nabaz-e-punjab.com

ਮੁਹਾਲੀ ਦੀਆਂ ਦੋ ਖਿਡਾਰਨਾਂ ਦੀ ਗੰਟੂਰ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਲਈ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ:
ਮੁਹਾਲੀ ਸ਼ਹਿਰ ਦੀਆਂ ਦੋ ਅਥਲੀਟ ਕੁੜੀਆਂ ਨਿਹਾਰਿਕਾ ਵਸ਼ਿਸ਼ਟ ਅਤੇ ਨਵਨੀਤ ਕੌਰ ਨੇ ਲੁਧਿਆਣਾ ਵਿੱਚ ਸੀਨੀਅਰ ਨੈਸ਼ਨਲ ਇੰਟਰ ਸਟੇਟ ਚੈਂਪੀਅਨਸ਼ਿਪ ਦੇ ਲਈ ਹੋਏ ਟਰਾਇਲਾਂ ਵਿੱਚ ਕੁਆਲੀਫਾਈ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਸ੍ਰੀ ਸਵਰਨ ਸਿੰਘ ਨੇ ਦਸਿਆ ਕਿ ਇਹ ਚੈਂਪੀਅਨਸ਼ਿਪ ਗੰਟੂਰ ਵਿਖੇ 15 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਨਿਹਾਰਿਕਾ ਵਸ਼ਿਸ਼ਟ ਟ੍ਰਿਪਲ ਜੰਪ ਵਿੱਚ ਅਤੇ ਨਵਨੀਤ ਕੌਰ ਦਸ ਹਜਾਰ ਮੀਟਰ ਦੌੜ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੀਆਂ।
ਇਸੇ ਦੌਰਾਨ ਚੰਡੀਗੜ੍ਹ ਵਿਖੇ ਮੈਰੀਨ ਅਕੈਡਮੀ ਦੁਆਰਾ ਕਰਵਾਈ ਗਈ ਮੈਰਾਥਨ ਦੌੜ, ਜੋ ਕਿ ਚੰਡੀਮੰਦਰ ਤੋੱ ਸੁਖਨਾ ਝੀਲ ਤੱਕ ਕਰਵਾਈ ਗਈ, ਵਿਚ ਮੁਹਾਲੀ ਦੇ ਸੁਮੀਤ ਕੁਮਾਰ ਨੇ 51 ਹਜ਼ਾਰ ਦਾ ਪਹਿਲਾ ਇਨਾਮ ਜਿਤਿਆ ਹੈ। ਇਸ ਦੌੜ ਵਿੱਚ ਚਾਰ ਕੈਟਾਗਿਰੀ ਜਨਰਲ, ਸੀਫੇਰਜ, ਅੌਰਤਾਂ ਅਤੇ ਸੀਨੀਅਰ ਸਿਟੀਜਨ ਵਿਚ ਕੁਲ 800 ਅਥਲੀਟਾਂ ਨੇ ਹਿਸਾ ਲਿਆ। ਦੂਜਾ 21 ਹਜਾਰ ਦਾ ਇਨਾਮ ਸੰਦੀਪ ਅਤੇ ਤੀਜਾ 11 ਹਜ਼ਾਰ ਦਾ ਇਨਾਮ ਪ੍ਰਕਾਸ਼ ਨੇ ਜਿਤਿਆ। ਜ਼ਿਕਰਯੋਗ ਹੈ ਕਿ ਮੁਹਾਲੀ ਦੇ ਇਹ ਅਥਲੀਟ ਕੋਚ ਸ੍ਰੀ ਸਵਰਨ ਸਿੰਘ ਦੀ ਅਗਵਾਈ ਵਿੱਚ ਪਿਛਲੇ 8 ਸਾਲ ਤੋਂ ਪ੍ਰੈਕਟਿਸ ਕਰ ਰਹੇ ਹਨ।

Load More Related Articles
Load More By Nabaz-e-Punjab
Load More In Sports

Check Also

ਰਾਜ ਪੱਧਰੀ ਸ਼ੂਟਿੰਗ ਮੁਕਾਬਲੇ: 14 ਸਾਲ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ ਅੱਵਲ

ਰਾਜ ਪੱਧਰੀ ਸ਼ੂਟਿੰਗ ਮੁਕਾਬਲੇ: 14 ਸਾਲ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ ਅੱਵਲ ਜ਼ਿਲ੍ਹਾ ਸਪੋਰਟਸ ਕੋਆਰਡੀ…