Nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਵੱਲੋਂ ਹੋਲੋਗ੍ਰਾਫਿਕ ਸਾਫ਼ਟਵੇਅਰ ਦਾ ਨਿਰਮਾਣ

ਡਿਸਲੈਕਸੀਆ ਨਾਲ ਪੀੜਤ ਜੁੜਵਾਂ ਭਰਾਵਾਂ ਨੇ ਬਣਾਇਆ ਹੋਲੋਲੈਨਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਇਸ਼ਾਂਤ ਅਤੇ ਨਿਸ਼ਾਂਤ ਬਿਹਾਰ ਦੇ ਜੁੜਵਾ ਭਰਾਵਾਂ ਵੱਲੋਂ ਬਣਾਏ ਨਵੇਂ ਸਾਫ਼ਟਵੇਅਰ ਮਾਈਕਰੋਸਾਫ਼ਟ ਡਿਵਾਇਜ਼, ਹੋਲੋਲੈਨਸ ਲਈ ਨਿਰਮਾਣ ਕੀਤਾ ਹੈ। ਇਹ ਸਾਫ਼ਟਵੇਅਰ ਵਿਦਿਆਰਥੀ ਅਤੇ ਅਧਿਆਪਕਾਂ ਵਿੱਚ ਤਾਲਮੇਲ ਵਧਾਉਣ ਲਈ ਮਦਦ ਕਰੇਗਾ ਅਤੇ ਇਸ ਮਾਈਕਰੋਸਾਫ਼ਟ ਹੋਲੋਲੈਨਸ ਰਾਹੀ ਸਿੱਖਿਆ ਹੋਰ ਆਸਾਨ ਅਤੇ ਪ੍ਰਭਾਵਸ਼ਾਲੀ ਬਣੇਗੀ।
ਸੀਜੀਸੀ ਲਾਂਡਰਾਂ ਦੇ ਸੂਚਨਾ ਟੈਕਨਾਲੋਜੀ ਇੰਜੀਨੀਅਰ ਦੇ ਵਿਦਿਆਰਥੀ ਇਸ਼ਾਂਤ ਅਤੇ ਨਿਸ਼ਾਂਤ ਨੇ ਦੱਸਿਆ ਕਿ ਅਸੀਂ ਇਸ ਸਮੇਂ ਜੀਵ ਵਿਗਿਆਨ ਦੇ ਵਿਦਿਆਰਥੀਆਂ ਲਈ ਮਨੁੱਖੀ ਪੇਟ ਦੇ ਅਧਿਐਨ ਨਾਲ ਇਸ ਨੂੰ ਜੋੜਿਆ ਹੈ। ਇਕ ਵਾਰ ਜਦੋਂ ਤੁਸੀ ਹੋਲੋਲੈਨਸ ਪਾਉਂਦੇ ਹੋ ਤਾਂ ਤੁਸੀ ਪੇਟ ਦੀਆਂ ਡੂੰਘੀਆਂ ਜਾਣਕਾਰੀਆਂ 3 ਡੀ ਦ੍ਰਿਸ਼ ਰਾਹੀ ਦੇਖ ਸਕਦੇ ਹੋ। ਇਹ ਅਨੁਭਵ ਆਭਾਸੀ ਅਸਲੀਅਤ ਤੋ ਵੱਖਰਾ ਹੈ ਜਿੱਥੇ ਵਾਤਾਵਰਣ ਨੂੰ ਅਸਲ ਰੂਪ ਵਿੱਚ ਨਹੀਂ ਦਿਖਾਇਆ ਜਾਂਦਾ ਹੈ। ਇਹ ਮਿਸ਼ਰਤ ਹਕੀਕਤ ਜੋ ਕਿ ਸਾਫ਼ਟਵੇਅਰ ਤੇ ਹਾਰਡਵੇਅਰ ਦਾ ਮਿਸ਼ਰਨ ਹੈ, ਇਸ ਰਾਹੀਂ 3 ਡੀ ਦ੍ਰਿਸ਼ਾਂ ਨੂੰ ਅਸਲ ਵਿੱਚ ਕਲਿੱਕ ਕਰਕੇ, ਖਿੱਚ ਕੇ ਅਤੇ ਵੱਡਾ ਕਰਕੇ ਜਾਂ ਹਿਲਾ ਕੇ ਦੇਖਿਆ ਜਾ ਸਕੇਗਾ।
ਹੋਲੋਲੈਨਸ ਨੂੰ ਇਕ ਵਿਦੇਸ਼ੀ ਨਿਵੇਸ਼ਕ ਵੱਲੋਂ ਸਪਾਂਸਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਕੈਨੇਡੀਅਨ ਕੰਪਨੀ ਨਾਲ ਸਹਿਯੋਗ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਫ਼ਟਵੇਅਰ ਐਪਲੀਕੇਸ਼ਨ ਅਕਾਦਮਿਕ ਪੜਾਈ ਤੱਕ ਸੀਮਤ ਨਹੀ ਹੈ, ਇਸ ਨੂੰ ਮੈਡੀਕਲ, ਇੰਜੀਨੀਅਰਿੰਗ ਅਤੇ ਆਰਕੀਟੈਕਚਰ ਸੈਕਟਰ ਵਿੱਚ ਵੀ ਵਰਤਿਆ ਜਾ ਸਕਦਾ ਹੈ। ਇਹ ਖੋਜ ਖੇਤਰ ਲਈ ਇਕ ਵਰਦਾਨ ਸਾਬਿਤ ਹੋਵੇਗਾ। ਦੋਵੇਂ ਜੁੜਵਾ ਭਰਾਵਾਂ ਨੂੰ ਇਹ ਵਿਚਾਰ ਇਹ ਜਾਣਨ ਤੋ ਬਾਅਦ ਆਇਆ ਕਿ ਉਨ੍ਹਾਂ ਨੂੰ ਡਿਸਲੈਕਸੀਆ ਹੈ ਜੋ ਕਿ ਇਕ ਸਿੱਖਣ ਸਬੰਧੀ ਡਿਸਆਰਡਰ ਹੈ ਜੋ ਕਿ ਦਿਮਾਗ ਦੇ ਉਨ੍ਹਾਂ ਹਿੱਸਿਆਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਕਿ ਭਾਸ਼ਾ ਸਬੰਧੀ ਕਾਰਜ ਕਰਦੇ ਹਨ। ਇਹ ਦੋਵੇਂ ਭਰਾ ਪਹਿਲਾਂ ਹੀ ਆਪਣੀਆਂ ਪਿਛਲੀਆਂ ਖੋਜਾਂ ਬਾਇਓ ਮੈਟ੍ਰਿਕ ਸਮਾਰਟ ਕਾਰਡ, ਸਰਵਰ ਪ੍ਰੋਟੈਕਸ਼ਨ ਫਰੇਮਵਰਕ ਅਤੇ ਹੋਰਾਂ ਕਰਕੇ ਪਹਿਚਾਣ ਪ੍ਰਾਪਤ ਕਰ ਚੁਕੇ ਹਨ। ਲੁੱਕ ਲਾਈਨ ਨੇ ਹੋਲੋਗ੍ਰਾਫ਼ਿਕ ਵਿਜ਼ੁਲਾਈਜੇਸ਼ਨ ਦੇ ਅਕਾਦਮਿਕ ਅਤੇ ਉਦਯੋਗਿਕ ਵਰਤੋ ਲਈ ਰਾਜੂ ਬਰੋਸ ਸੋਫਟੈਕ ਪ੍ਰਾਈਵੇਟ ਲਿਮਟਿਡ ਨਾਂ ਦੇ ਆਪਣੇ ਸੰਚਾਲਨ ਦੀ ਸਥਾਪਨਾ ਕੀਤੀ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…