nabaz-e-punjab.com

ਮੁਹਾਲੀ ਪੁਲੀਸ ਵੱਲੋਂ 12 ਸਾਲਾਂ ਬੱਚੇ ਨਾਲ ਜਿਣਸੀ ਸ਼ੋਸ਼ਣ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਇੱਥੋਂ ਦੇ ਪੀਸੀਏ ਸਟੇਡੀਅਮ ਨੇੜਲੇ ਫੇਜ਼-9 ਦੇ ਰਿਹਾਇਸ਼ੀ ਇਲਾਕੇ ਵਿੱਚ ਪ੍ਰਾਈਵੇਟ ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਵੱਲੋਂ ਇੱਕ ਬੱਚੇ ਨਾਲ ਕਥਿਤ ਤੌਰ ’ਤੇ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਬੱਚੇ ਦੇ ਮਾਪਿਆਂ ਨੇ ਫੇਜ਼-8 ਥਾਣੇ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ, ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਨੇ ਉਕਤ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਸਿਟੀਜਨ ਵੈਲਫੇਅਰ ਫੋਰਮ ਮੁਹਾਲੀ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਕਿਹਾ ਕਿ ਬੱਚੇ ਦੇ ਮਾਪਿਆਂ ਵੱਲੋਂ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਇੱਥੋਂ ਦੇ ਫੇਜ਼-9 ਵਿੱਚ ਸਥਿਤ ਆਪਣੇ ਘਰੇ ਟਿਊਸ਼ਨ ਪੜ੍ਹਾਉਣ ਵਾਲਾ ਅਧਿਆਪਕ ਗੁਰਦੀਪ ਸਿੰਘ ਉਨ੍ਹਾਂ ਦੇ ਬੱਚੇ ਨਾਲ ਸਰੀਰਕ ਸੋਸ਼ਣ ਕਰ ਰਿਹਾ ਹੈ। ਪੀੜਤ ਬੱਚੇ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਟਿਊਸ਼ਨ ਪੜ੍ਹਾਉਣ ਦੌਰਾਨ ਉਕਤ ਅਧਿਆਪਕ ਨੇ ਬੱਚੇ ਦਾ ਸਰੀਰਕ ਸੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਅਧਿਆਪਕ ਪੀੜਤ ਬੱਚੇ ਦਾ ਟਿਊਸ਼ਨ ਪੜ੍ਹਾਉਣ ਦਾ ਸਮਾਂ ਵੀ ਵਾਰ ਵਾਰ ਬਦਲ ਦਿੰਦਾ ਸੀ।
ਬੀਤੇ ਦਿਨੀਂ ਉਸ (ਅਧਿਆਪਕ) ਨੇ ਟਿਊਸ਼ਨ ਪੜ੍ਹਨ ਆਉਂਦੇ ਬਾਕੀ ਸਾਰੇ ਬੱਚਿਆਂ ਦੀ ਛੁੱਟੀ ਕਰ ਦਿੱਤੀ ਪ੍ਰੰਤੂ ਪੀੜਤ ਬੱਚੇ ਨੂੰ ਫੋਨ ਕਰਕੇ ਟਿਊਸ਼ਨ ਪੜ੍ਹਨ ਲਈ ਬੁਲਾਉਣ ਲੱਗ ਪਿਆ। ਅਧਿਆਪਕ ਦੇ ਵਾਰ ਵਾਰ ਫੋਨ ਕਰਨ ’ਤੇ ਜਦੋਂ ਬੱਚਾ ਟਿਊਸ਼ਨ ਪੜ੍ਹਨ ਨਹੀਂ ਗਿਆ ਤਾਂ ਮਾਪਿਆਂ ਨੇ ਉਸ ਨੂੰ ਪੁੱਛਿਆਂ ਅਤੇ ਟਿਊਸ਼ਨ ਜਾਣ ਲਈ ਆਖਿਆ ਤਾਂ ਪੀੜਤ ਬੱਚੇ ਨੇ ਅਧਿਆਪਕ ਦੇ ਘਰ ਜਾਣ ਤੋਂ ਕੋਰੀ ਨਾਂਹ ਕਰ ਦਿੱਤੀ। ਮਾਪਿਆਂ ਨੇ ਪਿਆਰ ਨਾਲ ਜਦੋਂ ਬੱਚੇ ਨੂੰ ਟਿਊਸ਼ਨ ਪੜ੍ਹਨ ਲਈ ਨਾ ਜਾਣ ਦਾ ਕਾਰਨ ਪੁੱਛਿਆ ਤਾਂ ਪੀੜਤ ਬੱਚੇ ਨੇ ਹਿੰਮਤ ਕਰਕੇ ਅਸਲੀਅਤ ਬਿਆਨ ਕਰ ਦਿੱਤੀ। ਆਪਣੇ ਬੱਚੇ ਦੀ ਆਪਬੀਤੀ ਸੁਣ ਕੇ ਮਾਪਿਆਂ ਨੇ ਇਸ ਦੀ ਜਾਣਕਾਰੀ ਪ੍ਰਧਾਨ ਇੰਦਰਜੀਤ ਸਿੰਘ ਨੂੰ ਦਿੱਤੀ। ਇਸ ਮਗਰੋਂ ਸਮਾਜ ਸੇਵੀ ਇੰਦਰਜੀਤ ਸਿੰਘ ਨੇ ਪੁਲੀਸ ਨੂੰ ਇਤਲਾਹ ਦਿੱਤੀ। ਪੁਲੀਸ ਨੇ ਉਕਤ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤੀ ਖ਼ਬਰ ਲਿਖੇ ਜਾਣ ਤੱਕ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਸੀ।
ਉਧਰ, ਮੁਹਾਲੀ ਦੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਨੇ ਦੱਸਿਆ ਕਿ ਪੀੜਤ ਬੱਚੇ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਗੁਰਦੀਪ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 377,511 ਅਤੇ ਪੋਸਕੋ ਐਕਟ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਨੂੰ ਭਲਕੇ 14 ਅਗਸਤ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੀੜਤ ਬੱਚੇ ਦਾ ਸਿਵਲ ਹਸਪਤਾਲ ਮੁਹਾਲੀ ਵਿੱਚ ਮੈਡੀਕਲ ਕਰਵਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …