Share on Facebook Share on Twitter Share on Google+ Share on Pinterest Share on Linkedin ਯੁੱਧ ਨਸ਼ਿਆਂ ਵਿਰੁੱਧ: ਨਕਲੀ ਦਵਾਈਆਂ/ਬਾਡੀ ਸਪਲੀਮੈਂਟ ਦਾ ਪਰਦਾਫਾਸ਼, ਐੱਸਐੱਸਪੀ ਨੇ ਕੀਤਾ ਖ਼ੁਲਾਸਾ ਮੁਹਾਲੀ ਪੁਲੀਸ ਵੱਲੋਂ ਗੋਲੀਆਂ ਤੇ ਟੀਕਿਆਂ ਦੀਆਂ ਸ਼ੀਸ਼ੀਆਂ ਦੀ ਵੱਡੀ ਖੇਪ ਬਰਾਮਦ, ਦੂਜਾ ਮੁਲਜ਼ਮ ਵੀ ਗ੍ਰਿਫ਼ਤਾਰ ਤਿੰਨ ਪਿਸਤੌਲ, 1 ਡਬਲ ਬੈਰਲ ਬੰਦੂਕ, ਮੈਗਜ਼ੀਨ/ਕਾਰਤੂਸ ਸਣੇ 1.4 ਕਿੱਲੋ ਅਫ਼ੀਮ, 2.5 ਲੱਖ ਡਰੱਗ ਮਨੀ ਬਰਾਮਦ ਨਬਜ਼-ਏ-ਪੰਜਾਬ, ਮੁਹਾਲੀ, 26 ਮਾਰਚ: ਜ਼ਿਲ੍ਹਾ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ੀਰਕਪੁਰ ਖੇਤਰ ਵਿੱਚ ਸਟੀਰੌਇਡ ਅਤੇ ਬਾਡੀ ਸਪਲੀਮੈਂਟ ਵਜੋਂ ਵਰਤੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਦੀ ਇੱਕ ਨਕਲੀ ਯੂਨਿਟ ਦਾ ਪਰਦਾਫਾਸ਼ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਪੁਲੀਸ ਨੇ ਮੁਲਜ਼ਮ ਲਵਿਸ਼ ਗਰੋਵਰ ਦੇ ਸਾਥੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਸ਼ੇਰੇ (ਸੰਗਰੂਰ) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਇੱਥੇ ਇਸ ਗੱਲ ਦਾ ਖੁਲਾਸਾ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਲਵਿਸ਼ ਦਾ ਅਪਰਾਧਿਕ ਪਿਛੋਕੜ ਹੈ, ਉਸ ਵਿਰੁੱਧ ਪਹਿਲਾਂ ਵੀ ਮੁਹਾਲੀ ਸਮੇਤ ਨਵਾਂ ਸ਼ਹਿਰ ਅਤੇ ਲੁਧਿਆਣਾ ਵਿੱਚ ਘਿਣਾਉਣੇ ਅਪਰਾਧ, ਡਰੱਗ ਐਂਡ ਕਾਸਮੈਟਿਕ ਐਕਟ, ਆਰਮਜ਼ ਐਕਟ ਅਤੇ ਹੋਰਨਾਂ ਧਾਰਾਵਾਂ ਤਹਿਤ 10 ਪਰਚੇ ਦਰਜ ਹਨ। ਉਨ੍ਹਾਂ ਦੱਸਿਆ ਕਿ ਬੀਤੀ 21 ਮਾਰਚ ਨੂੰ ਪੁਲੀਸ ਨੇ ਜ਼ੀਰਕਪੁਰ ਨੇੜੇ ਮੁਕਾਬਲੇ ਤੋਂ ਬਾਅਦ ਸ਼ਿਵਾ ਐਨਕਲੇਵ ’ਚੋਂ ਮੁਲਜ਼ਮ ਲਵਿਸ਼ ਗਰੋਵਰ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦੋਂ ਪੁਲੀਸ ਨੇ ਦਰਵਾਜ਼ਾ ਖੜਕਾਇਆ ਤਾਂ ਉਸ ਵੱਲੋਂ ਪੁਲੀਸ ’ਤੇ ਫਾਇਰਿੰਗ ਕੀਤੀ ਗਈ ਅਤੇ ਜਵਾਬੀ ਗੋਲੀਬਾਰੀ ਵਿੱਚ ਉਹ ਆਪਣੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਤਲਾਸ਼ੀ ਲੈਣ ’ਤੇ ਫਲੈਟ ’ਚੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ ਬਾਰੂਦ ਤੋਂ ਇਲਾਵਾ 2.5 ਲੱਖ ਰੁਪਏ ਦੀ ਡਰੱਗ ਮਨੀ ਅਤੇ 400 ਗਰਾਮ ਅਫ਼ੀਮ ਬਰਾਮਦ ਕੀਤੀ ਸੀ। ਐੱਸਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਗਰੋਵਰ ਨੇ ਮੰਨਿਆਂ ਕਿ ਉਸਨੇ ਕੁੱਝ ਅਫ਼ੀਮ ਅਤੇ ਗੈਰ-ਕਾਨੂੰਨੀ ਹਥਿਆਰ ਆਪਣੇ ਸਾਥੀ ਗੁਰਪ੍ਰੀਤ ਸਿੰਘ ਨੂੰ ਸੌਂਪੇ ਸੀ। ਪੁਲੀਸ ਨੇ ਗੁਰਪ੍ਰੀਤ ਸਿੰਘ ਕੋਲੋਂ 800 ਗਰਾਮ ਅਫ਼ੀਮ ਅਤੇ .32 ਬੋਰ ਦਾ ਪਿਸਤੌਲ, 2 ਮੈਗਜ਼ੀਨ ਅਤੇ 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲੀਸ ਨੇ ਮੁਲਜ਼ਮਾਂ ਦੇ ਫਲੈਟ ’ਚੋਂ ਨਸ਼ੇ ਵਜੋਂ ਵਰਤੇ ਜਾਣ ਵਾਲੇ ਸਟੀਰੌਇਡ/ਬਾਡੀ ਸਪਲੀਮੈਂਟਾਂ ਦੀ ਵੱਡੀ ਖੇਪ ਵਿੱਚ 1,24,600 ਗੋਲੀਆਂ ਅਤੇ 1,75,000 ਟੀਕਿਆਂ ਸਮੇਤ ਪੰਜ ਕਿਸਮਾਂ ਦੀ ਪੈਕਿੰਗ ਅਤੇ ਫਿਲਿੰਗ ਮਸ਼ੀਨਰੀ ਬਰਾਮਦ ਕੀਤੀ ਹੈ। ਨਸ਼ੀਲੇ ਪਦਾਰਥਾਂ ਦੀ ਖੇਪ ਵਿੱਚ 35 ਕਿਸਮਾਂ ਦੀਆਂ ਦਵਾਈਆਂ ਹਨ, ਜੋ ਬਾਡੀ ਬਿਲਡਿੰਗ ਲਈ ਬਾਜ਼ਾਰ ਵਿੱਚ ਐਨਾਬੋਲਿਕ ਸਟੀਰੌਇਡ ਵਜੋਂ ਵਰਤੀਆਂ ਜਾਂਦੀਆਂ ਹਨ। ਦਵਾਈਆਂ ਨੂੰ ਡਰੱਗਜ਼ ਐਂਡ ਕਾਸਮੈਟਿਕ ਐਕਟ ਤਹਿਤ ਅੱਗੇ ਦੀ ਜਾਂਚ ਅਤੇ ਕੇਸ ਦਰਜ ਕਰਨ ਲਈ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਇੱਕ ਪਿਸਤੌਲ 30 ਐਮਐਮ, ਇੱਕ ਮੈਗਜ਼ੀਨ ਅਤੇ 4 ਜ਼ਿੰਦਾ ਕਾਰਤੂਸ, ਇੱਕ ਪਿਸਤੌਲ ਗਲੋਕ 9 ਐਮਐਮ, ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ, .12 ਬੋਰ ਡਬਲ ਬੈਰਲ ਗੰਨ, 16 ਜ਼ਿੰਦਾ ਕਾਰਤੂਸ, ਇੱਕ ਆਡੀ ਕਾਰ, ਇੱਕ ਮਰਸੀਡੀਜ਼ ਕਾਰ ਅਤੇ ਇੱਕ ਪਿਊਜੋਟ ਕਾਰ ਜਿਸਦਾ ਰਜਿਸਟ੍ਰੇਸ਼ਨ ਨੰਬਰ ਬਰਾਮਦ ਕੀਤੇ ਹਨ। ਮੁਲਜ਼ਮ ਲਵਿਸ਼ ਗਰੋਵਰ ਦਾ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ