Nabaz-e-punjab.com

ਗਰੇਸ਼ੀਅਨ ਹਸਪਤਾਲ ਸਾਹਮਣੇ ਸ਼ਰਾਬ ਦਾ ਠੇਕਾ ਖੋਲ੍ਹਣ ਨੂੰ ਲੈ ਕੇ ਵਿਵਾਦ ਭਖਿਆ

ਪਿੰਡ ਕੁੰਭੜਾ ਵਾਸੀਆਂ ਨੇ ਸ਼ਰਾਬ ਠੇਕੇ ਨੂੰ ਤਾਲਾ ਲਗਾ ਕੇ ਧਰਨਾ ਦਿੱਤਾ, ਨਾਅਰੇਬਾਜ਼ੀ ਕੀਤੀ, ਠੇਕੇਦਾਰ ਡਾਢਾ ਤੰਗ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਗਸਤ:
ਇੱਥੋਂ ਦੇ ਸੈਕਟਰ-69 ਸਥਿਤ ਰਿਹਾਇਸ਼ੀ ਖੇਤਰ ਵਿੱਚ ਘਰਾਂ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਵਿਰੋਧ ਕਰਦਿਆਂ ਪਿੰਡ ਕੁੰਭੜਾ ਦੇ ਵਸਨੀਕਾਂ ਨੇ ਅੱਜ ਠੇਕੇ ਨੂੰ ਤਾਲਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ। ਲੋਕਾਂ ਨੇ ਮੰਗ ਕੀਤੀ ਕਿ ਠੇਕੇ ਨੂੰ ਇੱਥੋਂ ਤੁਰੰਤ ਪ੍ਰਭਾਵ ਹਟਾਇਆ ਜਾਵੇ ਕਿਉਂਕਿ ਗਮਾਡਾ ਨੇ ਠੇਕੇਦਾਰ ਨੂੰ ਥਾਂ ਅਲਾਟ ਕਰਨ ਲੱਗਿਆ ਜ਼ਮੀਨੀ ਹਕੀਕਤ ਨੂੰ ਵਾਚਿਆ ਨਹੀਂ ਗਿਆ। ਇੱਥੇ ਨੇੜੇ ਹੀ ਇਕ ਪਾਸੇ ਸਕੂਲ ਅਤੇ ਦੂਜੇ ਪਾਸੇ ਪ੍ਰਾਈਵੇਟ ਹਸਪਤਾਲ ਹੈ ਅਤੇ ਬਿਲਕੁਲ ਸਾਹਮਣੇ ਪਿੰਡ ਕੁੰਭੜਾ, ਬਾਬਾ ਬਾਲਕ ਨਾਥ ਮੰਦਰ ਅਤੇ ਪਿੱਛੇ ਸੈਕਟਰ-69 ਦਾ ਰਿਹਾਇਸ਼ੀ ਇਲਾਕਾ ਹੈ। ਪਹਿਲਾਂ ਵੀ ਪਿੰਡ ਅਤੇ ਸੈਕਟਰ ਵਾਸੀ ਰੋਸ ਮੁਜ਼ਾਹਰੇ ਕਰ ਚੁੱਕੇ ਹਨ ਲੇਕਿਨ ਅਜੇ ਤਾਈਂ ਇੱਥੋਂ ਸ਼ਰਾਬ ਦਾ ਠੇਕਾ ਸ਼ਿਫ਼ਟ ਨਹੀਂ ਕੀਤਾ ਗਿਆ। ਜਿਸ ਕਾਰਨ ਰੋਹ ਵਿੱਚ ਆਏ ਲੋਕਾਂ ਨੇ ਅੱਜ ਸ਼ਰਾਬ ਦੇ ਠੇਕੇ ਨੂੰ ਤਾਲਾ ਜੜ੍ਹ ਕੇ ਬਾਹਰ ਧਰਨੇ ’ਤੇ ਬੈਠ ਗਏ ਅਤੇ ਪੁਲੀਸ ਮੂਕ ਦਰਸ਼ਕ ਬਣੀ ਰਹੀ।
ਇਸ ਮੌਕੇ ਗੁਰਮੀਤ ਸਿੰਘ, ਲਾਲ ਸਿੰਘ, ਜਸਬੀਰ ਸਿੰਘ, ਨਰਿੰਦਰ ਸਿੰਘ, ਰਾਜੇਸ਼ ਲਖੋਤਰਾ, ਸਤਪਾਲ ਕੌਰ ਤੂੜ, ਚਰਨਜੀਤ ਕੌਰ ਅਤੇ ਹੋਰਨਾਂ ਵਿਅਕਤੀਆਂ ਨੇ ਕਿਹਾ ਕਿ ਬੀਤੀ 9 ਅਗਸਤ ਨੂੰ ਰੋਸ ਪ੍ਰਦਰਸ਼ਨ ਦੌਰਾਨ ਠੇਕੇਦਾਰਾਂ ਨੇ ਆਪਣਾ ਠੇਕਾ ਕਿਸੇ ਹੋਰ ਢੁਕਵੀਂ ਥਾਂ ਸ਼ਿਫ਼ਟ ਕਰਨ ਲਈ 10 ਦਿਨ ਦੀ ਮੋਹਲਤ ਮੰਗੀ ਗਈ ਪ੍ਰੰਤੂ 15 ਦਿਨ ਬੀਤ ਜਾਣ ਦੇ ਬਾਵਜੂਦ ਠੇਕੇਦਾਰ ਅਤੇ ਪ੍ਰਸ਼ਾਸਨ ਵੱਲੋਂ ਇੱਥੋਂ ਸ਼ਰਾਬ ਦਾ ਠੇਕਾ ਦੂਜੀ ਥਾਂ ਤਬਦੀਲ ਨਹੀਂ ਕੀਤਾ ਗਿਆ। ਜਿਸ ਕਾਰਨ ਮਜਬੂਰੀ ਵਿੱਚ ਉਨ੍ਹਾਂ ਨੂੰ ਠੇਕੇ ਨੂੰ ਤਾਲਾ ਲਗਾਉਣਾ ਪਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਜ਼ਬਰਦਸਤੀ ਠੇਕਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਪੈਦਾ ਹੋਣ ਵਾਲੇ ਹਾਲਾਤਾਂ ਲਈ ਠੇਕੇਦਾਰ ਅਤੇ ਪ੍ਰਸ਼ਾਸਨ ਸਿੱਧੇ ਤੌਰ ’ਤੇ ਜ਼ਿੰਮੇਵਾਰੀ ਹੋਣਗੇ।
(ਬਾਕਸ ਆਈਟਮ)
ਠੇਕੇਦਾਰ ਰਵੀ ਸ਼ਰਮਾ ਨੇ ਲੋਕਾਂ ਨੂੰ ਦੱਸਿਆ ਕਿ ਉਸ ਨੇ 5 ਕਰੋੜ 55 ਲੱਖ ਰੁਪਏ ਜਮ੍ਹਾ ਕਰਵਾ ਠੇਕਾ ਲਿਆ ਅਤੇ ਗਮਾਡਾ ਨੇ ਇਹ ਥਾਂ ਅਲਾਟ ਕੀਤੀ ਹੈ। ਪ੍ਰੰਤੂ ਫਿਰ ਵੀ ਉਹ ਇਸ ਗੱਲ ਲਈ ਤਿਆਰ ਹਨ ਕਿ ਜੇਕਰ ਗਮਾਡਾ ਕੋਈ ਹੋਰ ਬਦਲਵੀਂ ਢੁਕਵੀਂ ਸਾਈਟ ਅਲਾਟ ਕਰਦਾ ਹੈ ਤਾਂ ਉਹ ਆਪਣਾ ਠੇਕਾ ਉੱਥੇ ਤਬਦੀਲ ਕਰ ਲੈਣਗੇ, ਪ੍ਰੰਤੂ ਅੱਜ ਲੋਕਾਂ ਨੇ ਜ਼ਬਰਦਸਤੀ ਨਾਲ ਠੇਕੇ ਦਾ ਸ਼ਟਰ ਥੱਲੇ ਸੁੱਟ ਕੇ ਤਾਲਾ ਲਗਾ ਦਿੱਤਾ ਅਤੇ ਬਾਹਰ ਬੈਨਰ ਟੰਗ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਅੱਜ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨੇ ਠੇਕਾ ਖੁੱਲ੍ਹਵਾਇਆ ਸੀ ਪ੍ਰੰਤੂ ਪਿੰਡ ਵਾਸੀਆਂ ਨੇ ਧੱਕੇਸ਼ਾਹੀ ਕਰਦਿਆਂ ਠੇਕਾ ਬੰਦ ਕਰਵਾ ਦਿੱਤਾ। ਜਿਸ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਾਸੀ ਸਿਰਫ਼ ਉਨ੍ਹਾਂ ਦੇ ਪਿੱਛੇ ਹੀ ਹੱਥ ਧੋ ਕੇ ਪੈ ਗਏ ਹਨ ਜਦੋਂਕਿ ਸ਼ਹਿਰ ਵਿੱਚ ਹੋਰਨਾਂ ਥਾਵਾਂ ’ਤੇ ਘਰਾਂ ਨੇੜੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਹਨ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…