nabaz-e-punjab.com

ਪੰਜਾਬ ਵਿੱਚ 21 ਸਤੰਬਰ ਨੂੰ 8 ਜ਼ਿਲ੍ਹਿਆਂ ਵਿੱਚ 54 ਬੂਥਾਂ ’ਤੇ ਮੁੜ ਪੈਣਗੀਆਂ ਵੋਟਾਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਸਤੰਬਰ:
ਪੰਜਾਬ ਰਾਜ ਚੋਣ ਕਮਿਸ਼ਨ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਸੂਬੇ ਦੇ 8 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ 54 ਬੂਥਾਂ ’ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਜਿਨ੍ਹਾਂ ਬੂਥਾਂ ’ਤੇ ਮੁੜ ਵੋਟਾ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉੱਥੇ ਬੀਤੇ ਦਿਨੀਂ ਮਤਦਾਨ ਦੌਰਾਨ ਗੜਬੜੀਆਂ ਦੀ ਰਿਪੋਰਟਾਂ ਪ੍ਰਾਪਤ ਹੋਈਆਂ ਸਨ। ਇਨ੍ਹਂਾਂ 54 ਪੋਲਿੰਗ ਸਟੇਸ਼ਨਾਂ ਉੱਤੇ ਭਲਕੇ 21 ਸਤੰਬਰ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। ਭਲਕੇ ਵੋਟਾਂ ਸਵੇਰੇ 8 ਤੋਂ ਸ਼ਾਮੀਂ 4 ਵਜੇ ਤੱਕ ਪੈਣਗੀਆਂ। ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਜ਼ਿਲਂੇ ਵਿੱਚ 10, ਮੋਗਾ ਵਿੱਚ 1, ਫਾਜ਼ਿਲਕਾ ਵਿੱਚ 1, ਪਟਿਆਲਾ 2, ਫਰੀਦਕੋਟ 1, ਬਠਿੰਡਾ 1, ਲੁਧਿਆਣਾ 2 ਅਤੇ ਸ਼੍ਰੀ ਮੁਕਤਸਰ ਸਾਹਿਬ ਦੇ 36 ਬੂਥ ਹਨ।
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗੱਗੋ ਮਾਹਲ ਦਾ ਬੂਥ ਨੰ-42, ਮਹਿਤਾ ਦਾ ਬੂਥ ਨੰ-97 ਤੇ 5 (ਜ਼ਿਲਾ ਪ੍ਰੀਸ਼ਦ ਜ਼ੋਨ ਨੰ-16 ਤਰਸਿੱਕਾ), ਕੋਟ ਖਹਿਰਾ ਦਾ ਬੂਥ ਨੰ-56 ਤੇ 57, ਰਸੂਲਪੁਰ ਖੁਰਦ ਦੇ ਬੂਥ ਨੰ-89 ਅਤੇ ਕਰਤਾਰ ਸਿੰਘ ਨਗਰ ਦੇ ਬੂਥ ਨੰ-129, ਬੁਲਾਰਾ ਦੇ ਬੂਥ ਨੰ-5 ਅਤੇ ਸਰਾਂ ਦਾ 97 ਅਤੇ ਸਿੰਘਪੁਰਾ ਦੇ 101 ਨੰਬਰ ਪੋਲਿੰਗ ਬੂਥ ਉਤੇ ਦੁਬਾਰਾ ਵੋਟਾਂ ਪੈਣਗੀਆਂ। ਜ਼ਿਲਾ ਮੋਗਾ ਦੇ ਪੋਲਿੰਗ ਸਟੇਸ਼ਨ ਨੰ-126, ਸਰਕਾਰੀ ਪ੍ਰਾਇਮਰੀ ਸਕੂਲ, ਨਵਾਂ ਰੋਡੇ, ਜ਼ਿਲਾ ਫਾਜ਼ਿਲਕਾ ਦੇ ਬੂਥ ਨੰਬਰ-29 ਪਿੰਡ ਚੱਕ ਅਰਨੀਵਾਲਾ (ਸਰਕਾਰੀ ਐਲੀਮੈਂਟਰੀ ਸਕੂਲ)-ਸੱਜਾ ਪਾਸਾ, ਪਟਿਆਲਾ ਜ਼ਿਲੇ ਦੇ ਪਿੰਡ ਬਖਸ਼ੀਵਾਲਾ ਦਾ ਬੂਥ ਨੰਬਰ-131 ਅਤੇ ਪਿੰਡ ਖੁੱਡਾ ਦਾ ਬੂਥ ਨੰਬਰ-39, ਫ਼ਰੀਦਕੋਟ ਦੇ ਪਿੰਡ ਦਬੜੀਖਾਨਾ ਦੇ ਬੂਥ ਨੰ-34, ਜ਼ਿਲਾ ਬਠਿੰਡਾ ਦੇ ਪਿੰਡ ਦਿਆਲਪੁਰਾ ਮਿਰਜਾ ਦੇ ਬੂਥ ਨੰ-17 ਉਤੇ ਦੁਬਾਰਾ ਪੋਲਿੰਗ ਹੋਵੇਗੀ। ਸ੍ਰੀ ਮੁਕਤਸਰ ਸਾਹਿਬ ਦੇ ਸੰਗੂਧੋਣ ਦੇ ਬੂਥ ਨੰ-74, 75 ਤੇ 76, ਚੱਕ ਮਦਰੱਸਾ ਦੇ ਬੂਥ ਨੰ-173 ਤੇ 174, ਲੱਖੇਵਾਲੀ ਦੇ ਬੂਥ ਨੰ-14, 15 ਤੇ 16, ਪਿੰਡ ਮਿੱਡਾ ਦੇ ਬੂਥ ਨੰਬਰ-17, 18 ਤੇ 19, ਪਿੰਡ ਭਗਵਾਨਪੁਰਾ ਦੇ ਬੂਥ ਨੰ-104 ਤੇ 105, ਦਾਨੇਵਾਲਾ ਦੇ ਬੂਥ ਨੰਬਰ-67, 68 ਤੇ 69, ਪਿੰਡ ਅਸਪਾਲ ਦੇ ਬੂਥ ਨੰ-31 ਤੇ 32, ਪਿੰਡ ਬੱਬੇਆਣਾ ਦੇ ਬੂਥ ਨੰ-74 ਤੇ 75, ਪਿੰਡ ਪਿਓਰੀ ਦੇ ਬੂਥ ਨੰ-82, 83 ਤੇ 84, ਪਿੰਡ ਥਰਾਜਵਾਲਾ ਦੇ ਬੂਥ ਨੰ-62, ਪਿੰਡ ਗਿਲਜੇਵਾਲਾ ਦੇ ਬੂਥ ਨੰ-30, ਪਿੰਡ ਕੰਗਣਖੇੜਾ ਦੇ ਬੂਥ ਨੰ-4, ਪਿੰਡ ਮੰਡੀ ਕਿਲਿਆਂਵਾਲੀ ਦੇ ਬੂਥ ਨੰ-49, ਪਿੰਡ ਭੀਟੀਵਾਲਾ ਦੇ ਬੂਥ ਨੰ-69 ਤੇ 70, ਪਿੰਡ ਮਹਿਣਾ ਦੇ ਬੂਥ ਨੰ-86, ਪਿੰਡ ਮਾਨ ਦੇ ਬੂਥ ਨੰ-104, 105 ਤੇ 106, ਪਿੰਡ ਭਾਗੂ ਦੇ ਬੂਥ ਨੰ-121, ਪਿੰਡ ਲਾਲ ਬਾਈ ਦੇ ਬੂਥ ਨੰ-123 ਤੇ 124 ਉਤੇ ਦੁਬਾਰਾ ਵੋਟਿੰਗ ਹੋਵੇਗੀ। ਲੁਧਿਆਣਾ ਜ਼ਿਲਂੇ ਦੇ ਢੋਲਣਵਾਲ ਦੇ ਬੂਥ ਨੰਬਰ-222 ਅਤੇ 223 ਉਤੇ ਮੁੜ ਵੋਟਿੰਗ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਮਿਤੀ 22 ਸਤੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਉਸੇ ਦਿਨ ਨਤੀਜਾ ਘੋਸ਼ਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Politics

Check Also

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ

ਅਕਾਲੀ ਦਲ ਨੂੰ ਝਟਕਾ: ਕਈ ਆਗੂ ਅਤੇ ਸਮਰਥਕ ਕਾਂਗਰਸ ਵਿੱਚ ਸ਼ਾਮਲ ਜੀਤੀ ਸਿੱਧੂ ਨੇ ਕੀਤਾ ਸਵਾਗਤ, ਕਿਹਾ ਪੰਜਾਬ…