nabaz-e-punjab.com

ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਕਿਸਾਨਾਂ ਅਤੇ ਕੰਬਾਈਨ ਆਪ੍ਰੇਟਰਾਂ ਲਈ ਸਲਾਹ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 23 ਅਪ੍ਰੈਲ:
ਪੰਜਾਬ ਸਰਕਾਰ ਨੇ ਕੋਵਿਡ 19 ਦੇ ਮੱਦੇਨਜ਼ਰ ਰਾਜ ਦੇ ਕਿਸਾਨਾਂ ਅਤੇ ਕੰਬਾਈਨ ਆਪ੍ਰੇਟਰਾਂ ਨੂੰ ਸੁਰੱਖਿਅਤ ਢੰਗ ਨਾਲ ਕਣਕ ਦੀ ਕਟਾਈ ਦੇ ਕਾਰਜ਼ ਨੂੰ ਨੇਪਰੇ ਚਾੜ•ਨ ਲਈ ਸਲਾਹ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਵਾਇਰਸ ( ਕੋਵਿਡ – 19 ) ਸਿਸਟਮਿਕ ਬਿਮਾਰੀ ਹੈ , ਜੋ ਨੌਵਲ ਕੋਰੋਨਾ ਵਾਇਰਸ ( SARS Cov – B ) ਨਾਲ ਹੁੰਦੀ ਹੈ ਅਤੇ ਜ਼ਿਆਦਾਤਰ ਮੌਕਿਆਂ ਤੇ ਛਿੱਕਾਂ ਤੇ ਖੰਘ ਦੇ ਛਿੱਟਿਆਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ , ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਅਤੇ ਪ੍ਰਭਾਵਿਤ ਚੀਜ਼ਾਂ / ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ । ਹਾਲਾਂਕਿ ਇਹ ਵਾਇਰਸ ਵੱਖ – ਵੱਖ ਸਤ•ਾ ਤੇ ਵੱਖ – ਵੱਖ ਸਮੇਂ ਤੱਕ ਜੀਵਿਤ ਰਹਿੰਦਾ ਹੈ , ਪਰ ਕੈਮੀਕਲ ਡਿਸਇਨਫੈਕਟੈਂਟ ਨਾਲ ਇਹ ਆਸਾਨੀ ਨਾਲ ਖ਼ਤਮ ਹੋ ਜਾਂਦਾ ਹੈ । ਇਸ ਨੂੰ ਸਹੀ ਜਾਣਕਾਰੀ ਅਤੇ ਸਮੇਂ ਸਿਰ ਧਿਆਨ ਦੇ ਕੇ ਕਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ।
ਬੁਲਾਰੇ ਨੇ ਦੱਸਿਆ ਕਿ ਕਿਸਾਨਾਂ ਨੂੰ ਜਾਰੀ ਸਲਾਹ ਅਨੁਸਾਰ ਕਿਸਾਨ ਕੋਸ਼ਿਸ਼ ਕਰਨ ਕਿ ਮਜ਼ਦੂਰਾਂ ਤੋਂ ਵਾਢੀ ( ਕਟਾਈ ) ਕਰਵਾਉਣ ਦੀ ਬਜਾਏ ਮਸ਼ੀਨਾਂ ਨਾਲ ਵਾਢੀ ਕਰਨ ਨੂੰ ਪਹਿਲ ਦਿੱਤੀ ਜਾਵੇ ਅਤੇ ਇੱਕ ਮਸ਼ੀਨ ਨਾਲ ਜ਼ਰੂਰਤ ਅਨੁਸਾਰ ਘੱਟ ਤੋਂ ਘੱਟ ਵਿਅਕਤੀ ਹੀ ਲਗਾਏ ਜਾਣ । ਹਰ ਮਸ਼ੀਨ ਨੂੰ ਖੇਤ ਵਿੱਚ ਆਉਣ ਤੋਂ ਪਹਿਲਾਂ ਅਤੇ ਵਾਢੀ ( ਕਟਾਈ ਦੌਰਾਨ ਸਮੇਂ – ਸਮੇਂ ਤੇ ਸੈਨੀਟਾਈਜ ਕੀਤਾ ਜਾਵੇ । ਵਾਢੀ ਦਾ ਕੰਮ ਕਰ ਰਿਹਾ ਹਰ ਵਿਅਕਤੀ ਕੱਪੜੇ ਦਾ ਮਾਸਕ ਜ਼ਰੂਰ ਪਹਿਨੇ ਅਤੇ ਇਸ ਨੂੰ ਸਮੇਂ – ਸਮੇਂ ਤੇ ਨਿਯਮਿਤ ਢੰਗ ਨਾਲ ਧੋਤਾ ਜਾਵੇ ।
ਬੁਲਾਰੇ ਨੇ ਦੱਸਿਆ ਕਿ ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਵਿਅਕਤੀ ਦਾ ਨੱਕ ਤੇ ਮੂੰਹ ਚੰਗੀ ਤਰ•ਾਂ ਢੱਕ ਜਾਵੇ । ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਡਿਟਰਜੈਂਟ ਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ ।ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਹਰ ਸਮੇਂ ਇੱਕ ਦੂਜੇ ਕੋਲੋਂ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਖਾਣਾ ਖਾਣ , ਢੋਆ – ਢੁਆਈ ਆਦਿ ਸਮੇਂ ਵੀ ਸਮਾਜਿਕ ਦੂਰੀ ਰੱਖੀ ਜਾਵੇ । ਜੇਕਰ ਹੱਥਾਂ ਨਾਲ ਵਾਢੀ ਕੀਤੀ ਜਾ ਰਹੀ ਹੈ ਤਾਂ ਮਜਦੂਰਾਂ ਵਿਚਕਾਰ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਕਿਸਾਨ ਵੱਲੋਂ ਹਰ ਮਜਦੂਰ ਨੂੰ ਇੱਕ ਦੂਜੇ ਤੋਂ 4 – 5 ਫੁੱਟ ਦੀ ਦੂਰੀ ਰੱਖ ਕੇ ਵਾਢੀ ਕਰਨ ਦਾ ਪ੍ਰਬੰਧ ਕੀਤਾ ਜਾਵੇ ।
ਬੁਲਾਰੇ ਨੇ ਕਿਹਾ ਕਿ ਜਿਥੋਂ ਤੱਕ ਸੰਭਵ ਹੋ ਸਕੇ ਅਲੱਗ – ਅਲੱਗ ਸਮੇਂ ਅਨੁਸਾਰ ਵੰਡ ਕੇ ਵਾਢੀ ਕੀਤੀ ਜਾਵੇ ਤਾਂ ਜੋ ਇੱਕ ਦਿਨ ਵਿੱਚ ਇੱਕ ਸਮੇਂ ਤੇ ਜਿਆਦਾ ਇਕੱਠ ਤੋਂ ਬਚਿਆ ਜਾ ਸਕੇ। ਜੇਕਰ ਸੰਭਵ ਹੋਵੇ ਤਾਂ ਸਿਰਫ ਜਾਣਕਾਰ ਲੋਕਾਂ ਨੂੰ ਹੀ ਕੰਮ ਵਿੱਚ ਲਗਾਇਆ ਜਾਵੇ ਅਤੇ ਕੰਮ ਵਿੱਚ ਲਗਾਉਣ ਤੋਂ ਪਹਿਲਾਂ ਉਨ•ਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਸ਼ੱਕੀ ਜਾਂ ਪੁਸ਼ਟੀ ਵਾਲੇ ਮਰੀਜ ਤੋਂ ਕੰਮ ਕਰਵਾਉਣ ਤੋਂ ਪਰਹੇਜ ਕੀਤਾ ਜਾ ਸਕੇ । ਫਸਲ ਨੂੰ ਸਾਫ – ਸਫਾਈ ਲਈ ਛੋਟੇ – ਛੋਟੇ ਢੇਰਾਂ ਵਿਚਕਾਰ 3 – 4 ਫੁੱਟ ਦੀ ਦੂਰੀ ਰੱਖੀ ਜਾਵੇ ਅਤੇ ਇੱਕ ਢੇਰ ਤੇ ਸਿਰਫ 1 – 2 ਲੋਕਾਂ ਨੂੰ ਸਫਾਈ ਕਰਨ ਦਾ ਕੰਮ ਦਿੱਤਾ ਜਾਵੇ । ਇਸ ਤੋਂ ਇਲਾਵਾ ਟਰਾਂਸਪੋਰਟ ਲਈ ਵਰਤੇ ਜਾਣ ਵਾਲੇ ਵਾਹਨ , ਬਾਰਦਾਨਾ ਅਤੇ ਪੈਕਿੰਗ ਦਾ ਹੋਰ ਸਮਾਨ ਵੀ ਸੈਨੀਟਾਈਜ ਕੀਤੇ ਜਾਣ । ਕੰਮ ਕਰਨ ਵਾਲੇ ਸਾਰੇ ਲੋਕਾਂ ਵੱਲੋਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਘੱਟੋ – ਘੱਟ 40 ਸੈਕਿੰਡ ਤੱਕ ਧੋਤਾ ਜਾਵੇ , ਹੱਥਾਂ ਦੀਆਂ ਤਲੀਆਂ , ਹੱਥਾਂ ਦਾ ਪਿਛਲਾ ਪਾਸਾ , ਉਂਗਲਾਂ ਤੇ ਅੰਗੂਠੇ ਦੇ ਵਿਚਕਾਰ ਦੀ ਜਗ•ਾ ਤੇ ਗੁੱਟਾਂ ਨੂੰ ਚੰਗੀ ਤਰ•ਾਂ ਰਗੜ ਕੇ ਸਾਫ਼ ਕੀਤਾ ਜਾਵੇ । ਇਸ ਤੋਂ ਇਲਾਵਾ ਹਰੇਕ 2 ਘੰਟੇ ਬਾਅਦ ਹੱਥ ਧੋਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਸੈਨੀਟਾਈਜਰ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਘੱਟੋ – ਘੱਟ 3 ਐਮਐਲ ਸੈਨੀਟਾਈਜ਼ਰ ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ – ਘੱਟ 30 ਸੈਕਿੰਡ ਤੱਕ ਮਲੋ । ਜੇਕਰ ਹੱਥ ਸਾਫ਼ ਦਿਖਾਈ ਦੇ ਰਹੇ ਹੋਣ ਤਾਂ ਵੀ ਸੈਨੀਟਾਈਜ਼ ਕਰੋ ।
ਬੁਲਾਰੇ ਨੇ ਦੱਸਿਆ ਕਿ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਨ•ਾਂ ਨੇ ਮਜਦੂਰਾਂ / ਕੰਬਾਈਨ ਅਪਰੇਟਰਾਂ ਨਾਲ ਕਰੰਸੀ ਨੋਟਾਂ ਵਿੱਚ ਲੈਣ – ਦੇਣ ਕੀਤਾ ਗਿਆ ਹੈ ਤਾਂ ਅਜਿਹਾ ਲੈਣ – ਦੇਣ ਕਰਨ ਤੋਂ ਤੁਰੰਤ ਬਾਅਦ ਹੱਥਾਂ ਨੂੰ ਸੈਨੀਟਾਈਜ ਕੀਤਾ ਜਾਵੇ ਅਤੇ ਦੂਜੇ ਵਿਅਕਤੀਆਂ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿੱਤੀ ਜਾਵੇ । ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਿਥੋਂ ਤੱਕ ਹੋ ਸਕੇ ਆਨਲਾਈਨ ਟੁੱਸੈਕਸ਼ਨ ਕੀਤੀ ਜਾਵੇ
ਬੁਲਾਰੇ ਨੇ ਦੱਸਿਆ ਕਿ ਸਲਾਹ ਅਨੁਸਾਰ ਕੰਬਾਈਨ ਆਪ੍ਰੇਟਰ ਅਤੇ ਉਸਦੇ ਮੁਲਾਜਮਾਂ ਵੱਲੋਂ ਹਮੇਸ਼ਾ ਇਹ ਗੱਲ ਯਾਦ ਰੱਖੀ ਜਾਵੇ ਕਿ ਇਸ ਮਹਾਂਮਾਰੀ ਦੌਰਾਨ ਕਮਾਈ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ । ਟਰਾਂਸਪੋਰਟਰਾਂ ਤੇ ਉਨ•ਾਂ ਮੁਲਾਜਮਾਂ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਇੱਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ । ਟਰਾਂਸਪੋਰਟਰ ਤੇ ਉਨ•ਾਂ ਦੇ ਮੁਲਾਜਮਾਂ ਨੂੰ ਸਲਾਹ ਦਿੱਤੀ ਜਾਵੇ ਕਿ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਕੱਪੜੇ ਦਾ ਮਾਸਕ ਪਹਿਨ ਲਿਆ ਜਾਵੇ ਅਤੇ ਘਰ ਵਾਪਸੀ ਤੱਕ ਇਸਨੂੰ ਪਹਿਨ ਕੇ ਰੱਖਿਆ ਜਾਵੇ । ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਵਿਅਕਤੀ ਦਾ ਨੱਕ ਤੇ ਮੂੰਹ ਚੰਗੀ ਤਰ•ਾਂ ਢੱਕ ਜਾਵੇ । ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ / ਡਿਟਰਜੈਂਟ ਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ । ਕੰਮ ਦੌਰਾਨ ਕਿਸਾਨਾਂ / ਮਜਦੂਰਾਂ ਵਿਚਕਾਰ ਤੋਂ 1 ਮੀਟਰ ਦੀ ਦੂਰੀ ਯਕੀਨੀ ਬਣਾਈ ਜਾਵੇ ਅਤੇ ਖਾਣਾ ਖਾਣ , ਢੋਆ – ਢੁਆਈ ਆਦਿ ਸਮੇਂ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਵੇ । ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਘੱਟੋ – ਘੱਟ 40 ਸੈਕਿੰਡ ਤੱਕ ਧੋਵੋ , ਹੱਥਾਂ ਦੀਆਂ ਤਲੀਆਂ , ਹੱਥਾਂ ਦਾ ਪਿੱਛਲਾ ਪਾਸਾ , ਉੱਗਲਾਂ ਤੇ ਅੰਗੂਠੇ ਦੇ ਵਿਚਕਾਰ ਦੀ ਜਗ•ਾ ਤੇ ਗੁੱਟਾਂ ਨੂੰ ਚੰਗੀ ਤਰ•ਾਂ ਰਗੜੋ । ਹਰੇਕ 2 ਘੰਟੇ ਬਾਅਦ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ । ਜੇਕਰ ਸੈਨੀਟਾਈਜਰ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਘੱਟੋ – ਘੱਟ 3 ਐਮਐਲ ਸੈਨੀਟਾਈਜ਼ਰ ( ਲਗਭਗ 2 ਵਾਰ ਦਬਾ ਕੇ ਕੱਢ ) ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ – ਘੱਟ 30 ਸੈਕਿੰਡ ਤੱਕ ਮਲੋ । ਜੇਕਰ ਹੱਥ ਸਾਫ਼ ਦਿਖਾਈ ਦੇ ਰਹੇ ਹੋਣ ਤਾਂ ਵੀ ਸੈਨੀਟਾਈਜ਼ ਕਰੋ ਵਾਹਨ ਦੇ ਅੰਦਰ ਖਾਣਾ ਨਾ ਖਾਓ । ਟਰਾਂਸਪੋਰਟਰ / ਕੰਬਾਇਨ ਆਪਰੇਟਰ ਵੱਲੋਂ ਵਾਹਨ ਵਿੱਚ ਅਲਕੋਹਲ ਯੁਕਤ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਜਾਵੇ । ਟਰਾਂਸਪੋਰਟਰ / ਕੰਬਾਇਨ ਆਪਰੇਟਰ ਵੱਲੋਂ ਸਮਾਨ ਨੂੰ ਚੜ•ਾਉਣ ਤੇ ਉਤਾਰਨ ਸਮੇਂ ਡਿਸਪੋਜ਼ੇਬਲ ਦਸਤਾਨੇ ਪਹਿਨੇ ਜਾਣ ਅਤੇ ਲੋਡਿੰਗ / ਅਨਲੋਡਿੰਗ ਦਾ ਕੰਮ ਪੂਰਾ ਹੋਣ ਤੋਂ ਤੁਰੰਤ ਬਾਅਦ ਹੱਥਾਂ ਨੂੰ ਧੋ ਲਿਆ ਜਾਵੇ।
ਬੁਲਾਰੇ ਨੇ ਦੱਸਿਆ ਕਿ ਟਰਾਂਸਪੋਰਟਰਾਂ / ਕੰਬਾਈਨ ਆਪ੍ਰੇਟਰਾਂ ਨੂੰ ਵੀ ਸਲਾਹ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਕੰਬਾਇਨ ਆਪਰੇਟਰ ਯਕੀਨੀ ਬਣਾਉਣ ਕਿ ਵਾਹਨ ਚਲਾਉਣ ਸਮੇਂ ਡਰਾਇਵਰ ਤੋਂ ਸਹਾਇਕ ਵਿੱਚ 1 ਮੀਟਰ ਦੀ ਦੂਰੀ ਹੋਵੇ । ਟਰਾਂਸਪੋਰਟਰ / ਕੰਬਾਇਨ ਆਪਰੇਟਰ ਵੱਲੋਂ ਯਾਤਰਾ ਦੌਰਾਨ ਗੈਰ ਜ਼ਰੂਰੀ ਰੁੱਕਣ ਜਾਂ ਸੰਪਰਕ ਤੋਂ ਪਰਹੇਜ਼ ਕੀਤਾ ਜਾਵੇ । ਜੇਕਰ ਕਰੰਸੀ ਨੋਟਾਂ ਨਾਲ ਲੈਣ – ਦੇਣ ਕਰ ਰਹੇ ਹੋ ਤਾਂ ਇਸ ਤੋਂ ਪਹਿਲਾਂ ਤੇ ਬਾਅਦ ਵਿੱਚ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ । ਕੰਬਾਇਨ ਆਪਰੇਟਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪੈਸੇ ਦਾ ਲੈਣ-ਦੇਣ ਕਰ ਆਨਲਾਈਨ ਕਰਨ ਨੂੰ ਤਰਜੀਹ ਦੇਣ ।
ਇਸੇ ਤਰ•ਾਂ ਕੰਬਾਈਨ ਨੂੰ ਰੋਗਾਣੂ ਮੁਕਤ ਕਰਨਾ ( ਡਿਸਇਨਫੈਕਸ਼ਨ ) ਕੰਬਾਈਨ ਦੇ ਅੰਦਰ ਸੀਟਾਂ , ਗਿਅਰ , ਸਟੇਰਿੰਗ ਆਦਿ ਨੂੰ ਵਹੀਕਲ ਚਲਾਉਣ ਤੋਂ ਪਹਿਲਾਂ ਜਾਂ ਵਹੀਕਲ ਨੂੰ ਅਗਲੇ ਦਿਨ ਦੀ ਵਰਤੋਂ ਲਈ ਰੋਕਣ ਤੋਂ ਬਾਅਦ ਚੰਗੀ ਤਰ•ਾਂ ਸਾਫ਼ ਕੀਤਾ ਜਾਵੇ । ਸਫ਼ਾਈ ਕਰਨ ਤੋਂ ਪਹਿਲਾਂ ਵਰਕਰ ਵੱਲੋਂ ਡਿਸਪੋਜ਼ੇਬਲ ਰਬੜ ਬੂਟ , ਦਸਤਾਨੇ ( ਹੈਵੀ ਡਿਊਟੀ ) , ਮਾਸਕ ਪਹਿਨਿਆ ਜਾਵੇ । ਕੰਬਾਈਨ ਨੂੰ ਰੋਜ਼ਾਨਾ ਸਾਬਣ , ਡਿਟਰਜੈਂਟ ਅਤੇ ਪਾਣੀ ਨਾਲ ਚੰਗੀ ਤਰ•ਾਂ ਧੋਤਾ ਜਾਵੇ ਜਾਂ ਸੋਡੀਅਮ ਹਾਈਪਕੋਲੋਰਾਈਟ ਸੋਲਿਊਸ਼ਨ ( 1 ਪ੍ਰਤੀਸ਼ਤ ) ਨਾਲ ਸਾਫ਼ ਕੀਤਾ ਜਾਵੇ । • ਜ਼ਿਆਦਾ ਛੂਹਣ ਵਾਲੀਆਂ ਵਸਤੂਆਂ ਜਿਵੇਂ ਕਿ ਦਰਵਾਜੇ ਦੇ ਹੈਂਡਲ , ਸਟੇਰਿੰਗ , ਖਿੜਕੀਆਂ ਦੇ ਕੁੰਡੇ , ਗਿਅਰ ਅਤੇ ਹੋਰ ਬਟਨਾਂ ਆਦਿ ਨੂੰ ਰੋਜ਼ਾਨਾ 2 ਵਾਰ ਸੋਡੀਅਮ ਹਾਈਕੋਲੋਰਾਈਟ ਸੋਲਿਊਸ਼ਨ ( 1 ਪ੍ਰਤੀਸ਼ਤ ) ਘੋਲ ਦੇ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾਵੇ । ਸਾਫ਼ – ਸਫ਼ਾਈ ਲਈ ਵਰਤੇ ਗਏ ਸਮਾਨ ਨੂੰ ਵੀ ਇਸਤੇਮਾਲ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਸਾਫ਼ ਕੀਤਾ ਜਾਵੇ ।
ਬੁਲਾਰੇ ਨੇ ਕਿਹਾ ਕਿ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਪ੍ਰਵੇਸ਼ ਕਰਨ ਵਾਲੀ ਕੰਬਾਈਨਾਂ ਨੂੰ ਬੈਰੀਅਰ ਤੇ ਸੈਨੀਟਾਈਜ ਕਰਨਾ ਜ਼ਰੂਰੀ ਕੀਤਾ ਗਿਆ ਹੈ।
ਬੁਲਾਰੇ ਨੇ ਕਿਹਾ ਕਿ ਕੋਵਿਡ – 19 ਬਾਰੇ ਕੋਈ ਵੀ ਅਫ਼ਵਾਹ / ਗੱਲਾਂ ਨਾ ਫੈਲਾਈਆਂ ਜਾਣ ਅਤੇ ਪੁਖਤਾ ਕਰਨ ਤੋਂ ਬਾਅਦ ਹੀ ਜਾਣਕਾਰੀ ਨੂੰ ਅੱਗੇ ਸਾਂਝਾ ਕੀਤਾ ਜਾਵੇ । ਦੂਜੇ ਵਿਅਕਤੀਆਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ । ਇਸ ਦੌਰਾਨ ਜੇਕਰ ਕੋਈ ਕਿਸੇ ਕੋਵਿਡ – 19 ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ , ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ । ਇਸ ਦੇ ਸੰਬੰਧ ਵਿੱਚ ਤੁਰੰਤ ਹੈਲਪਲਾਈਨ ਨੰਬਰ 104 ਜਾਂ ਸਟੇਟ ਕੈਟਰੋਲ ਰੂਮ ਨੰਬਰ 0172 – 2920074 / 08872090029 ਤੇ ਕਾਲ ਕਰਕੇ ਸੰਪਰਕ ਵਿੱਚ ਆਉਣ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ ।

Load More Related Articles
Load More By Nabaz-e-Punjab
Load More In Agriculture & Forrest

Check Also

Khudian Hands Over Appointment Letters to 13 Agriculture Sub-Inspectors

Khudian Hands Over Appointment Letters to 13 Agriculture Sub-Inspectors Darshan Singh Sodh…