nabaz-e-punjab.com

ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਦਾ ਇੱਕ ਹੋਰ ਸਾਥੀ ਵਿਪਨ ਠਾਕਰ ਗ੍ਰਿਫ਼ਤਾਰ

ਮੁਲਜ਼ਮ ’ਤੇ ਗੈਂਗਸਟਰ ਦਿਲਪ੍ਰੀਤ ਨੂੰ ਪਨਾਹ ਦੇਣ ਤੇ ਕਾਰੋਬਾਰੀ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀਆਂ ਮੰਗਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੇ ਇੱਕ ਹੋਰ ਸਾਥੀ ਵਿਪਨ ਕੁਮਾਰ ਠਾਕਰ ਵਾਸੀ ਮੱਖਣ ਮਾਜਰਾ (ਬੱਦੀ) ਨੂੰ ਅੱਜ ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਗੈਂਗਸਟਰ ਦਿਲਪ੍ਰੀਤ ਦੀ ਪ੍ਰੇਮਿਕਾ ਰੁਪਿੰਦਰ ਕੌਰ ਵਾਸੀ ਸੈਕਟਰ-38, ਚੰਡਗੜ੍ਹ ਅਤੇ ਉਸ ਦੀ ਭੈਣ ਹਰਪ੍ਰੀਤ ਕੌਰ ਵਾਸੀ ਵਾਹਿਗੁਰੂ ਨਗਰ, ਨਵਾਂ ਸ਼ਹਿਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਏਆਈਜੀ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਪਨ ਨੂੰ ਛੱਡ ਕੇ ਦੋਵੇਂ ਭੈਣਾਂ ਅਤੇ ਅਰੁਣ ਪੁਲੀਸ ਰਿਮਾਂਡ ’ਤੇ ਹਨ ਜਦੋਂਕਿ ਵਿਪਨ ਠਾਕਰ ਨੂੰ ਭਲਕੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਪਨ ਉੱਤੇ ਮੁਲਜ਼ਮ ’ਤੇ ਗੈਂਗਸਟਰ ਦਿਲਪ੍ਰੀਤ ਨੂੰ ਪਨਾਹ ਦੇਣ ਅਤੇ ਦਿਲਪ੍ਰੀਤ ਦੇ ਨਾਂ ’ਤੇ ਕਾਰੋਬਾਰੀ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀਆਂ ਮੰਗਣ ਦਾ ਦੋਸ਼ ਹੈ। ਬੀਤੇ ਦਿਨੀਂ ਪੁਲੀਸ ਨੇ ਦਿਲਪ੍ਰੀਤ ਦੇ ਸਾਥੀ ਅਰੁਣ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਏਆਈਜੀ ਵਰਿੰਦਰਪਾਲ ਸਿੰਘ ਨੇ ਗੈਂਗਸਟਰ ਬਾਬੇ ਦੀ ਪ੍ਰੇਮਿਕਾ ਤੇ ਉਸ ਦੀ ਭੈਣ ਅਤੇ ਅਰੁਣ ਕੁਮਾਰ ਦੀ ਮੁੱਢਲੀ ਪੁੱਛਗਿੱਛ ਤੋਂ ਬਾਅਦ ਡੀਐਸਪੀ ਤੇਜਿੰਦਰ ਸਿੰਘ ਅਤੇ ਇੰਸਪੈਕਟਰ ਗੁਰਚਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਵਿਪਨ ਠਾਕਰ ਨੂੰ ਅੱਜ ਨਾਲਾਗੜ੍ਹ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਐਮਬੀਏ ਪਾਸ ਹੈ ਅਤੇ ਹਿਮਚਾਲ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਰੂਪਨਗਰ ਜੇਲ੍ਹ ਵਿੱਚ ਬੰਦ ਦਿਲਪ੍ਰੀਤ ਦੇ ਪੁਰਾਣੇ ਸਾਥੀ ਗੱਗੂ ਨੇ ਵਿਪਨ ਦੀ ਮਲਾਕਾਤ ਬਾਬੇ ਨਾਲ ਕਰਵਾਈ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਵਿਪਨ ਠਾਕਰ ਗੈਂਗਸਟਰ ਦਿਲਪ੍ਰੀਤ ਨਾਲ ਮਿਲ ਕੇ ਉੱਘੇ ਕਾਰੋਬਾਰੀਆਂ ਨੂੰ ਬਾਬੇ ਦੇ ਨਾਂ ’ਤੇ ਡਰਾ ਧਮਕਾ ਕੇ ਫਿਰੌਤੀਆਂ ਮੰਗਦਾ ਸੀ ਅਤੇ ਵੱਡੇ ਲੋਕਾਂ ਤੋਂ ਵਸੂਲੀ ਦੀ ਰਾਸ਼ੀ ਦਿਲਪ੍ਰੀਤ ਨੂੰ ਦਿੱਤੀ ਜਾਂਦੀ ਸੀ ਪਰ ਉਸ ’ਚੋਂ ਵਿਪਨ ਨੂੰ ਵੀ ਕਮਿਸ਼ਨ ਮਿਲਦਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਬਾਕੀ ਵਿਅਕਤੀਆਂ ਦੀ ਪੈੜ ਨੱਪੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਗੈਂਗਸਟਰ ਦਿਲਪ੍ਰੀਤ ਦਾ ਸਾਰਾ ਨੈਟਵਰਕ ਤੋੜ ਕੇ ਦਮ ਲਵੇਗੀ। ਇਸ ਮਾਮਲੇ ਵਿੱਚ ਹੋਰਨਾਂ ਸ਼ੱਕੀ ਵਿਅਕਤੀਆਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Police

Check Also

War on Gangsters: Punjab Police conducted 409 Raids, 132 held

War on Gangsters: Punjab Police conducted 409 Raids, 132 held Nabaz-e-Punjab, Chandigarh, …