nabaz-e-punjab.com

ਟੈਕਸੀ ਚਾਲਕ ਨੇ ਖ਼ੁਦਕੁਸ਼ੀ ਕੀਤੀ, ਕਮਰੇ ’ਚੋਂ ਗਲੀ ਸੜੀ ਲਾਸ਼ ਬਰਾਮਦ

ਜਯੋਤਪੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਇੱਥੋਂ ਦੇ ਸੈਕਟਰ-70 (ਪਿੰਡ ਮਟੌਰ) ਵਿੱਚ ਟੈਕਸੀ ਚਾਲਕ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ (42) ਵਾਸੀ ਕਰਨਾਲ (ਹਰਿਆਣਾ) ਵਜੋਂ ਹੋਈ ਹੈ। ਉਹ ਇੱਥੋਂ ਦੇ ਪਿੰਡ ਮਟੌਰ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਸੀ। ਥਾਣਾ ਮਟੌਰ ਦੇ ਜਾਂਚ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਲਾਸ਼ ਕਾਫੀ ਗਲੀ ਸੜੀ ਹੋਈ ਹੈ ਅਤੇ 4-5 ਦਿਨ ਪੁਰਾਣੀ ਲਾਸ਼ ਜਾਪਦੀ ਹੈ।
ਜਾਣਕਾਰੀ ਅਨੁਸਾਰ ਆਸਪਾਸ ਰਹਿੰਦੇ ਲੋਕਾਂ ਦੀ ਸੂਚਨਾ ਮਿਲਣ ’ਤੇ ਪੁਲੀਸ ਕਰਮਚਾਰੀ ਜਦੋਂ ਮੌਕੇ ’ਤੇ ਪਹੁੰਚੇ ਤਾਂ ਕਮਰਾ ਅੰਦਰੋਂ ਬੰਦ ਸੀ। ਪੁਲੀਸ ਨੇ ਲੋਕਾਂ ਦੀ ਹਾਜ਼ਰੀ ਵਿੱਚ ਦਰਵਾਜਾ ਦੀ ਕੁੰਡੀ ਤੋੜੀ ਅਤੇ ਅੰਦਰ ਜਾ ਕੇ ਦੇਖਿਆ ਕਿ ਗੁਰਲਾਲ ਦੀ ਲਾਸ਼ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਲਮਕ ਰਹੀ ਸੀ। ਦੱਸਿਆ ਗਿਆ ਹੈ ਕਿ ਕਰੋਨਾਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਲੌਕਡਾਊਨ ਕਾਰਨ ਆਮ ਲੋਕ ਇਕ ਦੂਜੇ ਨੂੰ ਘੱਟ ਹੀ ਮਿਲ ਰਹੇ ਹਨ। ਜਿਸ ਕਾਰਨ ਗੁਰਲਾਲ ਅਤੇ ਹੋਰ ਲੋਕ ਇਕ ਦੂਜੇ ਦੇ ਘੱਟ ਹੀ ਆਉਂਦੇ ਸੀ। ਜਿਸ ਕਾਰਨ ਇਸ ਹਾਦਸੇ ਬਾਰੇ ਕਿਸੇ ਨੂੰ ਸਮੇਂ ਸਿਰ ਜਾਣਕਾਰੀ ਨਹੀਂ ਮਿਲ ਸਕੀ। ਹੁਣ ਜਦੋਂ ਮ੍ਰਿਤਕ ਸਰੀਰ ’ਚੋਂ ਖੂਨ ਰਿਸਣਾ ਸ਼ੁਰੂ ਹੋ ਗਿਆ ਅਤੇ ਲਾਸ਼ ’ਚੋਂ ਰਿਸਣ ਵਾਲਾ ਗੰਦਾ ਖੂਨ ਦਰਵਾਜੇ ਦੇ ਥੱਲਿਓਂ ਬਾਹਰ ਤੱਕ ਆ ਗਿਆ ਤਾਂ ਲੋਕਾਂ ਨੇ ਪੁਲੀਸ ਨੂੰ ਇਤਲਾਹ ਦਿੱਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਗੁਰਲਾਲ ਦੇ ਕਰਨਾਲ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ। ਫਿਲਹਾਲ ਇਸ ਸਬੰਧੀ ਕਰਨਾਲ ਪੁਲੀਸ ਨਾਲ ਰਾਬਤਾ ਕਾਇਮ ਕਰਕੇ ਹਰਿਆਣਾ ਪੁਲੀਸ ਨੂੰ ਮ੍ਰਿਤਕ ਦੀਆਂ ਫੋਟੋਆਂ ਭੇਜੀਆਂ ਗਈਆਂ ਹਨ। ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਹੈ। ਪੁਲੀਸ ਅਨੁਸਾਰ ਟੈਕਸੀ ਚਾਲਕ ਦਾ ਮੋਬਾਈਲ ਫੋਨ ਚਾਰਜ ਨਾ ਹੋਣ ਕਾਰਨ ਬੰਦ ਪਿਆ ਸੀ। ਪੁਲੀਸ ਨੇ ਮੋਬਾਈਲ ਫੋਨ ਨੂੰ ਚਾਰਜ ਕਰਕੇ ਕੁਝ ਨੰਬਰਾਂ ’ਤੇ ਤਾਲਮੇਲ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …