Share on Facebook Share on Twitter Share on Google+ Share on Pinterest Share on Linkedin ਪਿੰਡ ਕੈਲੋਂ ਵਿੱਚ ਹਾਈ ਕੋਰਟ ਦੇ ਵਕੀਲ ਜੋੜੇ ਦੇ ਪਰਿਵਾਰ ’ਤੇ ਕਿਰਪਾਨਾਂ ਨਾਲ ਹਮਲਾ, ਤਿੰਨ ਗੰਭੀਰ ਜ਼ਖ਼ਮੀ ਹਮਲੇ ਦੀ ਵੀਡੀਓ ਬਣਾ ਰਹੀ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਵੀ ਸੱਟਾਂ ਮਾਰੀਆਂ, ਮੋਬਾਈਲ ਖੋਹਿਆ ਨਬਜ਼-ਏ-ਪੰਜਾਬ, ਮੁਹਾਲੀ, 6 ਅਪਰੈਲ: ਪਿੰਡ ਕੈਲੋਂ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਵਕੀਲ ਜੋੜੇ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਪਰਿਵਾਰ ਦੇ ਤਿੰਨ ਜੀਅ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਸਬੰਧੀ ਸੋਹਾਣਾ ਥਾਣੇ ਵਿੱਚ ਬਲਜਿੰਦਰ ਸਿੰਘ ਬੰਟੀ ਪੁੱਤਰ ਗੁਰਮੀਤ ਸਿੰਘ ਦੀ ਸ਼ਿਕਾਇਤ ’ਤੇ ਦਰਜਨ ਤੋਂ ਵੱਧ ਹਮਲਾਵਰਾਂ ਖ਼ਿਲਾਫ਼ ਕੇਸ ਤਾਂ ਦਰਜ ਕਰ ਲਿਆ ਹੈ ਪ੍ਰੰਤੂ ਹੁਣ ਤੱਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਘਟਨਾ ਲੰਘੀ 30 ਮਾਰਚ ਰਾਤ ਦੀ ਦੱਸੀ ਜਾ ਰਹੀ ਹੈ। ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕੁਲਵੀਰ ਸਿੰਘ ਮਿੱਠੂ, ਬਲਤੇਜ ਸਿੰਘ ਸੋਨੀ, ਸੁਖਪ੍ਰੀਤ ਸਿੰਘ ਸੁੱਖੀ, ਮਨਪ੍ਰੀਤ ਸਿੰਘ ਮੰਨਾ, ਗਗਨਦੀਪ ਸਿੰਘ ਗੱਗਾ, ਸੋਨੂੰ, ਬਲਵਿੰਦਰ ਸਿੰਘ ਬੰਟੀ ਕਾਲੀਆ, ਨਾਇਬ, ਗੁਰਸੇਵਕ ਸਿੰਘ ਸੰਨੀ, ਨਰਿੰਦਰ ਸਿੰਘ ਭਿੰਡੀ, ਮਨਪ੍ਰੀਤ ਸਿੰਘ ਸਮੇਤ ਕੁੱਝ ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਹਮਲਾਵਰਾਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਹਮਲੇ ਵਿੱਚ ਪੰਜਾਬ ਪੁਲੀਸ ਵਿੱਚ ਭਰਤੀ ਹੋਣ ਲਈ ਪ੍ਰਾਈਵੇਟ ਅਕਾਦਮੀ ਸਰਹਿੰਦ ਵਿੱਚ ਤਿਆਰੀ ਕਰ ਰਹੇ ਨੌਜਵਾਨ ਦੀ ਦੀ ਬਾਂਹ ਵੱਢੀ ਗਈ, ਜਦੋਂਕਿ ਉਸਦੇ ਬਜ਼ੁਰਗ ਤਾਏ ਦੀ ਇੱਕ ਅੱਖ, ਚਾਚੇ ਦੀ ਬਾਂਹ ’ਤੇ ਵਾਰ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕੀਤਾ ਗਿਆ। ਇਸ ਹਮਲੇ ਦੀ ਵੀਡੀਓ ਬਣਾ ਰਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐੱਮਏ ਦੀ ਵਿਦਿਆਰਥਣ ਦੇ ਸਿਰ ’ਤੇ ਵੀ ਵਾਰ ਕੀਤਾ ਗਿਆ ਅਤੇ ਹਮਲਾਵਰ ਉਸਦਾ ਫੋਨ ਖੋਹ ਕੇ ਫਰਾਰ ਹੋ ਗਏ। ਹਮਲਾਵਰਾਂ ਨੇ ਵਕੀਲ ਅੌਰਤ ਨੂੰ ਵੀ ਥੱਪੜ ਮਾਰੇ ਜੋ ਆਪਣੀ ਇੱਕ ਸਾਲ ਦੀ ਬੇਟੀ ਨਾਲ ਆਪਣੇ ਪੇਕੇ ਵਿੱਚ ਆਈ ਹੋਈ ਸੀ। ਜਦੋਂ ਮਾਂ ਆਪਣੇ ਪੁੱਤ ਨੂੰ ਛੁਡਾਉਣ ਲੱਗੀ ਤਾਂ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਗਈ। ਪੀੜਤ ਪਰਿਵਾਰ ਨੇ ਸੋਹਾਣਾ ਪੁਲੀਸ ’ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹਮਲੇ ਸਬੰਧੀ ਉਨ੍ਹਾਂ ਤੁਰੰਤ ਪੁਲੀਸ ਨੂੰ ਇਤਲਾਹ ਦੇ ਦਿੱਤੀ ਸੀ ਪਰ ਪੁਲੀਸ ਮੌਕੇ ’ਤੇ ਨਹੀਂ ਪਹੁੰਚੀ। ਦੇਰ ਰਾਤ ਪੀੜਤ ਪਰਿਵਾਰ ਦੇ ਮੈਂਬਰ ਖ਼ੁਦ ਥਾਣੇ ਗਏ ਪ੍ਰੰਤੂ ਪੁਲੀਸ ਨੇ ਘਟਨਾ ਦਾ ਜਾਇਜ਼ਾ ਲੈਣਾ ਜ਼ਰੂਰੀ ਨਹੀਂ ਸਮਝਿਆ। ਦੂਜੇ ਦਿਨ ਮੁੜ ਪੀੜਤ ਪਰਿਵਾਰ ਥਾਣੇ ਪਹੁੰਚ ਗਿਆ। ਜਿੱਥੇ ਪੀੜਤ ਪਰਿਵਾਰ ਨੂੰ ਹਮਲਾਵਰਾਂ ਦੇ ਸਾਹਮਣੇ ਹੀ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ। ਇਸ ਤਰ੍ਹਾਂ ਤਿੰਨ ਦਿਨ ਬਾਅਦ ਐਫ਼ਆਈਆਰ ਦਰਜ ਹੋਈ। ਵਾਰ-ਵਾਰ ਤਰਲੇ ਕੱਢਣ ’ਤੇ ਪੁਲੀਸ ਹਸਪਤਾਲ ਪਹੁੰਚ ਕੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ। ਪੁਲੀਸ ਨੇ ਪੀੜਤ ਲੜਕੀ ਅਤੇ ਉਸਦੀ ਮਾਂ ਦੇ ਬਿਆਨ ਦਰਜ ਨਹੀਂ ਕੀਤੇ, ਜਿਸ ਦੇ ਸਿੱਟੇ ਵਜੋਂ ਐੱਫ਼ਆਈਆਰ ਵਿੱਚ ਜਾਨਲੇਵਾ ਹਮਲੇ ਦੀਆਂ ਧਾਰਾਵਾਂ ਨਹੀਂ ਜੋੜੀਆਂ ਗਈਆਂ। ਪੀੜਤ ਪਰਿਵਾਰ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੋ ਹਮਲਾਵਰਾਂ ਸੁਖਪ੍ਰੀਤ ਸਿੰਘ ਅਤੇ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਉਧਰ, ਸੋਹਾਣਾ ਥਾਣੇ ਦੇ ਐਸਐਚਓ ਇੰਸਪੈਕਟਰ ਸਿਮਰਨ ਸਿੰਘ ਨੇ ਅਣਗਹਿਲੀ ਵਰਤਣ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਮੈਡੀਕਲ ਰਿਪੋਰਟ ਮਿਲਣ ਤੋਂ ਤੁਰੰਤ ਬਾਅਦ ਕੇਸ ਦਰਜ ਕਰ ਲਿਆ ਗਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ