ਕਿੰਗ ਸਟਰੀਟ ਦੇ ਦੁਕਾਨਦਾਰਾਂ ਨੇ ਪੁਲੀ ਦੀਆਂ ਸਲੈਬਾਂ ਦੀ ਮੁਰੰਮਤ ਨਾ ਹੋਣ ’ਤੇ ਟੀਡੀਆਈ ਗੇਟ ਨੂੰ ਲਾਇਆ ਤਾਲਾ

ਪੁਲੀ ’ਤੇ ਖਸਤਾ ਹਾਲਤ ਸਲੈਬਾਂ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ: ਸਿਕੰਦਰ ਸਿੰਘ ਬਾਜਵਾ

ਦੁਕਾਨਦਾਰ ਤੇ ਸੈਕਟਰ ਵਾਸੀ ਅੱਜ ਕਰਨਗੇ ਟੀਡੀਆਈ ਦਫ਼ਤਰ ਦੀ ਘੇਰਾਬੰਦੀ: ਸੁਰਿੰਦਰ ਰੋਜ਼ੀ

ਨਬਜ਼-ਏ-ਪੰਜਾਬ, ਮੁਹਾਲੀ, 25 ਸਤੰਬਰ:
ਲਾਂਡਰਾਂ-ਬਨੂੜ ਮੁੱਖ ਸੜਕ ਦੇ ਦੋਵੇਂ ਪਾਸੇ ਨਿਕਾਸੀ ਨਾਲੇ ਉੱਤੇ ਰੱਖੀਆਂ ਸੀਮਿੰਟ ਦੀਆਂ ਸਲੈਬਾਂ ਦੀ ਹਾਲਤ ਖ਼ਸਤਾ ਹੋਣ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਟੀਡੀਆਈ ਸੈਕਟਰ-110 ਦੀ ਕਿੰਗ ਸਟਰੀਟ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਬਾਜਵਾ, ਚੇਅਰਮੈਨ ਪ੍ਰੇਮ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ ਰੋਜ਼ੀ, ਜਨਰਲ ਸਕੱਤਰ ਐਸਕੇ ਸ਼ਰਮਾ ਅਤੇ ਸਾਬਕਾ ਲੇਬਰ ਕਮਿਸ਼ਨਰ ਸੁਨੀਲ ਪੁਰੇਵਾਲ ਨੇ ਦੱਸਿਆ ਕਿ ਸੈਕਟਰ ਵਾਸੀ ਅਤੇ ਪੀੜਤ ਦੁਕਾਨਦਾਰ ਪਿਛਲੇ ਕਰੀਬ ਡੇਢ ਸਾਲ ਤੋਂ ਟੀਡੀਆਈ ਮੈਨੇਜਮੈਂਟ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਅਪੀਲਾਂ ਕਰਕੇ ਥੱਕ ਚੁੱਕੇ ਹਨ ਕਿ ਨਵੀਆਂ ਤੇ ਮਜ਼ਬੂਤ ਸਲੈਬਾਂ ਰੱਖੀਆਂ ਜਾਣ ਪ੍ਰੰਤੂ ਜਦੋਂ ਕਿਸੇ ਨੇ ਗੱਲ ਨਹੀਂ ਸੁਣੀ ਤਾਂ ਅੱਜ ਉਨ੍ਹਾਂ ਨੂੰ ਮੁੱਖ ਗੇਟ ਨੂੰ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ।

ਗੇਟ ਦੀ ਤਾਲਾਬੰਦੀ ਕਾਰਨ ਟੀਡੀਆਈ ਸੈਕਟਰ-110 ਸਮੇਤ ਪਿੰਡ ਮੌਜਪੁਰ ਤੇ ਹੋਰਨਾਂ ਦਰਜਨਾਂ ਪਿੰਡਾਂ ਨੂੰ ਜਾਣ ਵਾਲਾ ਸ਼ੌਟ ਕੱਟ ਲਾਂਘਾ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਵਸਨੀਕਾਂ ਅਤੇ ਹੋਰ ਰਾਹਗੀਰਾਂ ਨੂੰ ਨੇੜਲੇ ਸੈਕਟਰ-111 ’ਚੋਂ ਹੋ ਕੇ ਲੰਘਣਾ ਪਿਆ ਹੈ। ਕਾਫ਼ੀ ਲੋਕ ਬਨੂੜ ਜਾਮ ਵਿੱਚ ਫਸਣ ਦੀ ਬਜਾਏ ਇੱਥੋਂ ਲੰਘ ਕੇ ਵਾਇਆ ਮਾਣਕਪੁਰ ਖੇੜਾ ਹੋ ਕੇ ਰਾਜਪੁਰਾ ਤੱਕ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਮੁੱਖ ਸੜਕ ਤੋਂ ਟੀਡੀਆਈ ਐਂਟਰੀ ’ਤੇ ਸੜਕ ਕਿਨਾਰੇ ਪਾਣੀ ਦੀ ਨਿਕਾਸੀ ਲਈ ਨਾਲੇ ਉੱਤੇ ਲੱਗੀਆਂ ਸਲੈਬਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਅਨੇਕਾਂ ਵਾਰ ਅਪੀਲ ਕਰਨ ’ਤੇ ਸਲੈਬਾਂ ਠੀਕ ਨਹੀਂ ਕਰਵਾਈਆਂ ਗਈਆਂ। ਟੁੱਟੀਆਂ ਸਲੈਬਾਂ ਕਾਰਨ ਹਰ ਸਮੇਂ ਸੜਕ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ ਜਦੋਂਕਿ ਕਈ ਦੋ ਪਹੀਆ ਵਾਹਨ ਚਾਲਕ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਮੁੱਖ ਗੇਟ ਬੰਦ ਸੀ। ਉਨ੍ਹਾਂ ਦੱਸਿਆ ਕਿ ਭਲਕੇ 26 ਸਤੰਬਰ ਨੂੰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸੈਕਟਰ ਵਾਸੀਆ ਦੇ ਸਹਿਯੋਗ ਨਾਲ ਸਵੇਰੇ 11 ਵਜੇ ਟੀਡੀਆਈ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਜੇਕਰ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਉਹ ਦਫ਼ਤਰ ਨੂੰ ਤਾਲਾ ਜੜ੍ਹ ਕੇ ਧਰਨੇ ’ਤੇ ਬੈਠਣ ਤੋਂ ਗੁਰੇਜ਼ ਨਹੀਂ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…