nabaz-e-punjab.com

ਕ੍ਰਿਕਟ ਟੂਰਨਾਮੈਂਟ ਦੀ ਟਰਾਫੀ ਟੌਹੜਾ ਦੀ ਟੀਮ ਨੇ ਜਿੱਤੀ

ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਜੂਨ:
ਖਰੜ ਤਹਿਸੀਲ ਤਹਿਤ ਪੈਦੇ ਪਿੰਡ ਰੰਗੀਆਂ ਦੇ ਮਹਾਰਾਣਾ ਪ੍ਰਤਾਪ ਸਪੋਰਟਸ ਕਲੱਬ ਵਲੋਂ ਪਹਿਲਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਕ੍ਰਿਕਟ ਟੂਰਨਾਮੈਨਟ ਵਿਚ ਵੱਖ ਵੱਖ ਪਿੰਡਾਂ ਤੋਂ 25 ਟੀਮਾਂ ਨੇ ਭਾਗ ਲਿਆ। ਕ੍ਰਿਕਟ ਦੇ ਲੀਗ ਮੈਚ ਵਿਚ ਬੂਟਾ ਇਲੈਵਨ ਰੰਗੀਆਂ ਅਤੇ ਟੋਹੜਾ ਕ੍ਰਿਕਟ ਟੀਮ ਦਰਮਿਆਨ ਖੇਡਿਆ ਵਿਚ ਗਿਆ ਜਿਸ ਵਿਚ ਟੋਹੜਾ ਦੀ ਟੀਮ ਨੇ ਰੰਗੀਆਂ ਦੀ ਟੀਮ ਨੂੰ 20 ਦੌੜਾਂ ਨਾਲ ਹਰਾ ਕੇ ਟਰਾਫ਼ੀ ਜਿੱਤੀ। ਮਿਸ਼ਨ ਲੋਕ ਸੇਵਾ ਮੰਚ ਦੇ ਸਰਪ੍ਰਸਤ ਹਰਭਜਨ ਸਿੰਘ ਰੰਗੀ , ਰਾਮ ਪਾਲ ਨੰਬਰਦਾਰ ਵਲੋਂ ਜੇਤੂ ਟੀਮ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਜਸਪਾਲ ਸਿੰਘ, ਬਿੱਲਾ ਰੰਗੀਆਂ, ਸੁਰਜੀਤ ਸਿੰਘ, ਅੰਗਦ ਰਾਮ, ਵਿੱਕੀ ਰਾਣਾ, ਪਾਲੀ, ਕੇਸਵ ਰਾਣਾ, ਸਮੇਤ ਹੋਰ ਪਿੰਡ ਨਿਵਾਸੀ ਅਤੇ ਖਿਡਾਰੀ, ਦਰਸ਼ਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ

ਸ਼ੀਤਲਾ ਮਾਤਾ ਮੰਦਰ ਕਮੇਟੀ ਨੇ ਕੁਸ਼ਤੀ ਦੰਗਲ ਕਰਵਾਇਆ ਮਾਨ ਸਰਕਾਰ ਵੱਲੋਂ ਪੰਜਾਬ ਭਰ ’ਚ ਮੁੜ ਸ਼ੁਰੂ ਕਰਵਾਏ ਖੇਡ …