Share on Facebook Share on Twitter Share on Google+ Share on Pinterest Share on Linkedin ਕੈਂਪਸ ਪਲੇਸਮੈਂਟ ਵਿੱਚ ਸੀਜੀਸੀ ਝੰਜੇੜੀ ਦੀ ਚੜ੍ਹਤ ਲਗਾਤਾਰ ਬਰਕਰਾਰ ਵਿਪਰੋ ਤੇ ਆਈਬੀਐਮ ਜਿਹੀਆਂ ਮੋਹਰੀ ਕੰਪਨੀਆਂ ਨੇ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ 71 ਵਿਦਿਆਰਥੀਆਂ ਦੀ ਕੀਤੀ ਚੋਣ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਨੇ ਜਿੱਥੇ ਪਿਛਲੇ 15 ਸਾਲਾਂ ਦੇ ਇਤਿਹਾਸ ਵਿਚ ਉਚੇਰੀ ਸਿੱਖਿਆ ਦੇ ਖੇਤਰ ’ਚ ਬੇਮਿਸਾਲ ਅਤੇ ਲਾਸਾਨੀ ਪ੍ਰਦਰਸ਼ਨ ਕਰਦੇ ਹੋਏ ਹਰ ਖੇਤਰ ਵਿਚ ਉੱਚਤਮ ਪ੍ਰਦਰਸ਼ਨ ਕੀਤਾ ਹੈ। ਉੱਥੇ ਹੀ ਸਿਰਫ਼ ਤਿੰਨ ਸਾਲ ਪਹਿਲਾਂ ਹੋਂਦ ਵਿਚ ਆਏ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਨੇ ਯੂਨੀਵਰਸਿਟੀ ਪੱਧਰ ਤੇ ਮੈਰਿਟ ਹਾਸਿਲ ਕਰਨ,ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਨਵੇਂ ਰਿਕਾਰਡ ਕਾਇਮ ਕਰਦੇ ਹੋਏ ਹੋਰ ਕਈ ਨਵੇਕਲੇ ਮੀਲ ਪੱਥਰ ਸਥਾਪਿਤ ਕੀਤੇ ਹਨ। ਭਾਵੇਂ ਸਿੱਖਿਆਂ ਦੇ ਖੇਤਰ ਵਿਚ ਯੂਨੀਵਰਸਿਟੀ ਦੀ ਮੈਰਿਟ ਦੀ ਗੱਲ ਹੋਵੇ ਜਾਂ ਖੇਡਾਂ ਵਿਚ ਅੰਤਰ ਰਾਸ਼ਟਰੀ ਪੱਧਰ ਤੇ ਖੇਡਣ ਦੀ ਗੱਲ ਹੋਵੇ ਜਾਂ ਮੰਚ ਤੇ ਕਲਾ ਦੇ ਪ੍ਰਦਰਸ਼ਨ ਦੀ ਗੱਲ ਹੋਵੇ ਸੀ ਜੀ ਸੀ ਝੰਜੇੜੀ ਹਰ ਪਲੇਟਫ਼ਾਰਮ ਤੇ ਪਹਿਲੀਆਂ ਪੁਜ਼ੀਸ਼ਨਾਂ ਵਿਚ ਰਿਹਾ ਹੈ। ਇਸ ਤੋਂ ਇਲਾਵਾ ਵੀ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਦੇਣ ਤੋਂ ਬਾਅਦ ਉਨ੍ਹਾਂ ਦੀ ਪਲੇਸਮੈਂਟ ਵਿਚ ਵੀ ਸੀ ਜੀ ਜੀ ਝੰਜੇੜੀ ਕੈਂਪਸ ਦੇ ਨਾਮ ਬਿਹਤਰੀਨ ਰਿਕਾਰਡ ਦਰਜ਼ ਹਨ। ਸੀਜੀਸੀ ਝੰਜੇੜੀ ਕਾਲਜ ਵਿਚ ਸਥਾਪਨਾ ਦੇ ਪਹਿਲੇ ਸਾਲ ਹੀ ਮਾਈਕ੍ਰੋਸਾਫਟ ਜਿਹੀਆਂ ਵਿਸ਼ਵ ਦੀ ਪ੍ਰਮੁੱਖ ਕੰਪਨੀਆਂ ਨੇ ਪਲੇਸਮੈਂਟ ਲਈ ਸ਼ਿਰਕਤ ਕੀਤੀ, ਜੋ ਕਿ ਸ਼ਾਇਦ ਹੀ ਹੁਣ ਤੱਕ ਕਿਸੇ ਕੈਂਪਸ ਵਿਚ ਹੋਇਆ ਹੋਵੇਗਾ। ਇਸ ਸਾਲ ਬੀ ਟੈੱਕ ਦੇ ਦੂਜੇ ਬੈਚ ਦੇ ਵੀ ਜੁਲਾਈ 2017 ਦੇ ਉਨ੍ਹਾਂ ਦੇ ਬੈਚ ਖ਼ਤਮ ਹੋਣ ਤੋਂ ਪਹਿਲਾਂ ਹੀ ਬਹੁਕੌਮੀ ਕੰਪਨੀਆਂ ਵੱਲੋਂ ਆਫ਼ਰ ਲੈਂਟਰ ਦੇ ਦਿਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਕਈ ਵਿਦਿਆਰਥੀਆਂ ਨੂੰ ਤਾਂ ਇਕ ਤੋਂ ਵੱਧ ਆਫ਼ਰ ਲੈਟਰ ਮਿਲੇ ਹਨ। ਇਸੇ ਕੜੀ ਵਿਚ ਵਿਪਰੋ, ਆਈਬੀਐੱਮ, ਐੱਚਪੀ ਅਤੇ ਕਾਗਨੀਜ਼ੈੱਟ ਜਿਹੀਆਂ ਵਿਸ਼ਵ ਪੱਧਰ ਦੀਆ ਮੋਹਰੀ ਕੰਪਨੀਆਂ ਨੇ ਝੰਜੇੜੀ ਕਾਲਜ ਵਿਚ ਸ਼ਿਰਕਤ ਕਰਦੇ ਹੋਏ ਇੱਥੋਂ ਦੇ ਵਿਦਿਆਰਥੀਆ ਨੂੰ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਚੁਣ ਲਿਆ ਹੈ। ਵਿਪਰੋ ਨੇ 26, ਆਈ ਬੀ ਐਮ ਨੇ 11, ਐੱਚ ਪੀ ਨੇ 7 ਅਤੇ ਕੌਜ਼ਨੀਜ਼ੈੱਟ ਨੇ 27 ਵਿਦਿਆਰਥੀਆਂ ਦੀ ਕੈਂਪਸ ਵਿਚ ਚੋਣ ਕੀਤੀ ਹੈ। ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਦਾ ਪੈਕੇਜ ਵੀ 3 ਤੋਂ 4 ਲੱਖ ਰੁਪਏ ਰਿਹਾ ਹੈ। ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਜਦ ਕਿਸੇ ਵੀ ਸਟਰੀਟ ਦਾ ਵਿਦਿਆਰਥੀ ਉਨ੍ਹਾਂ ਦੇ ਕੈਂਪਸ ਵਿਚ ਸਿੱਖਿਆਂ ਲੈਣੀ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਨੂੰ ਪਹਿਲੇ ਦਿਨ ਤੋਂ ਹੀ ਉਸ ਦੇ ਕੋਰਸ ਅਨੁਸਾਰ ਪੜਾਈ ਦੇ ਨਾਲ ਨਾਲ ਉਸ ਦੀ ਟਰੇਨਿੰਗ ਸ਼ੁਰੂ ਕਰਵਾ ਦਿਤੀ ਜਾਂਦੀ ਹੈ। ਤਾਂ ਜੋ ਕੋਰਸ ਦੇ ਅਖੀਰ ਤੱਕ ਪਹੁੰਚਦੇ ਹੋਏ ਉਹ ਇਨ੍ਹਾਂ ਪ੍ਰਤਿਭਾਸ਼ਾਲੀ ਹੋ ਜਾਂਦਾ ਹੈ ਕਿ ਉਹ ਆਪਣੀ ਵਿੱਦਿਅਕ ਜਾਣਕਾਰੀ ਦੇ ਨਾਲ ਨਾਲ ਇਸ ਤਜਰਬੇ ਰਾਹੀਂ ਕਿਸੇ ਵੀ ਇੰਟਰਵਿਊ ਨੂੰ ਪਾਸ ਕਰਨ ਦੇ ਕਾਬਿਲ ਹੋ ਜਾਂਦਾ ਹੈ। ਪ੍ਰੈਜ਼ੀਡੈਂਟ ਧਾਲੀਵਾਲ ਨੇ ਦੱਸਿਆਂ ਕੈਂਪਸ ਵਿਚ ਲਗਾਤਾਰ ਹੋਈਆਂ ਪਲੇਸਮੈਂਟ ਡਰਾਈਵਜ਼ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਵੱਖ-ਵੱਖ ਵਿਭਾਗਾਂ ਦੇ ਸਾਰੇ ਯੋਗ ਅਤੇ ਚਾਹਵਾਨ ਵਿਦਿਆਰਥੀ ਬਿਹਤਰੀਨ ਪਲੇਸਮੈਂਟ ਅਤੇ ਵਧੀਆਂ ਤਨਖ਼ਾਹ ਪੈਕੇਜ ਹਾਸਲ ਕਰਨ ’ਚ ਕਾਮਯਾਬ ਰਹੇ। ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀ.ਡੀ. ਬਾਂਸਲ ਅਨੁਸਾਰ ਝੰਜੇੜੀ ਕੈਂਪਸ ਜਿੱਥੇ ਆਪਣੇ ਮਿਆਰੀ ਵਿੱਦਿਅਕ ਪ੍ਰਬੰਧਾਂ ਦੀ ਬਦੌਲਤ ਮਲਟੀਨੈਸ਼ਨਲ ਕੰਪਨੀਆਂ ਦਾ ਭਰੋਸਾ ਜਿੱਤਣ ’ਚ ਸਫਲ ਰਿਹਾ ਹੈ। ਉੱਥੇ ਹੀ ਪਲੇਸਮੈਂਟ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਿਵਲ ਸਰਵਿਸ, ਆਈ ਈ ਐੱਸ ਅਤੇ ਗੇਟ ਜਿਹੀਆਂ ਮੁਸ਼ਕਿਲ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵੀ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦੀ ਡਿਗਰੀ ਦੀ ਪੜਾਈ ਤੇ ਕੋਈ ਅਸਰ ਨਾ ਪਵੇ । ਜਿਸ ਨਾਲ ਉਹ ਆਪਣੀ ਡਿਗਰੀ ਵੀ ਉੱਚ ਨੰਬਰਾਂ ਨਾਲ ਹਾਸਿਲ ਕਰ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ