Nabaz-e-punjab.com

ਸੀਨੀਅਰ ਸਿਟੀਜਨ ਨੇ ਫੋਰਟਿਸ ਹਸਪਤਾਲ ਵਿੱਚ ਮਨਾਇਆ ਵੈਲੇਂਟਾਇਨ ਡੇਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਲਗਭਗ 200 ਮੈਂਬਰਾਂ ਨੇ ਅੱਜ ਇੱਥੇ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਵੈਲੇਂਟਾਇਨ ਡੇਅ ਮਨਾਇਆ। ਹਸਪਤਾਲ ਦੇ ਆਡੀਟੋਰੀਅਮ ਨੂੰ ਦਿਲ ਦੇ ਅਕਾਰ ਦੇ ਲਾਲ ਗੁਬਾਰਿਆਂ ਨਾਲ ਸਜਾਇਆ ਗਿਆ ਸੀ। ਸਾਰੇ ਸੀਨੀਅਰ ਸਿਟੀਜਨ ਜੋੜਿਆਂ ਨੇ ਇਸ ਮੌਕੇ ਉੱਤੇ ਪ੍ਰਤੀਕਾਤਮਕ ਲਾਲ ਰੰਗ ਦੀ ਡਰੈਸ ਪਾਈ ਹੋਈ ਸੀ। ਪ੍ਰੋਗਰਾਮ ਦੀ ਸ਼ੁਰੂਆਤ ਲਘੂ ਨਾਟਕ ਪ੍ਰਪੋਜਲ ਦੇ ਨਾਲ ਹੋਈ। ਜੋ ਕਿ ਉਨ੍ਹਾਂ ਦੇ ਕਾਲਜ ਦੇ ਪੁਰਾਣੇ ਦਿਨਾਂ ਨੂੰ ਯਾਦ ਦਵਾਉਂਦਾ ਸੀ। ਨਾਟਕ ਵਿੱਚ ਪ੍ਰੇਮ ਢਾਬਾ ਨਾਮਕ ਇੱਕ ਦ੍ਰਿਸ਼ ਹਾਜਰ ਦਰਸਕਾਂ ਨੂੰ ਦਿਖਾਇਆ ਗਿਆ ਜਿਸ ਵਿੱਚ ਸੀਨੀਅਰ ਸਿਟੀਜਨ ਜੋੜੇ ਵੈਲੇਂਟਾਇਨ ਸਪਿਰਟ ਦੇ ਨਾਲ ਗੁਦਗੁਦਾਉਂਦੇ ਹੋਏ ਆਏ ਸਨ, ਅਤੇ ਵੈਲੇਂਟਾਇਨ ਉੱਤੇ ਆਧਾਰਿਤ ਗੱਲਬਾਤ ਕੀਤੀ।
ਨਾਟਕ ਦੇ ਦੌਰਾਨ ਕੈਂਡਲਲਾਇਟ ਡੀਨਰ ਦਾ ਦ੍ਰਿਸ਼ ਬਖ਼ੂਬੀ ਦਿਖਾਇਆ ਗਿਆ, ਜਿੱਥੇ ਸੀਨੀਅਰ ਸਿਟੀਜਨ ਨੇ ਆਪਣੇ ਪ੍ਰਿਯਜਨਾਂ ਨੂੰ ਦਿਲ ਖੋਲ ਕੇ ਪ੍ਰਪੋਜ ਕੀਤਾ। ਇਸ ਨਾਟਕ ਵਿੱਚ ਪੰਜ ਸੀਨੀਅਰ ਸਿਟੀਜਨ ਜੋੜਿਆਂ ਨੇ ਹਿੱਸਾ ਲਿਆ ਸੀ। ਸੀਨੀਅਰ ਸਿਟੀਜਨ ਦੁਆਰਾ ਆਯੋਜਿਤ ਇਸ ਨਾਟਕ ਨੇ ਦਰਸ਼ਕਾਂ ਤੋਂ ਜੰਮ ਕੇ ਪ੍ਰਸੰਸਾ ਬਟੋਰੀ। ਐਨਾ ਹੀ ਨਹੀਂ ਇਸ ਮੌਕੇ ਉਤੇ ਨਵੇਂ ਵਿਆਹੇ ਜੋੜੇ ਅਤੇ ਸੀਨੀਅਰ ਸਿਟੀਜਨ ਜੋੜਿਆਂ ਨੇ ਸਦਾਬਹਾਰ ਪਿਆਰ ਦੇ ਗਾਣੇ ਵੀ ਗਾਏ ਅਤੇ ਬਾਲੀਵੁੱਡ ਦੀ ਧੁਨਾਂ ਉਤੇ ਡਾਂਸ ਵੀ ਕੀਤਾ। ਫੋਰਟਿਸ ਵਿੱਚ ਆਯੋਜਿਤ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਸੈਕਟਰੀ ਹਰਜਿੰਦਰ ਸਿੰਘ ਅਤੇ ਪ੍ਰਧਾਨ ਸ੍ਰੀ ਐਸ ਚੌਧਰੀ ਨੇ ਕੀਤੀ। ਫੋਰਟਿਸ ਅਤੇ ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਪਿਛਲੇ 11 ਸਾਲਾਂ ਤੋਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਪ੍ਰਬੰਧ ਕਰ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਪ੍ਰਤੀਭਾਗੀਆਂ ਨੂੰ ਫੋਰਟਿਸ ਵੱਲੋਂ ਗਿਫ਼ਟ ਵੰਡ ਕੇ ਕੀਤੀ ਗਈ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…