Share on Facebook Share on Twitter Share on Google+ Share on Pinterest Share on Linkedin ਸ਼ੈਮਰਾਕ ਸਕੂਲ ਵਿੱਚ ਕਰਵਾਏ ਗਏ ਟੈਕ ਮਾਈਡ ਅੰਤਰ ਸਕੂਲ ਮੁਕਾਬਲੇ ਵਿੱਚ ਟ੍ਰਾਈਸਿਟੀ ਦੇ 15 ਸਕੂਲਾਂ ਨੇ ਲਿਆ ਹਿੱਸਾ ਅਕੈਡਮਿਕ ਸਿੱਖਿਆ ਦੇ ਨਾਲ ਨਾਲ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ: ਬਾਜਵਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ: ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਟ੍ਰਾਈਸਿਟੀ ਦੇ 15 ਸਕੂਲਾਂ ਦਰਮਿਆਨ ਕੰਪਿਊਟਰ ਅਤੇ ਟੈਕਨੌਲੋਜੀ ਨਾਲ ਸਬੰਧਿਤ ਅੰਤਰ ਸਕੂਲੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਅੱਠਵੀਂ,ਨੌਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਿੱਖਿਆਂ ਲਈ ਤਕਨੀਕ ਦੀ ਵਰਤੋਂ ਕਰਨੀ, ਨੌਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਜਿੰਦਗੀ ਵਿਚ ਸੋਸ਼ਲ ਨੈਟਵਰਕਿੰਗ ਦੀ ਭੂਮਿਕਾ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਗਿਆਨ ਵਧਾਉਣ ਦੇ ਨਵੇਕਲੇ ਤਰੀਕੇ ਵਿਸ਼ੇ ਦੇ ਕੇ ਉਨ੍ਹਾਂ ਦਰਮਿਆਨ ਮੁਕਾਬਲੇ ਕਰਵਾਏ ਗਏ। ਜਦ ਕਿ ਹਰ ਸਕੂਲ ਵਿਚ ਤਿੰਨ ਤਿੰਨ ਟੀਮਾਂ ਨੇ ਹਿੱਸਾ ਲਿਆ। ਇਸ ਦੇ ਨਾਲ ਹੀ ਸਬੰਧਿਤ ਵਿਸਥਾਰ ਸਹਿਤ ਦਰਸਾਉਣ ਲਈ ਹਰ ਟੀਮ ਨੇ ਪੀ ਪੀ ਟੀ ਰਾਹੀਂ ਸਭ ਨੂੰ ਜਾਣਕਾਰੀ ਦਿਤੀ। ਇਸ ਮੌਕੇ ਜਿੱਥੇ ਜੱਜ ਵਿਦਿਆਰਥੀਆਂ ਦੀ ਵਿਲੱਖਣ ਪੇਸ਼ਕਾਰੀ ਅਤੇ ਜਾਣਕਾਰੀ ਤੋਂ ਖ਼ਾਸੇ ਪ੍ਰਭਾਵਿਤ ਨਜ਼ਰ ਆਏ। ਉੱਥੇ ਹੀ ਸਬੰਧਿਤ ਜੱਜਾਂ ਵੀ ਨੂੰ ਸਖ਼ਤ ਮੁਕਾਬਲੇ ਦੇ ਚੱਲਦਿਆਂ ਜੇਤੂਆਂ ਦੀ ਚੋਣ ਕਰਨ ਵਿਚ ਖਾਸੀ ਮੁਸ਼ਕਿਲ ਪੇਸ਼ ਆਈ। ਕਾਂਟੇ ਦੀ ਟੱਕਰ ਤੋਂ ਬਾਅਦ ਵਿਦਿਆਰਥੀਆਂ ਦੀ ਪਾਵਰ ਪ੍ਰੈਜ਼ਨਟੇਸ਼ਨ,ਉਨ੍ਹਾਂ ਦੇ ਆਤਮ ਵਿਸ਼ਵਾਸ ਅਤੇ ਘੱਟ ਤੋਂ ਘੱਟ ਸਮੇਂ ਵਿਚ ਦਿਤੀ ਵੱਧ ਤੋਂ ਵੱਧ ਜਾਣਕਾਰੀ ਦੇ ਆਧਾਰ ਤੇ ਕ੍ਰਮਵਾਰ ਜੇਤੂਆਂ ਦੀ ਚੋਣ ਕੀਤੀ ਗਈ। ਮਾਨਵ ਮੰਗਲ ਸਕੂਲ ਦੀਆਂ ਵਿਦਿਆਰਥਣਾਂ ਅਗਮਜੋਤ ਕੌਰ ਅਤੇ ਸਾਨਆ ਬਹਿਲ, ਹਰਲੀਨ ਕੌਰ, ਅਵਨੀਤ ਕੌਰ, ਖੁਸ਼ੀ ਚੰਦਰਾ ਮਾਨਵ ਮੰਗਲ ਸਕੂਲ ਅਤੇ ਰਾਧਿਮਾ ਗਰਗ ਸ਼ਿਵਾਲਕ ਪਬਲਿਕ ਸਕੂਲ ਨੇ ਕ੍ਰਮਵਾਰ ਅਠਵੀਂ, ਨੌਵੀਂ ਅਤੇ ਦਸਵੀਂ ਕਲਾਸ ਦੇ ਮੁਕਾਬਲੇ ਵਿਚ ਜਿੱਤ ਹਾਸਿਲ ਕੀਤੀ। ਇਸ ਮੌਕੇ ਸ਼ੈਮਰਾਕ ਸਕੂਲ ਦੇ ਚੇਅਰਮੈਨ ਏ ਐੱਸ ਬਾਜਵਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੜਾਈ ਦੇ ਨਾਲ ਨਾਲ ਇਸ ਤਰਾਂ ਦੇ ਮੁਕਾਬਲੇ ਕਰਾਉਣ ਨਾਲ ਜਿੱਥੇ ਵਿਦਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਵੀ ਹਾਸਿਲ ਹੁੰਦੀ ਹੈ ਉੱਥੇ ਹੀ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ ਐਜ਼ੂਕੇਸ਼ ਐਸ ਕੇ ਸ਼ਰਮਾ ਨੇ ਸੈਟੀਫੀਕੇਟ ਅਤੇ ਇਨਾਮ ਤਕਸੀਮ ਕੀਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ