ਅੱਤ ਦੀ ਗਰਮੀ ਵਿੱਚ ਬਿਜਲੀ ਕੱਟਾਂ ਤੋਂ ਲੋਕ ਅੌਖੇ, ਪੀੜਤ ਲੋਕਾਂ ਦਾ ਵਫ਼ਦ ਐਕਸੀਅਨ ਨੂੰ ਮਿਲਿਆ

ਐਕਸੀਅਨ ਨੇ ਮੌਕੇ ’ਤੇ ਹੀ ਜੇਈ ਨੂੰ ਤੁਰੰਤ ਟਰਾਂਸਫ਼ਾਰਮਰਾਂ ਨੂੰ ਅਪਗਰੇਡ ਕਰਨ ਦੀ ਹਦਾਇਤ

ਨਬਜ਼-ਏ-ਪੰਜਾਬ, ਮੁਹਾਲੀ, 22 ਮਈ:
ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਮੁਹਾਲੀ ਸ਼ਹਿਰ ਅਤੇ ਆਸਪਾਸ ਪਿੰਡਾਂ ਦੇ ਲੋਕ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਡਾਢੇ ਦੁਖੀ ਹਨ। ਅੱਤ ਦੀ ਗਰਮੀ ਅਤੇ ਲੂ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਬੱਤੀ ਗੁੱਲ ਹੋਣ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੂੰ ਸਿੰਜਾਈ ਲਈ ਲੋੜ ਅਨੁਸਾਰ ਪਾਵਰ ਸਪਲਾਈ ਨਹੀਂ ਮਿਲ ਰਹੀ ਹੈ। ਜਿਸ ਕਾਰਨ ਝੋਨੇ ਦੀ ਪਨੀਰੀ ਲਗਾਉਣ ਦਾ ਕੰਮ ਪਛੜ ਰਿਹਾ ਹੈ।
ਸਾਬਕਾ ਕੌਂਸਲਰ ਗੁਰਮੁੱਖ ਸਿੰਘ ਸੋਹਲ ਦੀ ਅਗਵਾਈ ਹੇਠ ਮੁਹਾਲੀ ਦੇ ਫੇਜ਼-4 ਦੇ ਵਸਨੀਕਾਂ ਨੇ ਪਾਵਰਕੌਮ ਦੇ ਐਕਸੀਅਨ ਰਣਜੀਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਬਿਜਲੀ ਦੀ ਮਾੜੀ ਸਪਲਾਈ ਸਬੰਧੀ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਵਫ਼ਦ ਨੇ ਪਾਵਰਕੌਮ ਅਧਿਕਾਰੀ ਨੂੰ ਦੱਸਿਆ ਕਿ ਵਾਰ-ਵਾਰ ਬੱਤੀ ਗੁੱਲ ਹੋ ਰਹੀ ਹੈ ਅਤੇ ਵੋਲਟੇਜ ਵੀ ਬਹੁਤ ਜ਼ਿਆਦਾ ਘਟਦੀ ਵਧਦੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਦੇ ਕੀਮਤੀ ਉਪਕਰਨ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਗੁਰਮੁੱਖ ਸਿੰਘ ਸੋਹਲ ਨੇ ਦੱਸਿਆ ਕਿ ਐਕਸੀਅਨ ਸਿੱਧੂ ਨੇ ਪੀੜਤ ਲੋਕਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਮੌਕੇ ’ਤੇ ਹੀ ਜੇਈ ਨੂੰ ਆਪਣੇ ਦਫ਼ਤਰ ਸੱਦ ਕੇ ਇਸ ਮਸਲੇ ਦਾ ਤੁਰੰਤ ਹੱਲ ਕਰਨ ਦੇ ਆਦੇਸ਼ ਦਿੱਤੇ।
ਐਕਸੀਅਨ ਨੇ ਜੇਈ ਨੂੰ ਹਦਾਇਤ ਕੀਤੀ ਕਿ ਫੇਜ਼-4 ਵਿੱਚ ਘੱਟ ਸਮਰਥਾ ਵਾਲੇ ਟਰਾਂਸਫ਼ਾਰਮਰਾਂ ਨੂੰ ਤੁਰੰਤ ਅਪਗਰੇਡ ਕੀਤਾ ਜਾਵੇ ਅਤੇ ਜਿਹੜੇ ਜੰਪਰ ਖਰਾਬ ਹਨ ਉਨ੍ਹਾਂ ਨੂੰ ਵੀ ਤੁਰੰਤ ਬਦਲਿਆ ਜਾਵੇ। ਪਾਵਰਕੌਮ ਅਧਿਕਾਰੀ ਨੂੰ ਮਿਲੇ ਵਫ਼ਦ ਵਿੱਚ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਦੇਵ ਰਾਮ, ਗੁਰਵਿੰਦਰ ਸਿੰਘ ਪਿੰਕੀ, ਜੇਪੀਐਸ ਨਿੰਦਰਾ, ਗੁਰਿੰਦਰ ਸਿੰਘ, ਚਰਨਜੀਤ ਸਿੰਘ ਨਾਰੰਗ, ਰਮਿੰਦਰ ਪਾਲ ਸਿੰਘ, ਯੁਧਮਾਲ ਪੁਰੀ, ਸੁਨੀਤਾ ਅਗਰਵਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

With focus on point of sale, Punjab Police conducts CASO at Drug hotspots in the state

With focus on point of sale, Punjab Police conducts CASO at Drug hotspots in the state Her…