nabaz-e-punjab.com

ਜ਼ੈਲਦਾਰ ਚੈੜੀਆਂ ਵੱਲੋਂ ਪਿੰਡ ਫਾਂਟਵਾ ਪੇਂਡੂ ਖੇਡ ਮੇਲੇ ਦਾ ਪੋਸਟਰ ਰਿਲੀਜ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਜੂਨ:
ਸਥਾਨਕ ਸ਼ਹਿਰ ਵਿਚ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਪਿੰਡ ਫਾਂਟਵਾ ਵਿਖੇ 11 ਜੂਨ ਨੂੰ ਕਰਵਾਏ ਜਾ ਰਹੇ ਸ਼ਾਨਦਾਰ ਖੇਡ ਮੇਲੇ ਦਾ ਪੋਸਟਰ ਜਾਰੀ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ ਜਿਸ ਦੇ ਪਹਿਲੇ ਪੰਦਰਾਂ ਜੇਤੂਆਂ ਨੂੰ ਦਿਲਖਿੱਚਵੇਂ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਗਲਬਾਤ ਕਰਦਿਆਂ ਜ਼ੈਲਦਾਰ ਚੈੜੀਆਂ ਨੇ ਕਿਹਾ ਕਿ ਪੁਰਾਤਨ ਖੇਡਾਂ ਨੂੰ ਯਾਦ ਰੱਖਣਾ ਇੱਕ ਵਧੀਆ ਉਪਰਾਲਾ ਹੈ ਕਿਉਂਕਿ ਬੈਲ ਗੱਡੀਆਂ ਦੀਆਂ ਦੌੜਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਜਿਸ ਬਾਰੇ ਨੌਜੁਆਨ ਪੀੜੀ ਅਣਜਾਣ ਹੈ ਇਸ ਪੀੜੀ ਨੂੰ ਇਸ ਖੇਡ ਨਾਲ ਜੋੜਨ ਲਈ ਖੇਡ ਮੇਲਾ ਸਹਾਈ ਸਿੱਧ ਹੋਵੇਗਾ। ਇਸ ਮੌਕੇ ਬਿਲਾ ਚੈੜੀਆਂ, ਕੁਲਦੀਪ ਚਨਾਲੋਂ, ਪ੍ਰਧਾਨ ਪੰਮਾ ਬੰਨ੍ਹਮਾਜਰਾ, ਦੀਪੀ ਫਾਂਟਵਾ, ਕਰਮਜੀਤ ਫਾਂਟਵਾ, ਜਗਦੀਪ ਕੰਗ, ਨੈਰੀ ਸੰਧੂ, ਜੋਬਨ ਫਾਂਟਵਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

ਰਾਜ ਪੱਧਰੀ ਸ਼ੂਟਿੰਗ ਮੁਕਾਬਲੇ: 14 ਸਾਲ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ ਅੱਵਲ

ਰਾਜ ਪੱਧਰੀ ਸ਼ੂਟਿੰਗ ਮੁਕਾਬਲੇ: 14 ਸਾਲ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ ਅੱਵਲ ਜ਼ਿਲ੍ਹਾ ਸਪੋਰਟਸ ਕੋਆਰਡੀ…