ਨਹੀਂ, ਸਗੋਂ ਉਨ੍ਹਾਂ ਦੀ ਨਵੀਂ ਡਿਜੀਟਲ ਯਾਤਰਾ ਦੀ ਸ਼ੁਰੂਆਤ ਹੈ।’’

ਇੱਕ ਭਾਗੀਦਾਰ ਅੌਰਤ ਨੇ ਕਿਹਾ, ‘‘ਅਸੀਂ ਹੁਣ ਨਾ ਸਿਰਫ਼ ਡਿਜੀਟਲ ਟੂਲ ਵਰਤਣ ਵਿੱਚ ਆਤਮ-ਨਿਰਭਰ ਮਹਿਸੂਸ ਕਰ ਰਹੀਆਂ ਹਾਂ, ਸਗੋਂ ਹੋਰ ਨਵੇਂ ਆਨਲਾਈਨ ਪਲੇਟਫ਼ਾਰਮਾਂ ਨੂੰ ਆਪਣੇ ਕੰਮ ਲਈ ਅਪਣਾਉਣ ਲਈ ਉਤਸੁਕ ਹਾਂ। ਉਮੀਦ ਕਰਦੇ ਹਾਂ ਕਿ ਪ੍ਰਾਜੈਕਟ ਦੇ ਦੂਜੇ ਚਰਨ ਵਿੱਚ ਹੋਰ ਅੱਗੇ ਵਧੀਆ ਸਿੱਖਣ ਦੇ ਮੌਕੇ ਮਿਲਣਗੇ।’’ ਛੇ ਮਹੀਨਿਆਂ ਤੱਕ ਚੱਲੇ ਇਸ ਪ੍ਰਾਜੈਕਟ ਵਿੱਚ ਲੈਕਚਰਾਂ ਦੇ ਨਾਲ ਇੰਟਰ-ਐਕਟਿਵ ਵਰਕਸ਼ਾਪ ਵੀ ਸ਼ਾਮਲ ਸਨ, ਜਿਸ ਨਾਲ ਹਰੇਕ ਮੈਂਬਰ ਨੂੰ ਹੱਥੋਂ-ਹੱਥ ਸਿੱਖਣ ਦਾ ਮੌਕਾ ਮਿਲਿਆ।
ਇਸ ਮੌਕੇ ਪਟਿਆਲਾ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਅਨਮੋਲਜੀਤ ਸਿੰਘ, ਐਸਪੀ ਚੰਦ, ਰਾਕੇਸ਼ ਬਧਵਾਰ, ਡਾ. ਕਰਨ ਡੰਗ ਅਤੇ ਰਾਹੁਲ ਸ਼ਰਮਾ ਹਾਜ਼ਰ ਸਨ। ਸੀਨੀਅਰ ਮੈਂਬਰ ਡਾ. ਅਭਿਨੰਦਨ ਬੱਸੀ ਨੇ ਪ੍ਰਾਜੈਕਟ ਦੀ ਦੇਖਰੇਖ ਕੀਤੀ। ਵਲੰਟੀਅਰ ਗੁਰਵਿੰਦਰ ਸਿੰਘ, ਆਦਿੱਤਿਆ, ਜਸਕਰਨ, ਰਵਲਦੀਪ, ਵੈਸ਼ਾਲੀ, ਸ਼ਾਇਸਤਾ ਰਾਣੀ, ਵਾਸੂ ਗੁਲ੍ਹਾਟੀ ਅਤੇ ਗੁਲ ਨੇ ਭਾਗੀਦਾਰ ਅੌਰਤਾਂ ਦੀ ਸਿਖਲਾਈ ਦੌਰਾਨ ਮਦਦ ਅਤੇ ਮਾਰਗ-ਦਰਸ਼ਨ ਵਿੱਚ ਅਹਿਮ ਭੂਮਿਕਾ ਨਿਭਾਈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…