Nabaz-e-punjab.com

ਮੁਹਾਲੀ ਦੇ ਤਿੰਨ ਥਾਣਿਆਂ ਦੇ ਐਸਐਚਓ ਬਦਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਇੱਥੋਂ ਦੇ ਫੇਜ਼-1 ਸਮੇਤ ਬਲੌਂਗੀ ਅਤੇ ਕੁਰਾਲੀ ਸਦਰ ਦੇ ਥਾਣਾ ਮੁਖੀ ਬਦਲੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਥਾਣਾ ਬਲੌਂਗੀ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੂੰ ਥਾਣਾ ਫੇਜ਼-1 ਦਾ ਨਵਾਂ ਐਸਐਚਓ ਲਗਾਇਆ ਗਿਆ ਹੈ ਜਦੋਂਕਿ ਫੇਜ਼-1 ਵਿੱਚ ਤਾਇਨਾਤ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ। ਇਸੇ ਤਰ੍ਹਾਂ ਇੰਸਪੈਕਟਰ ਅਮਰਦੀਪ ਸਿੰਘ ਨੂੰ ਥਾਣਾ ਬਲੌਂਗੀ ਦਾ ਨਵਾਂ ਐਸਐਚਓ ਲਗਾਇਆ ਗਿਆ ਹੈ। ਇੰਝ ਹੀ ਥਾਣਾ ਸਦਰ ਕੁਰਾਲੀ ਦੇ ਐਸਐਚਓ ਹਰਨੇਕ ਸਿੰਘ ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੀ ਥਾਂ ’ਤੇ ਇੰਸਪੈਕਟਰ ਬਲਜੀਤ ਸਿੰਘ ਨੂੰ ਥਾਣਾ ਸਦਰ ਕੁਰਾਲੀ ਦਾ ਨਵਾਂ ਐਸਐਚਓ ਲਗਾਇਆ ਗਿਆ ਹੈ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …