ਚੌਧਰੀ ਹਸਪਤਾਲ ਵਿੱਚ ਮੈਡੀਕਲ ਕੈਂਪ ਵਿੱਚ 250 ਮਰੀਜ਼ਾਂ ਦਾ ਚੈੱਕਅਪ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਮਈ:
ਸਥਾਨਕ ਸ਼ਹਿਰ ਦੇ ਸਿੰਘਪੁਰਾ ਰੋਡ ‘ਤੇ ਸਥਿਤ ਚੌਧਰੀ ਹਸਪਤਾਲ ਵਿਖੇ ਡਾ. ਰਾਜਿੰਦਰ ਸਿੰਘ ਦੀ ਅਗਵਾਈ ਵਿਚ ਅਤੇ ਡਾ ਮਨਨ ਸਿੰਘ ਦੀ ਦੇਖ ਰੇਖ ਹੇਠ ਚਮੜੀ ਦੇ ਰੋਗਾਂ ਦਾ ਵਿਸ਼ਾਲ ਮੁਫ਼ਤ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾਕਟਰਾਂ ਨੇ 250 ਮਰੀਜਾਂ ਦੀ ਜਾਂਚ ਕੀਤੀ । ਇਸ ਕੈਂਪ ਦੌਰਾਨ ਚਮੜੀ ਦੇ ਰੋਗਾਂ, ਚਿਹਰੇ ਉੱਤੇ ਦਾਗ, ਸ਼ਾਈਆਂ, ਐਲਰਜੀ ਆਦਿ ਦੇ ਮਾਹਿਰ ਡਾਕਟਰ ਤਿਸ਼ਿਆ ਸਿੰਘ ਮੁੰਬਈ ਵਾਲੇ ਅਤੇ ਡਾਕਟਰ ਦੀਪਤੀ ਸਿੰਘ ਵੱਲੋਂ 250 ਮਰੀਜਾਂ ਦੀ ਜਾਂਚ ਕੀਤੀ ਅਤੇ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ। ਇਸ ਮੌਕੇ ਜਸਵੀਰ ਸਿੰਘ, ਹਰਮੇਸ਼ ਸਿੰਘ, ਸੁਖਦੇਵ ਸਿੰਘ, ਡਾ ਲੀਵਾ ਮੌਧਗਿੱਲ, ਗੁਰਮੇਲ ਸਿੰਘ, ਅਮਨਦੀਪ ਕੌਰ, ਰਾਜ ਵਰਮਾ, ਅਤਿੰਦਰ ਕੌਰ ਆਦਿ ਹਾਜਿਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…