ਕਰਫਿਊ: ਮੁਹਾਲੀ ਪੁਲੀਸ ਤੇ ਨਿੱਜੀ ਕੰਪਨੀ ਅਧਿਕਾਰੀਆਂ ਨੇ ਸਫ਼ਾਈ ਕਰਮਚਾਰੀਆਂ ਨੂੰ ਵੰਡਿਆਂ ਰਾਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਕਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਕਰਫਿਊ ਦੇ ਮੱਦੇਨਜ਼ਰ ਮੁਹਾਲੀ ਪੁਲੀਸ ਅਤੇ ਸ਼ਹਿਰ ਦੀ ਇਕ ਨਾਮੀ ਨਿੱਜੀ ਕੰਪਨੀ ਕੁਆਰਕ ਲਿਮਟਿਡ ਨੇ ਅੱਜ ਮੁਹਾਲੀ ਵਿੱਚ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਦੀ ਸਫ਼ਾਈ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਨੂੰ ਸੁੱਕਾ ਰਾਸ਼ਨ ਵੰਡਿਆਂ ਗਿਆ। ਰਾਸ਼ਨ ਦੇ ਪੈਕਟਾਂ ਵਿੱਚ ਆਟਾ, ਚਾਵਲ, ਚੀਨੀ, ਚਾਹਪੱਤੀ, ਦਾਲ, ਲੂਣ, ਹਲਦੀ, ਮਿਰਚ, ਸਰੋਂ੍ਹ ਦਾ ਤੇਲ ਸ਼ਾਮਲ ਹੈ। ਥਾਣਾ ਫੇਜ਼-1 ਦੇ ਐਸਐਚਓ ਮਨਫੂਲ ਸਿੰਘ ਅਤੇ ਸਨਅਤੀ ਏਰੀਆ ਪੁਲੀਸ ਚੌਂਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਸਫ਼ਾਈ ਕਰਮਚਾਰੀਆਂ ਨੂੰ ਪਹਿਲੇ ਪੜਾਅ ਵਿੱਚ ਅੱਠ ਦਿਨਾਂ ਦਾ ਰਾਸ਼ਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲੀਸ ਵੱਲੋਂ ਸ਼ਹੀਦ ਊਧਮ ਸਿੰਘ ਕਲੋਨੀ, ਅੰਬੇਦਕਰ ਕਲੋਨੀ, ਅਮਰਦਾਸ ਕਲੋਨੀ ਸਮੇਤ ਹੋਰ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਤਿਆਰ ਕੀਤਾ ਅਤੇ ਸੁੱਕਾ ਰਾਸ਼ਨ ਵੰਡਿਆਂ ਗਿਆ ਹੈ ਅਤੇ ਕਰਫਿਊ ਜਾਰੀ ਰਹਿਣ ਤੱਕ ਇਹ ਸਿਲਸਿਲਾ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਕੁਆਰਕ ਕੰਪਨੀ ਦੇ ਪ੍ਰਬੰਧਕ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਦੋ ਦਿਨ ਬਾਅਦ ਮੁਹਾਲੀ ਦੇ ਜ਼ੋਨ-2 ਅਤੇ ਸਨਅਤੀ ਖੇਤਰ ਵਿੱਚ ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ 14 ਅਪਰੈਲ ਤੋਂ ਬਾਅਦ ਵੀ ਲਾਕਡਾਊਨ ਜਾਂ ਪੰਜਾਬ ਸਰਕਾਰ ਵੱਲੋਂ ਲੋਕਹਿੱਤ ਵਿੱਚ ਸੂਬੇ ਵਿੱਚ ਕਰਫਿਊ ਦੀ ਮਿਆਦ ਅੱਗੇ ਵਧਾਈ ਜਾਂਦੀ ਹੈ ਤਾਂ ਕੁਆਰਕ ਕੰਪਨੀ ਵੱਲੋਂ ਸ਼ਹਿਰ ਦੇ ਹੋਰਨਾਂ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਅਤੇ ਦੂਜਿਆਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਘਰਾਂ ’ਚੋਂ ਬਾਹਰ ਨਿਕਲਣ। ਕਰਫਿਊ ਖ਼ਿਲਾਫ਼ ਵਿੱਢੀ ਜੰਗ ਜਿੱਤਣ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।
ਇਸ ਮੌਕੇ ਏਐਸਪੀ ਅਸ਼ਵਨੀ ਗੋਟਿਆਲ, ਕੁਆਰਕ ਲਿਮਟਿਡ ਦੇ ਸੀਈਓ ਰਾਜੇਸ਼ ਕੁਮਾਰ ਸ਼ਰਮਾ, ਏਐਸ ਰਾਠੌਰ ਸੀਐਲਓ, ਵਕੀਲ ਪ੍ਰਿਤਪਾਲ ਸਿੰਘ ਬਾਸੀ, ਥਾਣਾ ਫੇਜ਼-1 ਦੇ ਐਸਐਚਓ ਮਨਫੂਲ ਸਿੰਘ ਅਤੇ ਸਨਅਤੀ ਏਰੀਆ ਪੁਲੀਸ ਚੌਂਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਹਾਜ਼ਰ ਸਨ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …