ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਸੀਬੀਐੱਸਈ ਸਿੱਖਿਆ ਹਫ਼ਤਾਵਾਰੀ ਵਰਕਸ਼ਾਪ

ਨਬਜ਼-ਏ-ਪੰਜਾਬ, ਮੁਹਾਲੀ, 30 ਜੁਲਾਈ:
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਸੀਬੀਐੱਸਈ ਸਿੱਖਿਆ ਹਫ਼ਤਾਵਾਰੀ ਵਰਕਸ਼ਾਪ ਲਗਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੂੰ ਸਿੱਖਿਆਂ ਤੇ ਹੋਰ ਗਤੀਵਿਧੀਆਂ ਸਫਲ ਜੀਵਨ ਜਾਚ ਸਿਖਾਈ ਗਈ। ਸੀਬੀਐੱਸਈ ਦੇ ਪ੍ਰਬੰਧ ਹੇਠ ਕਰਵਾਈ ਗਈ ਹਫ਼ਤਾਵਾਰੀ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਵਿਕਾਸਪੱਖੀ, ਸਭਿਆਚਾਰਕ ਪ੍ਰਸ਼ੰਸਾ ਅਤੇ ਕੌਸ਼ਲ ਵਿਕਾਸ ਲਈ ਤਿਆਰ ਕੀਤਾ ਗਿਆ। ਇਸ ਮੌਕੇ ਪਾਣੀ ਸੰਭਾਲ ਲਈ ਇੱਕ ਸੋਚ ਸਮਰਪਿਤ ਖ਼ੂਬਸੂਰਤ ਨੁੱਕੜ ਨਾਟਕ ਪੇਸ਼ ਕੀਤਾ।
ਐਫ਼ਐਲਐਨ ਦਿਵਸ ਦੇ ਇੰਟਰੈਕਟਿਵ ਸੈਸ਼ਨਾਂ ਰਾਹੀਂ ਪ੍ਰਾਰੰਭਕ ਸਾਖਰਤਾ ਅਤੇ ਅੰਕਗਣਿਤ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ। ਜਦੋਂਕਿ ਖੇਡ ਦਿਵਸ ਦੇ ਸੈਸ਼ਨ ਦੌਰਾਨ ਲੰਗੜੀ, ਖੋ-ਖੋ ਅਤੇ ਕਬੱਡੀ ਵਰਗੀਆਂ ਰਵਾਇਤੀ ਖੇਡਾਂ ਦੇ ਮੁਕਾਬਲੇ ਅਤੇ ਸਾਂਝ ਦੀ ਰੂਹ ਨੂੰ ਜਿਊਂਦਾ ਕਰਦਿਆਂ ਸਰੀਰਕ ਤੰਦਰੁਸਤੀ ਅਤੇ ਰਵਾਇਤੀ ਖੇਡਾਂ ਦੇ ਮਹੱਤਵ ਨੂੰ ਉਭਾਰਿਆ। ਸਭਿਆਚਾਰਕ ਸੈਸ਼ਨ ਵਿਰਾਸਤ ਦਾ ਇੱਕ ਰੰਗੀਨ ਪ੍ਰਦਰਸ਼ਨ ਸੀ, ਜਿਸ ਵਿੱਚ ਗੋਆ ਨਾਚ, ਕਸ਼ਮੀਰੀ ਨਾਚ ਅਤੇ ਲੋਕ ਗੀਤ ਵਰਗੀਆਂ ਆਕਰਸ਼ਕ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ।
ਵਿਦਿਆਰਥੀਆਂ ਨੂੰ ਬਾਗ਼ਬਾਨੀ, ਕੈਂਪਸ ਸਫ਼ਾਈ, ਡਿਜ਼ਾਈਨ ਸੋਚ ਕਾਰਗੁਜ਼ਾਰੀ, ਵਿਕਰੀ ਅਤੇ ਮਾਰਕੀਟਿੰਗ ਵਿੱਚ ਰੋਲ ਪਲੇਅ ਅਤੇ ਜ਼ਰੂਰੀ ਪ੍ਰਥਮ ਸਹਾਇਤਾ ਵਰਗੀਆਂ ਗਤੀਵਿਧੀਆਂ ’ਤੇ ਹੱਥ-ਅਨੁਭਵ ਸਿੱਖਣ ਦੇ ਅਨੁਭਵ ਪ੍ਰਦਾਨ ਕੀਤੇ। ਅੱਜ ਅਖੀਰਲੇ ਦਿਨ ਪ੍ਰਿੰਸੀਪਲ ਗਿਆਨ ਜੋਤ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਤਸ਼ਾਹੀ ਭਾਗੀਦਾਰੀ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…