ਪਿੰਡ ਮੱਛਲੀ ਕਲਾਂ ਨੇੜਿਓਂ ਲੰਘਦੀ ‘ਪਟਿਆਲਾ ਦੀ ਰਾਓ’ ਨਦੀ ਉਪਰ ਪੁਲ ਬਣਾਉਣ ਦੀ ਮੰਗ ਉੱਠੀ

ਬਰਸਾਤਾਂ ਦੌਰਾਨ ਕਾਜ਼ਵੇਅ ਉਪਰੋਂ ਪਾਣੀ ਲੰਘਣ ਕਾਰਨ ਰਾਹਗੀਰਾਂ ਨੂੰ ਹੁੰਦੀਆਂ ਨੇ ਮੁਸ਼ਕਲਾਂ: ਸ਼ਰਮਾ

ਨਬਜ਼-ਏ-ਪੰਜਾਬ, ਮੁਹਾਲੀ, 12 ਅਗਸਤ:
ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਿੰਡ ਮੱਛਲੀ ਕਲਾਂ ਵਿਚੋਂ ਲੰਘਦੀ ‘ਪਟਿਆਲਾ ਕੀ ਰਾਓ’ ਨਦੀ ਉਪਰ ਬਣੇ ਕਾਜ਼ਵੇਅ ਦੀ ਥਾਂ ਵੱਡੇ ਪੁਲ ਦੀ ਉਸਾਰੀ ਕਰਨ ਦੀ ਮੰਗ ਕੀਤੀ ਹੈ। ਅੱਜ ਮੌਕੇ ’ਤੇ ਬਣੇ ਨਾਜ਼ੁਕ ਹਾਲਾਤ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜਾਈ ਵਾਸਤੇ ਕਈ ਸਾਲ ਪਹਿਲਾਂ ਨਦੀ ਉਪਰ ਕਾਜ਼ਵੇਅ ਬਣਾਇਆ ਗਿਆ ਸੀ ਜਿਸ ਦੇ ਪਾਈਪ ਕਾਫ਼ੀ ਛੋਟੇ ਹਨ। ਛੋਟੇ ਪਾਈਪ ਹੋਣ ਕਾਰਨ ਬਰਸਾਤਾਂ ਦੇ ਮੌਸਮ ਵਿਚ ਪੂਰੇ ਪਾਣੀ ਦਾ ਨਿਕਾਸ ਨਹੀਂ ਹੁੰਦਾ ਤੇ ਪਾਣੀ ਸੜਕ ਉਪਰੋਂ ਲੰਘਣ ਲੱਗ ਪੈਂਦਾ ਹੈ। ਇਸ ਕਾਰਨ ਆਉਣ ਜਾਣ ਵਾਲਿਆਂ ਖ਼ਾਸਕਰ ਨੌਕਰੀਪੇਸ਼ਾ ਲੋਕਾਂ, ਦਿਹਾੜੀਦਾਰਾਂ, ਕਿਸਾਨਾਂ ਆਦਿ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਦੋਧੀਆਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈਂਦਾ ਹੈ ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਇਹ ਰਸਤਾ ਪੂਰੀ ਤਰ੍ਹਾਂ ਪਾਣੀ ਵਿਚ ਡੁਬਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਲਗਭਗ ਦਰਜਨ ਪਿੰਡਾਂ ਦੇ ਲੋਕ ਆਪੋ ਅਪਣੇ ਕੰਮਾਂ ਲਈ ਖਰੜ, ਮੋਹਾਲੀ ਅਤੇ ਚੰਡੀਗੜ੍ਹ ਜਾਣ ਲਈ ਇਸੇ ਰਸਤੇ ਦੀ ਵਰਤੋਂ ਕਰਦੇ ਹਨ। ਰਸਤੇ ਉਤੇ ਪਾਣੀ ਭਰ ਜਾਣ ਨਾਲੀ ਅਣਸੁਖਾਵੀਂ ਘਟਨਾ ਦਾ ਵੀ ਖ਼ਦਸ਼ਾ ਰਹਿੰਦਾ ਹੈ। ਪਾਈਪ ਵਿੱਚ ਪਾਣੀ ਭਰ ਜਾਣ ਕਾਰਨ/ਓਵਰ ਫਲੋਅ ਹੋ ਜਾਣ ਕਾਰਨ ਉਨ੍ਹਾਂ ਨੂੰ ਉਪਰੋਂ ਹੋਰਨਾਂ ਰਸਤਿਆਂ ਤੋਂ ਘੁੰਮ ਕੇ ਆਉਣਾ ਜਾਣਾ ਪੈਂਦਾ ਹੈ ਜਿਸ ਨਾਲ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇ ਪੁਲ ਬਣ ਜਾਂਦਾ ਹੈ ਤਾਂ ਪਿੰਡ ਅਤੇ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਕਾਫ਼ੀ ਸੌਖ ਹੋ ਜਾਵੇਗੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਕਾਜਵੇਅ/ਪਾਈਪ ਨੂੰ ਵੱਡਾ ਕਰਕੇ ਉਸ ਦੇ ਉੱਪਰ ਪੁਲ ਦੀ ਉਸਾਰੀ ਕਰਵਾਈ ਜਾਵੇ ਤਾਂ ਜੋ ਵਸਨੀਕਾਂ ਅਤੇ ਰਾਹਗੀਰਾਂ ਨੂੰ ਇਸ ਪੁਰਾਣੀ ਅਤੇ ਛੋਟੀ ਕਾਜ਼ਵੇਅ/ਪਾਈਪ ਕਾਰਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…