Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਵੱਲੋਂ 24 ਆਈਏਐਸ ਅਤੇ 33 ਪੀਸੀਐਸ ਅਫ਼ਸਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਕਾਹਨ ਸਿੰਘ ਪੰਨੂ ਨੂੰ ਖੇਤੀਬਾੜੀ ਤੇ ਭੂਮੀ ਸੰਭਾਲ ਵਿਭਾਗ ਦਾ ਸਕੱਤਰ ਲਗਾਇਆ ਸੰਦੀਪ ਹੰਸ ਨੂੰ ਪੁੱਡਾ ਦਾ ਮੁੱਖ ਪ੍ਰਸਾਸ਼ਕ ਅਤੇ ਭੁਪਿੰਦਰਪਾਲ ਸਿੰਘ ਹੋਣਗੇ ਮੁਹਾਲੀ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਜੁਲਾਈ: ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਦੇਰ ਸ਼ਾਮ 24 ਆਈ.ਏ.ਐਸ ਅਤੇ 33 ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਾਹਨ ਸਿੰਘ ਪੰਨੂ ਆਈ.ਏ.ਐਸ. ਨੂੰ ਸਕੱਤਰ, ਖੇਤਬਾੜੀ ਅਤੇ ਭੂਮੀ ਸੰਭਾਲ ਤੇ ਵਾਧੂ ਚਾਰਜ ਮਿਸ਼ਨ ਡਾਇਰੈਕਟਰ ਤੰਦਰੁਸਤ ਪੰਜਾਬ ਅਤੇ ਕਮਿਸ਼ਨਰ ਖੁਰਾਕ ਤੇ ਡਰੱਗ ਪ੍ਰਸਾਸ਼ਨ, ਦੀਪਿੰਦਰ ਸਿੰਘ ਨੂੰ ਸਕੱਤਰ, ਚੋਣਾਂ ਤੇ ਵਾਧੂ ਚਾਰਜ ਕਮਿਸ਼ਨਰ, ਪਟਿਆਲਾ ਡਵੀਜ਼ਨ, ਪਟਿਆਲਾ, ਹਰਜੀਤ ਸਿੰਘ ਨੂੰ ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ ਤੇ ਵਾਧੂ ਚਾਰਜ ਕਮਿਸ਼ਨਰ, ਫਰੀਦਕੋਟ ਡਵੀਜ਼ਨ, ਫਰੀਦਕੋਟ, ਮੋਹਿੰਦਰ ਪਾਲ ਅਰੋੜਾ ਨੂੰ ਵਿਸ਼ੇਸ਼ ਸਕੱਤਰ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਵਿਦੇਸ਼ੀ ਮਾਮਲੇ ਅਤੇ ਨਾਲ ਹੀ ਕਮਿਸ਼ਨਰ, ਵਿਦੇਸ਼ੀ ਮਾਮਲੇ, ਮਾਨਾਸ਼ਵੀ ਕੁਮਾਰ ਨੂੰ ਵਿਸ਼ੇਸ਼ ਸਕੱਤਰ, ਮਾਲ ਤੇ ਮੁੜ ਵਸੇਵਾ ਤੇ ਵਾਧੂ ਚਾਰਜ ਸਰਵੇਖਣ ਕਮਿਸ਼ਨਰ, ਵਕਫ਼, ਸ੍ਰੀਮਤੀ ਕਵਿਤਾ ਸਿੰਘ ਨੂੰ ਡਾਇਰੈਕਰ, ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਤੇ ਨਾਲ ਹੀ ਬਾਲ ਅਧਿਕਾਰਾਂ ਦੀ ਸੁਰੱਖਿਆ ਬਾਰੇ ਪੰਜਾਬ ਰਾਜ ਕਮਿਸ਼ਨ ਦੇ ਸਕੱਤਰ, ਸ੍ਰੀ ਅਰੁਣ ਸੇਖੜੀ ਨੂੰ ਵਿਸ਼ੇਸ਼ ਸਕੱਤਰ, ਸਹਿਯੋਗ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ ਫਾਈਨਾਂਸ ਅਤੇ ਨਾਲ ਹੀ ਵਿਸ਼ੇਸ਼ ਸਕੱਤਰ ਵਿਜੀਲੈਂਸ। ਸ੍ਰੀ ਬਸੰਤ ਗਰਗ ਨੂੰ ਵਿਸ਼ੇਸ਼ ਸਕੱਤਰ, ਮਾਲ ਤੇ ਮੁੜ ਵਸੇਵਾ ਤੇ ਵਾਧੂ ਚਾਰਜ ਡਾਇਰੈਕਟਰ, ਭੌਂ ਰਿਕਾਰਡਜ਼, ਸੈਟਲਮੈਂਟ ਐਂਡ ਕਨਸੌਲੀਡੇਸ਼ਨ ਅਤੇ ਲੈਂਡ ਐਕੂਜਿਸ਼ਨ, ਜਲੰਧਰ, ਦੀਪਰਵਾ ਲਾਕਰਾ ਨੂੰ ਕਮਿਸ਼ਨਰ, ਨਗਰ ਨਿਗਮ ਜਲੰਧਰ ਤੇ ਵਾਧੂ ਚਾਰਜ ਚੇਅਰਮੈਨ, ਸੁਧਾਰ ਟਰੱਸਟ, ਜਲੰਧਰ, ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਨੂੰ ਕੰਟਰੋਲਰ ਪਿੰ੍ਰਟਿੰਗ ਅਤੇ ਸਟੇਸ਼ਨਰੀ ਤੇ ਵਾਧੂ ਚਾਰਜ ਸਕੱਤਰ, ਪੰਜਾਬ ਰਾਜ ਸੂਚਨਾ ਕਮਿਸ਼ਨ ਅਤੇ ਨਾਲ ਹੀ ਡੀਪੀਆਈ (ਕਾਲਜ) ਪੰਜਾਬ, ਸ੍ਰੀਮਤੀ ਇੰਦੂ ਮਲਹੋਤਰਾ ਨੂੰ ਡਾਇਰੈਕਟਰ, ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗ ਦੀ ਭਲਾਈ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਦੀ ਭਲਾਈ ਤੇ ਨਾਲ ਹੀ ਮੈਂਬਰ ਸਕੱਤਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਸ੍ਰੀ ਗੁਰਲਵਲੀਨ ਸਿੰਘ ਸਿੱਧੂ ਨੂੰ ਮੈਨੇਜਿੰਗ ਡਾਇਰੈਕਟਰ ਸ਼ੂਗਰ ਫੈੱਡ ਤੇ ਵਾਧੂ ਚਾਰਜ ਕਾਰਜਕਾਰੀ ਡਾਇਰੈਕਟਰ, ਬੈਕਫਿੰਕੋ ਤੇ ਮੈਂਬਰ ਸਕੱਤਰ ਪੰਜਾਬ ਰਾਜ ਕਮਿਸ਼ਨ ਪਛੜੀਆਂ ਸੇ੍ਰਣੀਆਂ। ਸ੍ਰੀ ਮਾਲਵਿੰਦਰ ਸਿੰਘ ਜੱਗੀ ਨੂੰ ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ ਤੇ ਜੀ.ਐਮ. ਵਿਰਾਸਤ ਏ ਖਾਲਸਾ ਆਨੰਦਪੁਰ ਸਾਹਿਬ ਫਾਊਂਡੇਸ਼ਨ ਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਸੈਰ ਸਪਾਟਾ ਵਿਕਾਸ ਕਾਰਪੋਰੇਸ਼ਨ ਲਿਮਟਿਡ ਤੇ ਪ੍ਰਾਜੈਕਟ ਡਾਇਰੈਕਟਰ ਆਈ.ਡੀ.ਆਈ.ਪੀ.ਟੀ. ਪ੍ਰਾਜੈਕਟ ਤੇ ਮੁੱਖ ਕਾਰਜਕਾਰੀ ਅਫ਼ਸਰ, ਪੰਜਾਬ ਹੈਰੀਟੇਜ਼ ਸੈਰ ਸਪਾਟਾ ਬੋਰਡ ਤੇ ਮੁੱਖ ਕਾਰਜਕਾਰੀ ਅਫ਼ਸਰ ਵਿਰਾਸਤ ਏ ਖਾਲਸਾ ਫਾਊਂਡੇਸ਼ਨ ਆਨੰਦਪੁਰ ਸਾਹਿਬ, ਜਸਕਿਰਨ ਸਿੰਘ ਨੂੰ ਡਾਇਰੈਕਟਰ, ਪੇਂਡੂ ਵਿਕਾਸ ਤੇ ਪੰਚਾਇਤਾਂ ਤੇ ਵਿਸ਼ੇਸ਼ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ, ਰਵੀ ਭਗਤ ਨੂੰ ਮੁੱਖ ਪ੍ਰਸਾਸ਼ਕ, ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ, ਸ੍ਰੀਮਤੀ ਅਨਿੰਦਿਤਾ ਮਿੱਤਰਾ ਨੂੰ ਫੂਡ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਤੇ ਵਾਧੂ ਚਾਰਜ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਤੇਜਿੰਦਰ ਸਿੰਘ ਧਾਲੀਵਾਲ ਨੂੰ ਰਾਜ ਟਰਾਂਸਪੋਰਟ ਕਮਿਸ਼ਨਰ, ਪੰਜਾਬ ਤੇ ਵਾਧੂ ਚਾਰਜ ਡਿਪਟੀ ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ, ਅਮਿਤ ਕੁਮਾਰ ਨੂੰ ਮੈਨੇਜਿੰਗ ਡਾੲਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੇ ਵਿਸ਼ੇਸ਼ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਤੇ ਡਾਇਰੈਕਟਰ ਤੇ ਵਾਧੂ ਚਾਰਜ ਪ੍ਰਾਜੈਕਟ ਡਾਇਰੈਕਟਰ, ਰਾਸ਼ਟਰੀ ਸਿਹਤ ਮਿਸ਼ਨ। ਸ੍ਰੀਮਤੀ ਨੀਲਿਮਾ ਨੂੰ ਵਿਸ਼ੇਸ਼ ਸਕੱਤਰ ਪ੍ਰਸੋਨਲ ਤੇ ਵਾਧੂ ਚਾਰਜ ਡਾਇਰੈਕਟਰ, ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ ਪੰਜਾਬ ਵਿੱਤ ਕਾਰਪੋਰੇਸ਼ਨ, ਗੁਰਪਾਲ ਸਿੰਘ ਚਾਹਲ ਨੂੰ ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ ਤੇ ਵਾਧੂ ਚਾਰਜ ਡਾਇਰੈਕਟਰ, ਆਬਕਾਰੀ ਤੇ ਕਰ, ਸੰਦੀਪ ਹੰਸ ਨੂੰ ਮੁੱਖ ਪ੍ਰਸਾਸ਼ਕ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ, ਭੁਪਿੰਦਰਪਾਲ ਸਿੰਘ ਨੂੰ ਕਮਿਸ਼ਨਰ ਨਗਰ ਨਿਗਮ ਮੁਹਾਲੀ, ਸਨਿਯਮ ਅਗਰਵਾਲ ਨੂੰ ਵਧੀਕ ਕਮਿਸ਼ਨਰ ਨਗਰ ਨਿਗਮ, ਲੁਧਿਆਣਾ ਤੇ ਵਾਧੂ ਚਾਰਜ ਸੀ.ਈ.ਓ. ਲੁਧਿਆਣਾ ਸਮਾਰਟ ਸਿਟੀ ਲਿਮਟਿਡ, ਰੂਹੀ ਧੁੱਗ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ ਵਿਖੇ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਪੀ.ਸੀ.ਐਸ. ਅਧਿਕਾਰੀ ਮਨੀਸ਼ ਕੁਮਾਰ ਨੂੰ ਵਧੀਕ ਸਕੱਤਰ ਜੰਗਲਾਤ ਤੇ ਜੰਗਲੀ ਜੀਵਣ ਤੇ ਵਾਧੂ ਚਾਰਜ ਸਕੱਤਰ, ਸੁਰੱਖਿਆ ਸੇਵਾਵਾਂ ਭਲਾਈ ਤੇ ਡਾਇਰੈਕਟਰ, ਪ੍ਰਾਹੁਣਚਾਰੀ ਤੇ ਵਧੀਕ ਸਕੱਤਰ ਪ੍ਰੋਟੋਕੋਲ, ਕਰਨੈਲ ਸਿੰਘ ਨੂੰ ਵਧੀਕ ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਦੇ ਨਾਲ ਵਾਧੂ ਚਾਰਜ ਵਧੀਕ ਸਕੱਤਰ ਸਾਇੰਸ ਟੈਕਨਾਲੋਜੀ ਤੇ ਵਾਤਾਵਰਣ, ਰਾਹੁਲ ਗੁਪਤਾ ਨੂੰ ਸੰਯੁਕਤ ਸਕੱਤਰ, ਖੇਤੀਬਾੜੀ ਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ, ਮਾਰਕਫੈੱਡ, ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਾਜ਼ਿਲਕਾ, ਸੁਖਪ੍ਰੀਤ ਸਿੰਘ ਸਿੱਧੂ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਠਿੰਡਾ, ਜਸਪਾਲ ਸਿੰਘ ਗਿੱਲ ਨੂੰ ਵਧੀਕ ਮੁੱਖ ਪ੍ਰਸਾਸ਼ਕ, ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ, ਅਮਿਤ ਬੰਬੀ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ. ਪਟਿਆਲਾ। ਸ੍ਰੀਮਤੀ ਅਮਰਬੀਰ ਕੌਰ ਭੁੱਲਰ ਨੂੰ ਡਿਪਟੀ ਸਕੱਤਰ ਸਿੰਜਾਈ ਤੇ ਵਾਧੂ ਚਾਰਜ ਜਨਰਲ ਮੈਨੇਜਰ (ਪ੍ਰਸੋਲਨ ਤੇ ਪ੍ਰਸਾਸ਼ਨ) ਪਨਸੱਪ, ਸਕਤਾਰ ਸਿੰਘ ਬੱਲ ਨੂੰ ਐਸ.ਡੀ.ਐਮ. ਗੁਰਦਾਸਪੁਰ ਤੇ ਵਾਧੂ ਚਾਰਜ ਐਸ.ਡੀ.ਐਮ. ਦੀਨਾਨਗਰ, ਸ੍ਰੀਮਤੀ ਈਸ਼ਾ ਸਿੰਗਲ ਨੂੰ ਪ੍ਰਸਾਸ਼ਕ ਕਮ ਜੁਆਇੰਟ ਕੰਟਰੋਲਰ, ਸਰਕਾਰੀ ਪਿੰ੍ਰਟਿੰਗ ਪ੍ਰੈਸ, ਪਟਿਆਲਾ, ਸ਼ਿਖਾ ਭਗਤ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਕਪੂਰਥਲਾ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ) ਕਪੂਰਥਲਾ, ਅਨੁਪ੍ਰੀਤ ਕੌਰ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ, ਚਰਨਦੀਪ ਸਿੰਘ ਨੂੰ ਐਸ.ਡੀ.ਐਮ. ਮਲੇਰਕੋਟਲਾ ਤੇ ਵਾਧੂ ਚਾਰਜ ਐਸ.ਡੀ.ਐਮ. ਅਹਿਮਦਗੜ੍ਹ, ਸੁਰਿੰਦਰ ਸਿੰਘ ਨੂੰ ਐਸ.ਡੀ.ਐਮ. ਭੱਟੀ ਤੇ ਵਾਧੂ ਚਾਰਜ ਭੀਖੀਵਿੰਡ, ਸੰਜੀਵ ਕੁਮਾਰ ਨੂੰ ਐਸ.ਡੀ.ਐਮ. ਫਤਹਿਗੜ੍ਹ ਸਾਹਿਬ, ਉਦੈਦੀਪ ਸਿੰਘ ਸਿੱਧੂ ਨੂੰ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ, ਬਠਿੰਡਾ ਤੇ ਵਾਧੂ ਚਾਰਜ ਅਸਟੇਟ ਅਫ਼ਸਰ ਬਠਿੰਡਾ ਡਿਵੈਲਪਮੈਂਟ ਅਥਾਰਟੀ, ਮਨਜੀਤ ਸਿੰਘ ਚੀਮਾ ਨੂੰ ਐਲ.ਏ.ਸੀ. ਡਰੇਨੇਜ਼ ਸਰਕਲ ਪਟਿਆਲਾ। ਸੋਨਮ ਚੌਧਰੀ ਨੂੰ ਅਸਟੇਟ ਅਫਸਰ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ, ਅਮਰਿੰਦਰ ਸਿੰਘ ਟਿਵਾਣਾ ਨੂੰ ਐਸ.ਡੀ.ਐਮ. ਭਵਾਨੀਗੜ੍ਹ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ), ਸੰਗਰੂਰ, ਜੈ ਇੰਦਰ ਸਿੰਘ ਨੂੰ ਈ. ਐਮ. ਜਲੰਧਰ ਅਤੇ ਵਾਧੂ ਚਾਰਜ ਇਸਟੇਟ ਅਫਸਰ, ਜਲੰਧਰ ਡਿਵੈਲਪਮੈਂਟ ਅਥਾਰਟੀ, ਜਲੰਧਰ, ਅੰਕੁਰ ਮਹਿੰਦਰੂ ਨੂੰ ਜੁਆਇੰਟ ਕਮਿਸ਼ਨਰ ਨਗਰ ਨਿਗਮ, ਪਟਿਆਲਾ, ਦੀਪਜੋਤ ਕੌਰ ਨੂੰ ਡਿਪਟੀ ਸਕੱਤਰ ਗਵਰਨੈਂਸ ਰਿਫੋਰਮਸ, ਹਰਪ੍ਰੀਤ ਸਿੰਘ ਅਟਵਾਲ ਨੂੰ ਡਿਪਟੀ ਸਕੱਤਰ ਫੂਡ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਦੀਪਕ ਭਾਟੀਆ ਨੂੰ ਐਸ.ਡੀ.ਐਮ. ਬਾਬਾ ਬਕਾਲਾ, ਓਮ ਪ੍ਰਕਾਸ਼ ਨੂੰ ਸਹਾਇਕ ਕਮਿਸ਼ਨਰ (ਜਨਰਲ) ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਫਾਜ਼ਿਲਕਾ, ਕੇਸ਼ਵ ਗੋਇਲ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਮੋਗਾ ਤੇ ਵਾਧੂ ਚਾਰਜ ਜੁਆਇੰਟ ਕਮਿਸ਼ਨਰ ਨਗਰ ਨਿਗਮ ਮੋਗਾ। ਸ਼ਿਵਰਾਜ ਸਿੰਘ ਬਲ ਨੂੰ ਈ.ਐਮ. ਅੰਮ੍ਰਿਤਸਰ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ), ਅੰਮ੍ਰਿਤਸਰ, ਨਵਦੀਪ ਕੁਮਾਰ ਨੂੰ ਸਹਾਇਕ ਕਮਿਸ਼ਨਰ (ਜਨਰਲ) ਮਾਨਸਾ ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਮਾਨਸਾ, ਅਮਨਦੀਪ ਕੌਰ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਗੁਰਦਾਸਪੁਰ, ਸ਼ਾਇਰੀ ਮਲਹੋਤਰਾ ਨੂੰ ਸਹਾਇਕ ਕਮਿਸ਼ਨਰ, (ਜਨਰਲ) ਜਲੰਧਰ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ, (ਸ਼ਿਕਾਇਤਾਂ) ਜਲੰਧਰ, ਕੁਲਦੀਪ ਬਾਵਾ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਫਿਰੋਜ਼ਪੁਰ ਤੇ ਵਾਧੂ ਚਾਰਜ ਐਸ.ਡੀ.ਐਮ. ਗੁਰੂ ਹਰਿ ਸਹਾਏ, ਲਾਲ ਵਿਸ਼ਵਾਸ ਬੈਂਸ ਨੂੰ ਸਹਾਇਕ ਕਮਿਸ਼ਨਰ (ਜਨਰਲ) ਮੋਗਾ ਤੇ ਵਾਧੂ ਚਾਰਜ ਐਸ.ਡੀ.ਐਮ. ਮੋਗਾ ਅਤੇ ਬਲਜਿੰਦਰ ਸਿੰਘ ਢਿੱਲੋਂ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਫਤਹਿਗੜ੍ਹ ਸਾਹਿਬ ਵਿੱਚ ਤਾਇਨਾਤ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ