Share on Facebook Share on Twitter Share on Google+ Share on Pinterest Share on Linkedin ਤਕਨੀਕੀ ਗਿਆਨ ਮੁਕਾਬਲੇ ਵਿੱਚ ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀਆਂ ਦੀ ਝੰਡੀ ਚੀਨ, ਨੇਪਾਲ ਤੇ ਤਿੱਬਤ ਦੀਆਂ ਵਕਾਰੀ ਸਿੱਖਿਆ ਸੰਸਥਾਵਾਂ ਦੇ ਖੋਜਾਰਥੀਆਂ ਨੂੰ ਪਛਾੜ ਕੇ ਜਿੱਤਿਆ ਪਹਿਲਾ ਇਨਾਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ: ਖੋਜ ਕਾਰਜਾਂ ਦੇ ਖੇਤਰ ਵਿੱਚ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਇੰਜੀਨੀਅਰਾਂ ਕਪਿਲ ਜੈਨ, ਪ੍ਰਸ਼ਾਂਤ ਕੁਮਾਰ, ਸਾਹਿਲ ਠਾਕੁਰ ਅਤੇ ਸੁਮਿੱਤ ਕੁਮਾਰ ਵੱਲੋਂ ਆਪਣੇ ਤਕਨੀਕੀ ਗਿਆਨ ਦੀ ਵਰਤੋਂ ਕਰਦਿਆਂ ਡਿਜ਼ਾਈਨ ਕੀਤੇ ਸੌਕਰ-ਰੌਬਟ ਨੇ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਡਿਜ਼ਾਈਨ ਰੌਬਟਾਂ ਨੂੰ ਹਰਾ ਕੇ ਪਹਿਲੇ ਇਨਾਮ ’ਤੇ ਕਬਜ਼ਾ ਕੀਤਾ ਹੈ। ਆਈਆਈਟੀ ਦਿੱਲੀ ਵਿੱਚ ਹੋਏ ਇਸ ਤਕਨੀਕੀ ਗਿਆਨ ਦੇ ਕੌਮਾਂਤਰੀ ਮੁਕਾਬਲੇ ਵਿੱਚ 100 ਤੋਂ ਵੱਧ ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚ ਜਿਥੇ ਐਲਪੀਯੂ, ਆਈਆਈਟੀ ਮੁੰਬਈ, ਡੀਏਵੀ ਯੂਨੀਵਰਸਿਟੀ ਜਲੰਧਰ, ਆਈਆਈਟੀ ਰੁੜਕੀ, ਆਈਆਈਟੀ ਕਾਨਪੁਰ, ਏਐਮਆਈਟੀਵਾਈ ਯੂਨੀਵਰਸਿਟੀ ਨੋਇਡਾ, ਗੂੜਗਾਓ, ਐਲਐਨਐਮਆਈਆਈਟੀ ਜੈਪੁਰ ਅਤੇ ਦਿੱਲੀ ਵਰਗੀਆਂ ਦੇਸ਼ ਦੀਆਂ ਸਿਰਮੌਰ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਖੋਜਾਰਥੀ ਸ਼ਾਮਲ ਸਨ, ਉਥੇ ਨਿਵੇਕਲੀਆਂ ਖੋਜਾਂ ਦੇ ਆਧਾਰ ’ਤੇ ਦੁਨੀਆ ਭਰ ਵਿੱਚ ਆਪਣਾ ਦਬਦਬਾ ਕਾਇਮ ਕਰਨ ਵਾਲੇ ਚੀਨ ਵਰਗੇ ਦੇਸ਼ ਦੀਆਂ ਵਕਾਰੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਮੁਕਾਬਲੇ ਵਿੱਚ ਸੀਜੀਸੀ ਲਾਂਡਰਾਂ ਦੇ ਖੋਜਾਰਥੀਆਂ ਨੇ ਆਪਣੀ ਨਿਵੇਕਵੀ ਖੋਜ ਸੌਕਰ-ਰੌਬਟ ਦੇ ਆਧਾਰ ’ਤੇ ਦੇਸ਼-ਵਿਦੇਸ਼ ਦੀਆਂ ਸਿਰਮੌਰ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਦੀਆਂ ਖੋਜਾਂ ਨੂੰ ਪਛਾੜਿਆ ਪਹਿਲਾ ਸਥਾਨ ਹਾਸਲ ਕੀਤਾ। ਸੀਜੀਸੀ ਦੇ ਬੁਲਾਰੇ ਨੇ ਦੱਸਿਆ ਕਿ ਆਈਆਈਟੀ ਦਿੱਲੀ ਦੇ ਕੌਮਾਂਤਰੀ ਪੱਧਰ ਦੇ ਸਾਲਾਨਾ ਤਕਨੀਕੀ ਸਮਾਗਮ ‘ਟ੍ਰੀਸਟ’ ਵਿੱਚ ਸਾਡੇ ਇੰਜੀਨੀਅਰਾਂ ਕਪਿਲ ਜੈਨ, ਪ੍ਰਸ਼ਾਂਤ ਕੁਮਾਰ, ਸਾਹਿਲ ਠਾਕੁਰ ਅਤੇ ਸੁਮਿੱਤ ਕੁਮਾਰ ’ਤੇ ਆਧਾਰਿਤ ਫੁੱਟ-ਬੌਟਸ ਨੇ ਆਪਣੇ ਵੱਲੋਂ ਡਿਜ਼ਾਈਨ 12 ਬੋਲਟ ਦੀ ਬੈਟਰੀ ਨਾਲ ਚੱਲਣ ਵਾਲੇ ਦੋ ਸੌਕਰ-ਰੌਬਟ ਨਾਲ ਮੁਕਾਬਲੇ ਵਿੱਚ ਭਾਗ ਲਿਆ ਸੀ। ਫੁੱਟ-ਬੌਟਸ ਵੱਲੋਂ ਡਿਜ਼ਾਈਨ ਰੌਬਟਾਂ ਨੇ ਗੋਲਕੀਪਰ ਅਤੇ ਸਟ੍ਰਾਈਕਰ ਦੇ ਤੌਰ ’ਤੇ ਟੈਨਿਸ ਬਾਲ ਨਾਲ ਫੁੱਟਬਾਲ ਦੀ ਤਰ੍ਹਾਂ ਖੇਡਿਆ ਅਤੇ 9 ਗੇੜਾਂ ਦੇ ਇਸ ਸਖ਼ਤ ਮੁਕਾਬਲੇ ਵਿੱਚ ਫੁੱਟ-ਬੌਟਸ ਵੱਲੋਂ ਡਿਜ਼ਾਈਨ ਰੌਬਟਾਂ ਨੇ ਪੂਰਾ ਤਾਲਮੇਲ ਬਣਾਈ ਰੱਖਿਆ। ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਗਰੁੱਪ ਵੱਲੋਂ ਵਿਦਿਆਰਥੀਆਂ ਨੂੰ ਗਲੋਬਲ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣ ਤੇ ਖੋਜ ਸਰਗਰਮੀਆਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਕੈਂਪਸ ਵਿੱਚ ਇੰਟਰਨੈਸ਼ਨਲ ਪੱਧਰ ਦੀਆਂ ਲੈਬ ਦੀ ਸਥਾਪਨਾ ਕਰਨਾ ਕਾਰਗਰ ਕਦਮ ਸਾਬਿਤ ਹੋਇਆ ਹੈ। ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਜੇਤੂ ਟੀਮ ਤੋਂ ਸੇਧ ਲੈਣ ਦੀ ਸਲਾਹ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ