Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਦੇ ਪਰੀਕਸ਼ਿਤ ਤੇ ਮੁਸਕਾਨ ਮਿਸਟਰ ਤੇ ਮਿਸ ਫਰੈਸ਼ਰ ਬਣੇ ਨਬਜ਼-ਏ-ਪੰਜਾਬ, ਮੁਹਾਲੀ, 24 ਅਗਸਤ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਫਰੈਸ਼ਰ ਬੈਸ ਜਸ਼ਨ-2024 ਆਯੋਜਿਤ ਕੀਤਾ ਗਿਆ। ਜਿਸ ਵਿੱਚ ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ ਦੇ ਪਹਿਲੇ ਸਾਲ ਦੇ ਵਿਦਿਆਰਥੀ ਪਰੀਕਸ਼ਿਤ ਮਿਸਟਰ ਫਰੈਸ਼ਰ ਅਤੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਦੀ ਪਹਿਲੇ ਸਾਲ ਦੀ ਵਿਦਿਆਰਥਣ ਮੁਸਕਾਨ ਮਿਸ ਫਰੈਸ਼ਰ ਚੁਣੀ ਗਈ। ਜਿਨ੍ਹਾਂ ਨੂੰ ਮਿਸ ਅਤੇ ਮਿਸਟਰ ਫਰੈਸ਼ਰ-2024 ਦਾ ਤਾਜ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸੰਗੀਤ ਬੈਂਡ, ਨਾਟਕ, ਸੋਲੋ ਗਾਇਨ, ਫੈਸ਼ਨ ਸ਼ੋਅ, ਭੰਗੜੇ ਸਮੇਤ ਲੋਕ-ਨਾਚ ਅਤੇ ਕੁਝ ਪੰਜਾਬੀ ਗਾਇਕਾਂ ਵੱਲੋਂ ਲਾਈਵ ਪ੍ਰਦਰਸ਼ਨ ਦੇ ਨਾਲ ਫਿਊਜ਼ਨ ਡਾਂਸ ਪੇਸ਼ ਕੀਤਾ। ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ, ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਕੈਂਪਸ ਡਾਇਰੈਕਟਰ ਡਾ. ਪੀਐਨ ਹਰੀਕੇਸ਼ਾ ਸਮੇਤ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਆਗਾਜ਼ ਵਿਦਿਆਰਥੀਆਂ ਦੇ ਸੰਗੀਤ ਬੈਂਡ ਦੀ ਮਨਮੋਹਕ ਪੇਸ਼ਕਾਰੀ ਨਾਲ ਹੋਇਆ। ਉਪਰੰਤ ਪੱਛਮੀ, ਅੰਤਰਰਾਸ਼ਟਰੀ ਫਿਊਜ਼ਨ ਅਤੇ ਬਾਲੀਵੁੱਡ ਫਾਰਮੈਟ ਪੇਸ਼ਕਾਰੀਆਂ ਰਾਹੀਂ ਖੂਬ ਰੰਗ ਬੰਨ੍ਹਿਆ। ਸਰੋਤਿਆਂ ਨੇ ਸਮਾਗਮ ਦਾ ਭਰਪੂਰ ਆਨੰਦ ਮਾਣਿਆ। ਮਿਸ ਅਤੇ ਮਿਸਟਰ ਫਰੈਸ਼ਰ ਮੁਕਾਬਲਾ ਤਿੰਨ ਰਾਉਂਡਾਂ ਵਿੱਚ ਕਰਵਾਇਆ ਗਿਆ। ਜਿਸ ਵਿੱਚ ਰੈਂਪ ਵਾਕ, ਕੁਇਜ਼ ਰਾਉਂਡ ਅਤੇ ਪ੍ਰਸ਼ਨ-ਉੱਤਰ ਰਾਉਂਡ ਸ਼ਾਮਲ ਸਨ। ਭਾਗੀਦਾਰਾਂ ਦਾ ਫ਼ੈਸਲਾ ਉਨ੍ਹਾਂ ਦੇ ਬੌਧਿਕ ਹੁਨਰ, ਆਤਮ-ਵਿਸ਼ਵਾਸ ਅਤੇ ਪੇਸ਼ਕਾਰੀ ਸ਼ੈਲੀ ਦੇ ਆਧਾਰ ’ਤੇ ਕੀਤਾ ਗਿਆ। ਜੱਜਾਂ ਦੇ ਪੈਨਲ ਵਿੱਚ ਸੀਜੀਸੀ ਦੀਆਂ ਅਲੂਮਨੀ ਅਦਾਕਾਰਾ ਜਸਮੀਤ ਕੌਰ ਅਤੇ ਆਰੀਸ਼ਾ ਸ਼ਰਮਾ ਅਤੇ ਨਿਊਟ੍ਰੀਸ਼ਨਿਸਟ ਅਤੇ ਅਦਾਕਾਰ ਵਰੁਣਵੀਰ ਚੱਢਾ ਸ਼ਾਮਲ ਸਨ। ਮੁਸਕਾਨ ਨੂੰ ਮਿਸ ਫਰੈਸ਼ਰ ਅਤੇ ਪਰੀਕਸ਼ਿਤ ਨੂੰ ਮਿਸਟਰ ਫਰੈਸ਼ਰ ਚੁਣਨ ਤੋਂ ਇਲਾਵਾ ਸੇਜਲ ਨੂੰ ਉਪ ਜੇਤੂ ਟਰਾਫ਼ੀ ਦਿੱਤੀ। ਸੀਬੀਐਸਏ ਫੇਸ ਆਫ਼ ਦਿ ਈਅਰ ਦਾ ਖ਼ਿਤਾਬ ਵਾਸੂ ਅਤੇ ਰੋਹਿਆਨੀਤ ਨੇ ਜਿੱਤਿਆ। ਪੈਸ਼ਨ ਫ਼ਾਰ ਫ਼ੈਸ਼ਨ ਦਾ ਖ਼ਿਤਾਬ ਸੀਈਸੀ ਦੀ ਭੂਮੀ ਅਤੇ ਸੀਸੀਪੀ ਦੀ ਵੰਦਨਾ ਨੇ ਜਿੱਤਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ