ਬਲਬੀਰ ਸਿੱਧੂ ਨੇ ਇਲਾਕੇ ਲੋਕਾਂ ਨੂੰ ਕੀਤੀ ਦਲ ਬਦਲੂਆਂ ਤੋਂ ਸੁਚੇਤ ਰਹਿਣ ਦੀ ਅਪੀਲ

ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਬਲਬੀਰ ਸਿੱਧੂ ਨੂੰ ਲੋਕਾਂ ਦਾ ਮਿਲ ਰਿਹੈ ਭਰਵਾਂ ਸਮਰਥਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਹਲਕਾ ਨਿਵਾਸੀਆਂ ਨੂੰ ਦਲ ਬਦਲੂ ਕੁਲਵੰਤ ਸਿੰਘ ਅਤੇ ਪਰਵਿੰਦਰ ਸਿੰਘ ਸੋਹਾਣਾ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਅੱਜ ਨੇੜਲੇ ਪਿੰਡਾਂ ਮਾਣਕਮਾਜਰਾ, ਭਾਗੋਮਾਜਰਾ, ਬੈਰੋਂਪੁਰ, ਮੌਜਪੁਰ, ਰਾਏਪੁਰ ਕਲਾਂ, ਸ਼ਾਮਪੁਰ, ਸਨੇਟਾ, ਧੀਰਪੁਰ, ਢੇਲਪੁਰ, ਗੁਡਾਣਾ, ਗੀਗੇ ਮਾਜਰਾ ਅਤੇ ਨਗਾਰੀ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਕੁਲਵੰਤ ਸਿੰਘ ਦੋਗਲੇ ਕਿਰਦਾਰ ਦਾ ਵਿਅਕਤੀ ਹੈ, ਜਿਹੜਾ ਵਿਅਕਤੀ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਹੁੰਆਂ ਖਾ ਕੇ ਮੁਕਰ ਜਾਵੇ ਉਸ ਉਤੇ ਕੋਈ ਵੀ ਵਿਸਵਾਸ਼ ਨਹੀਂ ਕਰੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਮੇਰੇ ਵੱਲੋਂ ਕਰਵਾਏ ਵਿਕਾਸ ਕਾਰਜ ਆਪਣੀ ਕਹਾਣੀ ਆਪਣੇ ਮੂੰਹੋਂ ਆਪ ਬਿਆਨ ਕਰਦੇ ਹਨ, ਜਦਕਿ ਕੁਲਵੰਤ ਸਿੰਘ ਕੋਲ ਮੇਅਰ ਵਜੋਂ ਆਪਣੀ ਕੋਈ ਵੀ ਪ੍ਰਾਪਤੀ ਨਹੀਂ ਜਿਸ ਨੂੰ ਉਹ ਲੋਕਾਂ ਕੋਲ ਗਿਣਵਾ ਸਕੇ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ, ਜਿਸ ਵਿਚ ਕੁਲਵੰਤ ਸਿੰਘ ਤੇ ਪਰਵਿੰਦਰ ਸੋਹਾਣਾ ਸੱਤਾ ਸੁੱਖ ਭੋਗਦੇ ਰਹੇ, ਨੇ ਪੰਜਾਬ ਨੂੰ ਤਬਾਹੀ ਵੱਲ ਧਕਿਆ ਸੀ. ਪਰ ਮੌਜੂਦਾ ਕਾਂਗਰਸ ਸਰਕਾਰ ਨੇ ਬੜੀ ਮੁਸ਼ਕਿਲ ਨੇ ਪੰਜਾਬ ਨੂੰ ਖ਼ੁਸ਼ਹਾਲੀ ਦੇ ਰਾਹ ਉਤੇ ਤੋਰਿਆ ਹੈ।
ਇਸ ਮੌਕੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਹੱਥ ਖੜ੍ਹੇ ਕਰਕੇ ਕਿਹਾ ਕਿ ਉਹ ਸਿਰਫ਼ ਬਲਬੀਰ ਸਿੰਘ ਸਿੱਧੂ ਨੂੰ ਜਾਣਦੇ ਹਨ, ਜੋ ਕਿ ਹਰ ਦੁੱਖ ਸੁੱਖ ਵਿਚ ਉਨ੍ਹਾਂ ਨਾਲ ਖੜ੍ਹਦੇ ਹਨ ਅਤੇ ਉਨ੍ਹਾਂ ਦੀ ਇਕ ਇਕ ਵੋਟ ਸ੍ਰੀ ਸਿੱਧੂ ਦੇ ਹੱਕ ਵਿਚ ਹੀ ਭੁਗਤੇਗੀ। ਇਸ ਮੌਕੇ ਪਿੰਡ ਮੌਜਪੁਰ ਵਿਖੇ ਸਿੱਧੂ ਨੂੰ ਸਿੱਕਿਆਂ ਨਾਲ ਤੋਲਿਆ ਗਿਆ, ਜਦਕਿ ਸ਼ਹੀਦ ਭਗਤ ਸਿੰਘ ਕਲੱਬ ਗੁਡਾਣਾ, ਜੈ ਮਾਂ ਦੁਰਗਾ ਕਲੱਬ, ਮੁਸਲਿਮ ਵੈਲਫੇਅਰ ਕਮੇਟੀ ਅਤੇ ਗਰਾਮ ਪੰਚਾਇਤ ਗੁਡਾਣਾ ਦੁਆਰਾ ਸ੍ਰੀ ਸਿੱਧੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਕੇ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਮਾਰਕੀਟ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਪੰਡਿਤ ਭੁਪਿੰਦਰ ਕੁਮਾਰ ਨਗਾਰੀ, ਸਰਪੰਚ ਹਰਿੰਦਰ ਸਿੰਘ ਜੋਨੀ ਗੁਡਾਣਾ, ਸੁਰਜੀਤ ਸਿੰਘ ਮਾਣਕ ਮਾਜਰਾ, ਭੁਪਿੰਦਰ ਸਿੰਘ ਪੰਚ ਮਾਣਕ ਮਾਜਰਾ, ਸਰਪੰਚ ਚੌਧਰੀ ਭਗਤ ਰਾਮ ਸਨੇਟਾ, ਡਾ. ਅਨਵਰ ਹੁਸੈਨ, ਚੌਧਰੀ ਰਿਸ਼ੀਪਾਲ, ਚੌਧਰੀ ਹਰਨੇਕ ਸਿੰਘ ਨੇਕੀ, ਸਰਪੰਚ ਸੁਦੇਸ਼ ਕੁਮਾਰ ਗੋਗਾ ਬੈਰੋਂਪੁਰ, ਸਰਪੰਚ ਅਵਤਾਰ ਸਿੰਘ ਤਾਰੀ ਭਾਗੋ ਮਾਜਰਾ, ਸਰਪੰਚ ਤਰਸੇਮ ਸਿੰਘ ਗੀਗੇ ਮਾਜਰਾ, ਗੁਰਚਰਨ ਸਿੰਘ ਨੰਬਰਦਾਰ, ਸੋਮਨਾਥ ਸਾਬਕਾ ਸਰਪੰਚ ਗੁਡਾਣਾ, ਬਹਾਦਰ ਖਾਨ, ਸਰਪੰਚ ਹਰਜਿੰਦਰ ਸਿੰਘ ਢੇਲਪੁਰ, ਦਿਲਬਾਗ ਸਿੰਘ, ਸਰਪੰਚ ਬਹਾਦਰ ਸਿੰਘ ਧੀਰਪੁਰ, ਰੋਸ਼ਨ ਅਲੀ, ਸਰਪੰਚ ਇੰਦਰਜੀਤ ਸ਼ਾਮਪੁਰ, ਜਸਮੇਰ ਸਿੰਘ, ਸਰਪੰਚ ਜਸਪ੍ਰੀਤ ਸਿੰਘ ਜੱਸਾ ਰਾਏਪੁਰ, ਰਜਿੰਦਰ ਸਿੰਘ, ਭਜਨ ਸਿੰਘ, ਸਰਪੰਚ ਮੰਗਾ ਸਿੰਘ ਮੌਜਪੁਰ, ਸਾਬਕਾ ਸਰਪੰਚ ਬਲਬੀਰ ਸਿੰਘ, ਬਲਜੀਤ ਸਿੰਘ ਭਾਗੋ ਮਾਜਰਾ ਆਦਿ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ

ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਹਫ਼ਤਾ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 13 ਮਈ…