ਸੀਜੀਸੀ ਲਾਂਡਰਾਂ ਵਿੱਚ ਉੱਦਮੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ

ਨਬਜ਼-ਏ-ਪੰਜਾਬ, ਮੁਹਾਲੀ, 2 ਅਗਸਤ:
ਐਮਐਸਐਮਈ, ਵਿਕਾਸ ਅਤੇ ਸੁਵਿਧਾ ਦਫਤਰ (ਡੀਐਫਓ), ਲੁਧਿਆਣਾ, ਐਮਐਸਐਮਈ ਮੰਤਰਾਲਾ, ਭਾਰਤ ਸਰਕਾਰ ਵੱਲੋਂ ਏਸੀਆਈਸੀ ਰਾਈਜ਼ ਐਸੋਸੀਏਸ਼ਨ, ਸੀਜੀਸੀ ਲਾਂਡਰਾਂ ਦੇ ਸਹਿਯੋਗ ਨਾਲ ਇੱਕ ਉਦਮੀ ਜਾਗਰੂਕਤਾ ਵਰਕਸ਼ਾਪ ‘ਉਦਮੀ ਉਡਾਨ’ ਯੁਵਾ ਇਨੋਵੇਟਰਾਂ ਦੀਆਂ ਮਨੋਕਾਮਨਾਵਾਂ ਨੂੰ ਸ਼ਸ਼ਕਤ ਬਣਾਉਣਾ (ਉਦਮੀ ਉਡਾਨ: ‘ਐਮਪਾਵਰਿੰਗ ਦ ਐਸਪੀਰੇਸ਼ਨਸ ਆਫ ਯੰਗ ਇਨੋਵੇਟਰਸ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਉਭਰਦੇ ਉਦਮੀਆਂ ਖਾਸ ਕਰ ਕੇ ਵਿਦਿਆਰਥੀਆਂ ਨੂੰ ਆਪਣੇ ਖ਼ੁਦ ਦੇ ਉਦਮ ਸਥਾਪਿਤ ਕਰਨ ਲਈ ਪ੍ਰੇਰਿਤ ਕਰਨਾ ਸੀ ਅਤੇ ਨਾਲ ਹੀ ਸੁਖਮ, ਲਘੂ (ਛੋਟੇ), ਦਰਮਿਆਨੇ ਉਦਮ ਉਦਯੋਗ ਮੰਤਰਾਲੇ ਐਮਐਸਐਮਈ ਦੀਆਂ ਕਈ ਯੋਜਨਾਵਾਂ ਦਾ ਲਾਭ ਲੈ ਕੇ ਭਵਿੱਖ ਦੇ ਰੁਜ਼ਗਾਰ ਜਨਰੇਟਰ ਬਣਨ ’ਤੇ ਜ਼ੋਰ ਦੇਣਾ ਸੀ।
ਐਮਐਸਐਮਈ, ਵਿਕਾਸ ਅਤੇ ਸੁਵਿਧਾ ਦਫਤਰ (ਡੀਐਫ਼ਓ) ਲੁਧਿਆਣਾ ਭਾਰਤ ਸਰਕਾਰ, ਐਮਐਸਐਮਈ ਮੰਤਰਾਲਾ, ਓ/ਓ ਡੀਸੀ (ਐਮਐਸਐਮਈ) ਦਾ ਇੱਕ ਖੇਤਰੀ ਦਫ਼ਤਰ ਹੈ ਜੋ ਪੰਜਾਬ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਚੰਡੀਗੜ੍ਹ ਵਿੱਚ ਮੌਜੂਦਾ ਅਤੇ ਸੰਭਾਵੀ ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਦੇ ਵਿਕਾਸ ਲਈ ਕੰਮ ਕਰਦਾ ਹੈ। ਇਸ ਪ੍ਰੋਗਰਾਮ ਵਿੱਚ ਕਈ ਮੰਨੇ ਪ੍ਰਮੰਨੇ ਮਹਿਮਾਨਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚੋਂ ਲੁਧਿਆਣਾ ਦੇ ਐਮਐਸਐਮਈ ਵਿਕਾਸ ਅਤੇ ਸੁਵਿਧਾ ਦਫ਼ਤਰ ਦੇ ਸਹਾਇਕ ਡਾਇਰੈਕਟਰ ਕ੍ਰਿਸ਼ਨ ਕੁਮਾਰ, ਪੰਜਾਬ ਨੈਸ਼ਨਲ ਬੈਂਕ, ਐਸਏਐਸ ਨਗਰ ਦੇ ਪ੍ਰਮੁੱਖ ਜਿਲ੍ਹਾ ਪ੍ਰਬੰਧਕ ਐਮਕੇ ਭਾਰਦਵਾਜ, ਐਮਐਸਐਮਈ ਵਿਕਾਸ ਅਤੇ ਸੁਵਿਧਾ ਦਫ਼ਤਰ, ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ, ਸ਼੍ਰੀਮਤੀ ਅਨੁਪਮਾ ਰਾਣੀ, ਐਮਐਸਐਮਈ ਵਿਕਾਸ ਅਤੇ ਸੁਵਿਧਾ ਦਫਤਰ, ਲੁਧਿਆਣਾ ਦੀ ਸਹਾਇਕ ਡਾਇਰੈਕਟਰ ਅਤੇ ਜ਼ਿਲ੍ਹਾ ਉਦਯੋਗ ਕੇਂਦਰ (ਡੀਆਈਸੀ) ਤੋਂ ਐਸਆਈਪੀਓ ਕਿਮਪ੍ਰੀਤ ਸਿੰਘ ਹਾਜ਼ਰ ਹੋਏ।
ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਪੀਐਨ ਰੀਸ਼ੀਕੇਸ਼ਾ, ਡਾ.ਰੁਚੀ ਸਿੰਗਲਾ, ਡਾਇਰੈਕਟਰ (ਆਰ ਐਂਡ ਡੀ), ਅਮਰੇਸ਼ ਕੁਮਾਰ ਅਤੇ ਸੀਜੀਸੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਨੇ ਪ੍ਰੋਗਰਾਮ ਵਿੱਚ ਪਹੁੰਚਣ ਵਾਲੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਵਿਸ਼ੇਸ਼ ਵਰਕਸ਼ਾਪ ਦੀ ਸ਼ੁਰੂਆਤ ਮੁੱਖ ਬੁਲਾਰਿਆਂ ਦੇ ਜਾਣਕਾਰੀ ਭਰਪੂਰ ਭਾਸ਼ਣ ਨਾਲ ਕੀਤੀ ਗਈ।
ਇਸ ਦੌਰਾਨ ਕ੍ਰਿਸ਼ਨ ਕੁਮਾਰ ਨੇ ਸਵੈ-ਰੁਜ਼ਗਾਰ ਅਤੇ ਉੱਦਮੀ ਬਣਨ ਦੀ ਸ਼ਕਤੀ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਭਾਗੀਦਾਰਾਂ ਨੂੰ ਡੀਐਫਓ, ਐਮਐਸਐਮਈ ਅਤੇ ਇਸ ਦੀਆਂ ਭੂਮਿਕਾਵਾਂ ਤੇ ਜਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਪਰਿਭਾਸ਼ਿਤ ਕੀਤਾ। ਇਸ ਉਪਰੰਤ ਪੀਐਮਈਜੀਪੀ ਸਣੇ ਚਾਹਵਾਨ ਉਦਮੀਆਂ ਲਈ ਉਪਲੱਬਧ ਵੱਖ-ਵੱਖ ਸਕੀਮਾਂ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦਿਆਂ ਉਨ੍ਹਾਂ ਨੇ ਸਾਰੇ ਉਦਮੀਆਂ ਨੂੰ ਆਪਣੇ-ਆਪਣੇ ਕਾਰੋਬਾਰੀ ਖੇਤਰਾਂ ਚੰਗੀ ਤਰ੍ਹਾਂ ਜਾਣੂ ਹੋਣ, ਸਰਕਾਰਾਂ ਵੱਲੋਂ ਮਿਲਣ ਵਾਲੀਆਂ ਸਾਰੀਆਂ ਸਕੀਮਾਂ ਅਤੇ ਉਨ੍ਹਾਂ ਦੇ ਲਾਭਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਕਰਨ ਅਤੇ ਨਾਲ ਹੀ ਆਪਣੇ ਵਪਾਰਕ ਉਤਪਾਦ, ਮਨੁੱਖੀ ਸ਼ਕਤੀ ਦੀਆਂ ਲੋੜਾਂ, ਟੈਕਨਾਲੋਜੀ ਦੀਆਂ ਜ਼ਰੂਰਤਾਂ, ਵਿਕਰੀ ਪਿੱਚਾਂ ਆਦਿ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਨਿਯਮਿਤ ਤੌਰ ‘ਤੇ ਅਪਗ੍ਰੇਡ ਕਰਨ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ।
ਐਮ.ਕੇ. ਭਾਰਦਵਾਜ ਨੇ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਇੱਕ ਮੁਖੀ ਬੈਂਕ ਦੀ ਭੂਮਿਕਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਕੇ ਕਿ ਲਾਭਪਾਤਰੀ ਆਪਣੇ ਕਾਰੋਬਾਰਾਂ ਨੂੰ ਸ਼ੁਰੂ ਕਰਨ ਅਤੇ ਵਧਾਉਣ ਲਈ ਇਨ੍ਹਾਂ ਦੀ ਵਰਤੋਂ ਕਰਨ ਦੇ ਯੋਗ ਹਨ ਜਾਂ ਨਹੀਂ। ਉਨ੍ਹਾਂ ਨੇ ਮੁਦਰਾ ਸਕੀਮ, ਪ੍ਰਧਾਨ ਮੰਤਰ ਵਿਸ਼ਵਕਰਮਾ ਕੌਸ਼ਲ ਸਨਮਾਨ ਸਕੀਮ, ਮਾਈਕਰੋ ਅਤੇ ਛੋਟੇ ਉਦਯੋਗਾਂ ਲਈ ਕ੍ਰੈਡਿਟ ਗਾਰੰਟੀ ਫੰਡ ਟਰੱਸਟ (ਸੀਜੀਟੀਐਮਐਸਈ) ਵਰਗੀਆਂ ਸਕੀਮਾਂ ਨੂੰ ਉਜ਼ਾਗਰ ਕੀਤਾ, ਜਿਨ੍ਹਾਂ ਨੇ ਸੈਂਕੜੇ ਖੋਜਕਾਰਾਂ ਦੇ ਉੱਦਮੀ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਸੀ। ਉਨ੍ਹਾਂ ਨੇ ਲੁਧਿਆਣਾ ਦੇ ਮੁੰਜਾਲ ਪਰਿਵਾਰ ਦੀ ਪ੍ਰੇਰਨਾਦਾਇਕ ਕਹਾਣੀ ਸਾਂਝੀ ਕੀਤੀ ਜਿਨ੍ਹਾਂ ਨੇ ਇੱਕ ਸਰਕਾਰੀ ਯੋਜਨਾ ਦੇ ਤਹਿਤ ਲਏ ਗਏ 50,000 ਰੁਪਏ ਦੇ ਛੋਟੇ ਪ੍ਰਚੂਨ ਕਰਜ਼ੇ ਨੂੰ ਇੱਕ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਹੀਰੋ ਹੌਂਡਾ ਬ੍ਰਾਂਡ ਵਿੱਚ ਬਦਲ ਦਿੱਤਾ।
ਇਸ ਉਦਾਹਰਨ ਨਾਲ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਬੈਂਕ ਸਰਕਾਰੀ ਸਕੀਮਾਂ ਦੇ ਨਾਲ ਮਿਲ ਕੇ ਕਾਰੋਬਾਰਾਂ ਅਤੇ ਸ਼ਕਤੀਸ਼ਾਲੀ ਬ੍ਰਾਂਡ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਸਾਰੇ ਉਦਮੀਆਂ ਨੂੰ ਆਪਣੇ ਕਾਰੋਬਾਰੀ ਖੇਤਰ ਨੂੰ ਚੰਗੀ ਤਰ੍ਹਾਂ ਸਮਝਣ, ਯੋਜਨਾ ਬਣਾਉਣ ਵਿੱਚ ਨਿਪੁੰਨ ਬਣਨ ਅਤੇ ਆਪਣੇ ਸੀਆਈਬੀਆਈਐਲ ਸਕੋਰਾਂ ਨੂੰ ਵਧਾਉਣ ਲਈ ਸਮੇਂ ‘ਤੇ ਕਰਜ਼ਾ ਵਾਪਸ ਕਰਨ ਦੇ ਵਧੀਆ ਰਿਕਾਰਡ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਉਦਯੋਗ ਕੇਂਦਰ (ਡੀਆਈਸੀ) ਦੇ ਐਸਆਈਪੀਓ ਕਿਮਪ੍ਰੀਤ ਸਿੰਘ ਨੇ ਉਭਰਦੇ ਉਦਮੀਆਂ ਲਈ ਡਾਇਰੈਕਟੋਰੇਟ ਆਫ਼ ਇੰਡਸਟਰੀਜ਼ ਐਂਡ ਕਾਮਰਸ, ਪੰਜਾਬ ਸਰਕਾਰ ਅਤੇ ਇਨਵੈਸਟ ਪੰਜਾਬ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਸ੍ਰੀਮਤੀ ਅਨੁਪਮਾ ਰਾਣੀ, ਸਹਾਇਕ ਡਾਇਰੈਕਟਰ, ਐਮਐਸਐਮਈ ਡੀਐਫਓ, ਲੁਧਿਆਣਾ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਅਤੇ ਪੇਂਡੂ ਉਤਪਾਦਾਂ ਅਤੇ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਹੋਰ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਦੱਸਿਆ।
ਅੰਤ ਵਿੱਚ ਪ੍ਰੋਗਰਾਮ ਦੀ ਸਮਾਪਤੀ ‘ਸਕਸੈੱਸ ਮੰਤਰਾ ਫਾਰ ਐਂਟਰਪ੍ਰਨਿਓਰਸ਼ਿਪ’ ਵਿਸ਼ੇ ’ਤੇ ਇੱਕ ਜਾਣਕਾਰੀ ਭਰਪੂਰ ਪੈਨਲ ਚਰਚਾ ਕੀਤੀ ਗਈ। ਜਿਸ ਵਿੱਚ ਸਫਲ ਉੱਦਮੀਆਂ ਦੀ ਸਫਲਤਾ ਦੀਆਂ ਕਹਾਣੀਆਂ ਅਤੇ ਅਨੁਭਵਾਂ ਨੂੰ ਸ਼ਾਮਲ ਕੀਤਾ ਗਿਆ। ਉਨ੍ਹਾਂ ਦੇ ਅਨੁਭਵਾਂ ਨੇ ਭਾਗੀਦਾਰਾਂ ਨੂੰ ਭਰਪੂਰ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਪ੍ਰੇਰਣਾ ਪ੍ਰਦਾਨ ਕੀਤੀ ਜਿਸਨੇ ਇਸ ਵਰਕਸ਼ਾਪ ਪ੍ਰਭਾਵਸ਼ਾਲੀ ਅਨੁਭਵ ਬਣਾਇਆ ਅਤੇ ਉੱਦਮੀਆਂ ਨੂੰ ਵਪਾਰਕ ਉੱਦਮਾਂ ਵਿੱਚ ਸਫਲ ਹੋਣ ਲਈ ਭਰਪੂਰ ਗਿਆਨ ਅਤੇ ਸਾਧਨਾਂ ਨਾਲ ਸ਼ਸ਼ਕਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…