nabaz-e-punjab.com

ਜਗਮੋਹਨ ਕੰਗ ਨੇ ਕੁਰਾਲੀ ਹਸਪਤਾਲ ਵਿੱਚ ਡਾਕਟਰਾਂ ਤੇ ਲੋੜੀਂਦੇ ਸਮਾਨ ਦੀ ਘਾਟ ਸਬੰਧੀ ਸਿਹਤ ਮੰਤਰੀ ਨੂੰ ਲਿਖਿਆ ਪੱਤਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਜੁਲਾਈ
ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਪੱਤਰ ਲਿਖਦੇ ਹੋਏ ਕਿਹਾ ਕਿ ਆਪ ਦੇ ਧਿਆਨ ਵਿੱਚ ਲਿਆਉਣਾ ਚਾਹੰਦਾ ਹਾਂ ਕਿ ਸੀ.ਐਚ.ਸੀ. ਕੁਰਾਲੀ ਵਿੱਚ ਬਹੁਤ ਲੰਮੇ ਸਮੇਂ ਤੋਂ ਡਾਕਟਰਾਂ ਅਤੇ ਲੋੜੀਂਦੇ ਸਮਾਨ ਦੀ ਘਾਟ ਚੱਲੀ ਆ ਰਹੀ ਹੈ। ਜਿਸ ਬਾਰੇ ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਬਤੌਰ ਹਲਕਾ ਵਿਧਾਇਕ ਵਿਧਾਨ ਸਭਾ ਵਿੱਚ ਵੀ ਇਹ ਮੁੱਦਾ ਚੱੁਕਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਮਹਿਕਮੇ ਦੇ ਅਧਿਕਾਰੀਆਂ ਨੂੰ ਚਿੱਠੀਆਂ ਲਿੱਖ ਚੁੱਕੇ ਹਨ।
ਸ੍ਰੀ ਕੰਗ ਨੇ ਕਿਹਾ ਕੁਰਾਲੀ ਸੀ.ਐਚ.ਸੀ ਮੇਨ ਸੜਕ ਤੇ ਪੈਦਾ ਹੈ ਜਿਥੇ ਸ਼ਹਿਰ ਅਤੇ ਨਾਲ ਦੇ ਪਿੰਡਾਂ ਦੀਆਂ ਮੈਡੀਕਲ ਸਹੂਲਤਾਂ ਵਾਸਤੇ ਬਣਾਇਆ ਗਿਆ ਹੈ। ਉਥੇ ਤਕਰੀਬਨ ਰੋਜ ਐਕਸੀਡੈਂਟ ਦੇ ਵੀ ਕਈ ਕੇਸ ਆਉਦੇ ਹਨ। ਉਨ੍ਹਾਂ ਕਿਹਾ ਕਿ ਸਾਰਾ ਇਲਾਕਾ ਇਨ੍ਹਾਂ ਢੁੱਕਵੀਆਂ ਸਹੂਲਤਾਂ ਤੋਂ ਵਾਂਝਾ ਹੈ ਅਤੇ ਲੋਕਾਂ ਨੂੰ ਬਹੁਤ ਦੁਖੀ ਹੋ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਆਪਣਾ ਇਲਾਜ ਕਰਵਾਉਣਾ ਪੈਦਾ ਹੈ। ਉਨ੍ਹਾਂ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਘੋਖ ਪੜਤਾਲ ਕਰਕੇ ਲੋੜ ਮੁਤਾਬਿਕ ਹੋਰ ਢੁੱਕਵੇਂ ਡਾਕਟਰ ਹਸਪਤਾਲ ਵਿੱਚ ਲਾਏ ਜਾਣ ਅਤੇ ਲੋੜੀਂਦਾ ਸਮਾਨ ਦਾ ਪ੍ਰਬੰਧ ਤੁਰੰਤ ਲੋਕ ਹਿੱਤ ਵਿੱਚ ਕੀਤਾ ਜਾਵੇ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…