ਇੰਜੀਨੀਅਰ ਬਣਨਾ ਚਾਹੁੰਦਾ ਹੈ ‘ਮਨਰਾਜ ਸਿੰਘ’

ਨਬਜ਼-ਏ-ਪੰਜਾਬ, ਮੁਹਾਲੀ, 1 ਮਈ:
ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਸ਼ਨ ਐਗਜ਼ਾਮੀਨੇਸ਼ਨਜ਼ (ਸੀਆਈਐੱਸਸੀਈ) ਵੱਲੋਂ ਬੀਤੇ ਕੱਲ੍ਹ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐਸ) ਦੇ ਨਾਨ ਮੈਡੀਕਲ ਗਰੁੱਪ ਦੇ ਵਿਦਿਆਰਥੀ ਮਨਰਾਜ ਸਿੰਘ ਪੁੱਤਰ ਗੁਰਵਿੰਦਰ ਸਿੰਘ ਨੇ 94.75 ਫੀਸਦੀ ਅੰਕ ਹਾਸਲ ਕਰਕੇ ਸਕੂਲ ਵਿੱਚ ਟੌਪ ਕੀਤਾ ਹੈ। ਮਨਰਾਜ ਨੇ ਮੁਹਾਲੀ ਸ਼ਹਿਰ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਰੀਅਲ ਅਸਟੇਟ ਦੇ ਉੱਘੇ ਕਾਰੋਬਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਮਨਰਾਜ ਸਿੰਘ ਰੋਜ਼ਾਨਾ 10 ਘੰਟੇ ਪੜ੍ਹਦਾ ਸੀ, ਜਿਸ ਨੂੰ ਉਸ ਦੀ ਸਖ਼ਤ ਮਿਹਨਤ ਦਾ ਫਲ ਮਿਲਿਆ ਹੈ। ਮਨਰਾਜ ਸਿੰਘ ਇੰਜੀਨੀਅਰ ਬਣਨਾ ਚਾਹੁੰਦਾ ਹੈ। ਇਹ ਮੁਕਾਮ ਹਾਸਲ ਕਰਨ ਲਈ ਉਹ ਦਿਨ ਰਾਤ ਪੜ੍ਹਾਈ ਕਰ ਰਿਹਾ ਹੈ। ਉਂਜ ਉਸ ਨੂੰ ਵੀਡੀਓ ਗੇਜ਼ ਅਤੇ ਖੇਡਣ ਦਾ ਵੀ ਬਹੁਤ ਸ਼ੌਕ ਹੈ ਪਰ ਉਹ ਆਪਣੀਆਂ ਇਨ੍ਹਾਂ ਇੱਛਾਵਾਂ ਨੂੰ ਪੜ੍ਹਾਈ ’ਤੇ ਹੈਵੀ ਨਹੀਂ ਹੋਣ ਦਿੰਦਾ। ਮਨਰਾਜ ਸਿੰਘ ਨੇ ਰਸਾਇਣ ਵਿਗਿਆਨ ਵਿੱਚ 96 ਫੀਸਦੀ, ਭੌਤਿਕ ਵਿਗਿਆਨ ਵਿੱਚ 94 ਫੀਸਦੀ, ਗਣਿਤ ਵਿੱਚ 83 ਫੀਸਦੀ, ਫਿਜ਼ਿਕਸ ਵਿੱਚ 96 ਫੀਸਦੀ, ਅੰਗਰੇਜ਼ੀ ਵਿਸ਼ੇ ਵਿੱਚ 93 ਫੀਸਦੀ ਅੰਕ ਹਾਸਲ ਕੀਤੇ ਹਨ। ਮਨਰਾਜ ਦਾ ਵੱਡਾ ਭਰਾ ਅਵਤੇਸ਼ ਸਿੰਘ ਵੀ ਇੰਜੀਨੀਅਰ ਦੀ ਪੜ੍ਹਾਈ ਕਰ ਰਿਹਾ ਹੈ। ਉਸ ਦੀ ਮਾਤਾ ਹਰਪ੍ਰੀਤ ਕੌਰ ਘਰੇਲੂ ਗ੍ਰਹਿਣੀ ਹੈ। ਸ਼ਹਿਰ ਅਤੇ ਰੀਅਲ ਅਸਟੇਟ ਵਿੱਚ ਇਨ੍ਹਾਂ ਦੇ ਪਰਿਵਾਰ ਦਾ ਚੰਗਾ ਨਾਮ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…