Nabaz-e-punjab.com

ਖਰੜ ਥਾਣਾ ਸਿਟੀ ਦੇ ਹੌਲਦਾਰ ਹਰਮਿੰਦਰ ਸਿੰਘ ਤੇ ਲਖਵਿੰਦਰ ਸਿੰਘ ਨੂੰ ਤਰੱਕੀ ਦੇ ਕੇ ਏਐਸਆਈ ਬਣਾਇਆ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਜੂਨ:
ਖਰੜ ਸਿਟੀ ਥਾਣਾ ਵਿੱਚ ਤਾਇਨਾਤ ਰਹੇ ਮੁਨਸ਼ੀ ਹੌਲਦਾਰ ਹਰਮਿੰਦਰ ਸਿੰਘ ਅਤੇ ਹੌਲਦਾਰ ਲਖਵਿੰਦਰ ਸਿੰਘ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਤਰੱਕੀ ਦੇ ਕੇ ਸਹਾਇਕ ਸਬ ਇੰਸਪੈਕਟਰ (ਏਐਸਆਈ) ਬਣਾਇਆ ਗਿਆ ਹੈ। ਥਾਣਾ ਸਿਟੀ ਖਰੜ ਦੇ ਐਸਐਚਓ ਭਗਵੰਤ ਸਿੰਘ ਰਿਆੜ ਨੇ ਇਨ੍ਹਾਂ ਦੋਵੇ ਨਵੇਂ ਬਣੇ ਏ.ਐਸ.ਆਈ. ਨੂੰ ਸਟਾਰ ਲਗਾ ਕੇ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਏਐਸਆਈ ਸੁਰਿੰਦਰ ਸਿੰਘ, ਏਐਸਆਈ ਹਰਜੀਤ ਸਿੰਘ, ਏਐਸਆਈ ਭਾਗ ਸਿੰਘ, ਥਾਣਾ ਸਿਟੀ ਖਰੜ ਦੇ ਮੁੱਖ ਮੁਨਸ਼ੀ ਸੁਰਿੰਦਰ ਸਿੰਘ, ਸੁਰਜੀਤ ਸਿੰਘ ਅਤੇ ਵਾਇਰਲੈਸ ਅਪਰੇਟਰ ਭੁਪਿੰਦਰ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …