nabaz-e-punjab.com

ਖਰੜ ਪੁਲਿਸ ਵੱਲੋਂ ਸ਼ਰਾਬ ਦੀ 500 ਪੇਟੀ ਜ਼ਬਤ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੋਹਾਲੀ, ਅਗਸਤ 14
ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ, ਜ਼ਿਲ੍ਹਾ ਪੁਲਿਸ ਨੇ ਅੱਜ ਚੰਡੀਗੜ ਮਾਰਕਾ 500 ਪੇਟੀ ਤਸਕਰੀ ਵਾਲੀ ਸ਼ਰਾਬ ਬਰਾਮਦ ਕੀਤੀ, ਜੋ ਕਿ ਚੌਲਾਂ ਦੀ ਬੋਰੀਆਂ ਨਾਲ ਭਰੇ ਟਰੱਕ ਵਿਚ ਲਿਜਾਈ ਜਾ ਰਹੀ ਸੀ।
ਟਰੱਕ ਦੇ ਚਾਲਕ ਦੀ ਪਛਾਣ ਰਣਜੀਤ ਸਿੰਘ ਯਾਦਵ (27) ਵਾਸੀ ਹਰਿਆਣਾ ਵਜੋਂ ਹੋਈ ਹੈ, ਜਿਸਨੂੰ ਪੁਲਿਸ ਨੇ ਮੌਕੇ ‘ਤੇ ਕਾਬੂ ਕਰ ਲਿਆ।
ਖਰੜ ਦੇ ਡੀਐਸਪੀ ਪਾਲ ਸਿੰਘ ਨੇ ਦੱਸਿਆ, “ਸੁਤੰਤਰਤਾ ਦਿਵਸ ਦੇ ਮੌਕੇ ਦੇ ਮੱਦੇਨਜ਼ਰ, ਖਰੜ ਪੁਲਿਸ ਦੁਆਰਾ ਸੰਨੀ ਐਨਕਲੇਵ ਨੇੜੇ ਨਾਕਾਬੰਦੀ ਕੀਤੀ ਗਈ ਸੀ ਅਤੇ ਪੁਲਿਸ ਟੀਮਾਂ ਵੱਲੋਂ ਹਰੇਕ ਵਾਹਨ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਟਰੱਕ (ਹਰਿਆਣਾ ਨੰਬਰ), ਚੰਡੀਗੜ੍ਹ ਵਾਲੇ ਪਾਸਿਓਂ ਆ ਰਿਹਾ ਸੀ ਜਿਸਨੂੰ ਰੋਕਿਆ ਗਿਆ ਅਤੇ ਚੈਕਿੰਗ ਕਰਨ ਤੇ, ਚੌਲਾਂ ਦੀਆਂ ਬੋਰੀਆਂ ਦੇ ਅੰਦਰ ਲੁਕੋ ਕੇ ਰੱਖੇ ਚੰਡੀਗੜ੍ਹ ਮਾਰਕਾ ਸ਼ਰਾਬ ਦੇ 500 ਬਕਸੇ ਬਰਾਮਦ ਹੋਏ। ਪਤਾ ਲੱਗਿਆ ਕਿ 201 ਬਾਕਸ ਇੰਪੀਰੀਅਲ ਬਲੂ ਵਿਸਕੀ ਦੇ ਸਨ ਅਤੇ 299 ਬਕਸੇ ਮੈਕਡਾਵਲ ਵਿਸਕੀ ਦੇ ਸਨ।”
ਪੁਲਿਸ ਅਨੁਸਾਰ ਦੋਸ਼ੀ ਚੰਡੀਗੜ੍ਹ ਤੋਂ ਖਰੀਦ ਕੇ ਪੰਜਾਬ ਵਿਚ ਸ਼ਰਾਬ ਸਪਲਾਈ ਕਰਨ ਲਈ ਜਾ ਰਿਹਾ ਸੀ। ਟਰੱਕ ਨੂੰ ਪੁਲਿਸ ਵੱਲੋਂ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋਸ਼ੀ ਖਿਲਾਫ ਥਾਣਾ ਸਿਟੀ ਖਰੜ ਵਿਖੇ ਐਕਸਾਈਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …