nabaz-e-punjab.com

ਪੰਜਾਬ ‘ਚ ਡੀ.ਏ.ਪੀ. ਖਾਦ ਦੀ ਘਾਟ ਲਈ ਮੋਦੀ ਅਤੇ ਚੰਨੀ ਸਰਕਾਰਾਂ ਜ਼ਿੰਮੇਵਾਰ: ਕੁਲਤਾਰ ਸਿੰਘ ਸੰਧਵਾਂ

ਕਿਸਾਨਾਂ ਨੂੰ ਦੇਣੇ ਪੈ ਰਹੇ 2 ਤੋਂ 3 ਸੌ ਰੁਪਏ ਪ੍ਰਤੀ ਥੈਲਾ ਜ਼ਿਆਦਾ

ਬਿਜਾਈ ਸਿਰ ‘ਤੇ ਹੋਣ ਦੇ ਬਾਵਜੂਦ ਪੰਜਾਬ ਵਿੱਚ ਕਰੀਬ 1.50 ਲੱਖ ਮੀਟ੍ਰਿਕ ਟਨ ਖਾਦ ਦੀ ਘਾਟ

ਆਪਸੀ ਖਿੱਚੋਤਾਣ ਕਾਰਨ ਲੋਕ ਤੇ ਕਿਸਾਨੀ ਮੁੱਦਿਆਂ ‘ਤੇ ਧਿਆਨ ਨਹੀਂ ਦੇ ਰਹੀ ਚੰਨੀ ਸਰਕਾਰ

ਬਦਲੇ ਦੀ ਭਾਵਨਾ ਨਾਲ ਪੰਜਾਬ ਦੇ ਅੰਨਦਾਤਾ ਨੂੰ ਨਿਸ਼ਾਨਾ ਬਣਾ ਰਹੀ ਹੈ ਮੋਦੀ ਸਰਕਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 7 ਨਵੰਬਰ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ, ”ਪੰਜਾਬ ਵਿੱਚ ਡੀ.ਏ.ਪੀ. ਖਾਦ ਦੀ ਭਾਰੀ ਕਮੀ ਹੋਣ ਕਾਰਨ ਜਿੱਥੇ ਖਾਦ ਡੀਲਰਾਂ ਵੱਲੋਂ ਕਾਲ਼ਾਬਾਜਾਰੀ ਕੀਤੀ ਜਾ ਰਹੀ ਹੈ, ਉਥੇ ਹੀ ਕਣਕ ਦੀ ਬਿਜਾਈ ਪਿੱਛੜ ਰਹੀ ਹੈ। ਇਸ ਕਾਰਨ ਸੂਬੇ ਅਤੇ ਕਿਸਾਨਾਂ ਦੀ ਆਰਥਿਕਤਾ ‘ਤੇ ਬਹੁਤ ਹੀ ਮਾੜਾ ਅਸਰ ਪਵੇਗਾ।” ਉਨਾਂ ਡੀ.ਏ.ਪੀ ਖਾਦ ਦੀ ਅਣਕਿਆਸੀ ਘਾਟ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਚੰਨੀ ਸਰਕਾਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਸੋਚੀ ਸਮਝੀ ਕਿੱਲਤ ਨੂੰ ਕਿਸਾਨ ਅਤੇ ਪੰਜਾਬ ਵਿਰੁੱਧ ਗਹਿਰੀ ਸਾਜ਼ਿਸ਼ ਕਰਾਰ ਦਿੱਤਾ ਹੈ। ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀਆਂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਮਾੜੀ ਨੀਅਤ ਅਤੇ ਨੀਤੀ ਮੁੜ ਜੱਗ ਜਾਹਰ ਹੋਈ, ਕਿਉਂਕਿ ਪੰਜਾਬ ‘ਚ ਹਾੜੀ ਦੀਆਂ ਫ਼ਸਲਾਂ ਖਾਸ ਕਰਕੇ ਕਣਕ ਦੀ ਬਿਜਾਈ ਲਈ ਲੋੜੀਂਦੀ ਡੀ.ਏ.ਪੀ. ਖਾਦ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਜਿੱਥੇ ਕੇਂਦਰ ਸਰਕਾਰ ਨੇ ਸੋਚੀ ਸਮਝੀ ਸਾਜਿਸ਼ ਤਹਿਤ ਪੰਜਾਬ ਨੂੰ ਖਾਦ ਦੀ ਸਪਲਾਈ ‘ਚ ਦੇਰੀ ਕੀਤੀ ਹੈ, ਉਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਸਮੇਂ ਅਨੁਸਾਰ ਖਾਦ ਦਾ ਪ੍ਰਬੰਧ ਕਾਰਨ ਵਿੱਚ ਨਾਕਾਮ ਹੋਈ ਹੈ।” ਉਨਾਂ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਹਾੜੀ ਦੀਆਂ ਫ਼ਸਲਾਂ ਕਣਕ, ਆਲੂ, ਪਸ਼ੂਆਂ ਦੇ ਚਾਰੇ ਆਦਿ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਨਾਂ ਫ਼ਸਲਾਂ ਦੀ ਬਿਜਾਈ ਲਈ ਡੀ.ਏ.ਪੀ. ਖਾਦ ਦੀ ਬਹੁਤ ਹੀ ਅਹਿਮ ਲੋੜ ਹੁੰਦੀ ਹੈ, ਪਰ ਇੰਜ ਜਾਪਦਾ ਡੀ.ਏ.ਪੀ. ਖਾਦ ਦੀ ਸਮੇਂ ਸਿਰ ਲੋੜੀਂਦੀ ਸਪਲਾਈ ਨਾ ਦੇ ਕੇ ਕੇਂਦਰ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਕਿੜ ਕੱਢ ਰਹੀ ਹੈ। ਸੰਧਵਾਂ ਨੇ ਕਿਹਾ ਖੇਤੀ ਪ੍ਰਧਾਨ ਪੰਜਾਬ ਵਿੱਚ ਹਾੜੀ ਦੀ ਫ਼ਸਲ ਦੀ ਬਿਜਾਈ ਲਈ 5.5 ਲੱਖ ਟਨ ਡੀ.ਏ.ਪੀ ਦੀ ਲੋੜ ਹੈ। ਪ੍ਰੰਤੂ ਕੇਂਦਰ ਸਰਕਾਰ ਵੱਲੋਂ ਅਕਤੂਬਰ ‘ਚ 1.97 ਲੱਖ ਮੀਟ੍ਰਿਕ ਟਨ ਅਤੇ ਨਵੰਬਰ 2.56 ਲੱਖ ਮੀਟ੍ਰਿਕ ਟਨ ਖਾਦ ਜਾਰੀ ਕੀਤੀ ਗਈ ਹੈ, ਜੋ ਲੋੜ ਨਾਲੋਂ 1 ਲੱਖ ਮੀਟ੍ਰਿਕ ਟਨ ਘੱਟ ਹੈ। ਉਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੇਂਦਰ ਵੱਲੋਂ ਜਾਰੀ ਖਾਦ ਵੀ ਪੂਰੀ ਪ੍ਰਾਪਤੀ ਨਹੀਂ ਕਰ ਸਕੀ। ਸਰਕਾਰੀ ਅੰਕੜਿਆਂ ਅਨੁਸਾਰ ਸੂਬੇ ਵਿੱਚ ਕਰੀਬ 1.50 ਲੱਖ ਮੀਟ੍ਰਿਕ ਟਨ ਖਾਦ ਦੀ ਘਾਟ ਪਾਈ ਜਾ ਰਹੀ ਹੈ। ਵਿਧਾਇਕ ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ ਖਾਦ ਦੀ ਸਪਲਾਈ ਦੇਣਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਨਿਭਾਉਣ ਵਿੱਚ ਕੇਂਦਰ ਸਰਕਾਰ ਫ਼ੇਲ ਸਾਬਤ ਹੋਈ ਹੈ। ਉਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਪੰਜਾਬ ਦੇ ਅੰਨਦਾਤਾ ਨੂੰ ਨਿਸ਼ਾਨਾ ਬਣਾ ਰਹੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਝੰਡਾ ਬੁਲੰਦ ਕਰਨ ਦੀ ਸਜ਼ਾ ਦਿੱਤੀ ਜਾ ਸਕੇ। ਕੁਲਤਾਰ ਸਿੰਘ ਸੰਧਵਾਂ ਨੇ ਚੰਨੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਸੀ ਲੜਾਈ ਦੇ ਚੱਲਦਿਆਂ ਲੋਕ ਮੁੱਦਿਆਂ ਅਤੇ ਕਿਸਾਨੀ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਲਗਾਤਾਰ ਨਿਕੰਮੀ ਸਾਬਤ ਹੋ ਰਹੀ ਹੈ, ਕਿਉਂਕਿ ਪੰਜਾਬ ਸਰਕਾਰ ਡੀ.ਏ.ਪੀ. ਖਾਦ ਦਾ ਸਮੇਂ ਸਿਰ ਪ੍ਰਬੰਧ ਕਰਨ ਵਿੱਚ ਫੇਲ ਹੋਈ ਹੈ। ਆਪ’ ਆਗੂ ਦਾ ਕਹਿਣਾ ਹੈ ਕਿ ਡੀ.ਏ.ਪੀ. ਦੀ ਪੂਰੀ ਸਪਲਾਈ ਨਾ ਮਿਲਣ ਅਤੇ ਪੰਜਾਬ ਸਰਕਾਰ ਢੁਕਵੇਂ ਪ੍ਰਬੰਧ ਕਰਨ ‘ਚ ਫ਼ੇਲ ਹੋਣ ਕਾਰਨ ਸੂਬੇ ਵਿੱਚ ਕਾਲ਼ਾਬਾਜ਼ਾਰੀ ਵੱਧ ਗਈ ਹੈ। ਇਸ ਕਾਰਨ ਕਿਸਾਨਾਂ ‘ਤੇ ਦਬਾਅ ਵੱਧ ਰਿਹਾ ਹੈ ਅਤੇ 2 ਤੋਂ 3 ਸੌ ਰੁਪਏ ਪ੍ਰਤੀ ਥੈਲਾ ਜ਼ਿਆਦਾ ਮੁੱਲ ਦੇਣ ਲਈ ਕਿਸਾਨ ਮਜ਼ਬੂਰ ਹੋ ਰਹੇ ਹਨ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮੰਗ ਕੀਤੀ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਜਲਦ ਤੋਂ ਜਲਦ ਸੂਬੇ ਵਿੱਚ ਡੀ.ਏ.ਪੀ. ਖਾਦ ਦਾ ਪ੍ਰਬੰਧ ਕਰਨ, ਤਾਂ ਜੋ ਸੂਬੇ ਦੇ ਕਿਸਾਨ ਹਾੜੀ ਦੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਕਰ ਸਕਣ।

    WordPress database error: [User 'nabazdbd_wp1' has exceeded the 'max_questions' resource (current value: 1)]
    SELECT wpum_posts.* FROM wpum_posts WHERE ID IN (111450,111385)

    WordPress database error: [User 'nabazdbd_wp1' has exceeded the 'max_questions' resource (current value: 1)]
    SELECT post_id, meta_key, meta_value FROM wpum_postmeta WHERE post_id IN (111450,111385) ORDER BY meta_id ASC

    WordPress database error: [User 'nabazdbd_wp1' has exceeded the 'max_questions' resource (current value: 1)]
    SELECT * FROM wpum_posts WHERE ID = 111450 LIMIT 1

    WordPress database error: [User 'nabazdbd_wp1' has exceeded the 'max_questions' resource (current value: 1)]
    SELECT * FROM wpum_posts WHERE ID = 111385 LIMIT 1

    WordPress database error: [User 'nabazdbd_wp1' has exceeded the 'max_questions' resource (current value: 1)]
    SELECT DISTINCT t.term_id, tr.object_id FROM wpum_terms AS t INNER JOIN wpum_term_taxonomy AS tt ON t.term_id = tt.term_id INNER JOIN wpum_term_relationships AS tr ON tr.term_taxonomy_id = tt.term_taxonomy_id WHERE tt.taxonomy IN ('category', 'post_tag', 'post_format') AND tr.object_id IN (111450, 111385) ORDER BY t.name ASC

    WordPress database error: [User 'nabazdbd_wp1' has exceeded the 'max_questions' resource (current value: 1)]
    SELECT * FROM wpum_posts WHERE ID = 111450 LIMIT 1

    WordPress database error: [User 'nabazdbd_wp1' has exceeded the 'max_questions' resource (current value: 1)]
    SELECT * FROM wpum_posts WHERE ID = 111385 LIMIT 1

  • nabaz-e-punjab.com

    ਪੰਜਾਬ ‘ਚ ਡੀ.ਏ.ਪੀ. ਖਾਦ ਦੀ ਘਾਟ ਲਈ ਮੋਦੀ ਅਤੇ ਚੰਨੀ ਸਰਕਾਰਾਂ ਜ਼ਿੰਮੇਵਾਰ: ਕੁਲਤਾਰ ਸਿੰਘ ਸੰਧਵਾਂ

    ਪੰਜਾਬ ‘ਚ ਡੀ.ਏ.ਪੀ. ਖਾਦ ਦੀ ਘਾਟ ਲਈ ਮੋਦੀ ਅਤੇ ਚੰਨੀ ਸਰਕਾਰਾਂ ਜ਼ਿੰਮੇਵਾਰ: ਕੁਲਤਾਰ ਸਿੰਘ ਸੰਧਵਾਂ ਕ…
  • nabaz-e-punjab.com

    ਪੰਜਾਬ ‘ਚ ਡੀ.ਏ.ਪੀ. ਖਾਦ ਦੀ ਘਾਟ ਲਈ ਮੋਦੀ ਅਤੇ ਚੰਨੀ ਸਰਕਾਰਾਂ ਜ਼ਿੰਮੇਵਾਰ: ਕੁਲਤਾਰ ਸਿੰਘ ਸੰਧਵਾਂ

    ਪੰਜਾਬ ‘ਚ ਡੀ.ਏ.ਪੀ. ਖਾਦ ਦੀ ਘਾਟ ਲਈ ਮੋਦੀ ਅਤੇ ਚੰਨੀ ਸਰਕਾਰਾਂ ਜ਼ਿੰਮੇਵਾਰ: ਕੁਲਤਾਰ ਸਿੰਘ ਸੰਧਵਾਂ ਕ…
  • ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

    ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …
Load More Related Articles

    WordPress database error: [User 'nabazdbd_wp1' has exceeded the 'max_questions' resource (current value: 1)]
    SELECT SQL_CALC_FOUND_ROWS wpum_posts.ID FROM wpum_posts WHERE 1=1 AND wpum_posts.ID NOT IN (78403) AND wpum_posts.post_author IN (1) AND wpum_posts.post_type = 'post' AND ((wpum_posts.post_status = 'publish')) ORDER BY wpum_posts.post_date DESC LIMIT 0, 3

Load More By Nabaz-e-Punjab

    WordPress database error: [User 'nabazdbd_wp1' has exceeded the 'max_questions' resource (current value: 1)]
    SELECT t.term_id FROM wpum_terms AS t INNER JOIN wpum_term_taxonomy AS tt ON t.term_id = tt.term_id WHERE tt.taxonomy IN ('category') AND t.term_id IN ( 35 )

    WordPress database error: [User 'nabazdbd_wp1' has exceeded the 'max_questions' resource (current value: 1)]
    SELECT SQL_CALC_FOUND_ROWS wpum_posts.ID FROM wpum_posts WHERE 1=1 AND wpum_posts.ID NOT IN (78403) AND ( 0 = 1 ) AND wpum_posts.post_type = 'post' AND ((wpum_posts.post_status = 'publish')) GROUP BY wpum_posts.ID ORDER BY wpum_posts.post_date DESC LIMIT 0, 3

Load More In Government

WordPress database error: [User 'nabazdbd_wp1' has exceeded the 'max_questions' resource (current value: 1)]
SELECT wpum_posts.ID FROM wpum_posts WHERE 1=1 AND wpum_posts.ID NOT IN (78403) AND ( 0 = 1 ) AND wpum_posts.post_type = 'post' AND ((wpum_posts.post_status = 'publish')) GROUP BY wpum_posts.ID ORDER BY wpum_posts.post_date DESC LIMIT 0, 1