ਗਿਆਨ ਜਯੋਤੀ ਵਿੱਚ ਕੌਮਾਂਤਰੀ ਤਕਨੀਕੀ ਸੇਵਾਵਾਂ ਕੰਪਨੀ ਵੱਲੋਂ 28 ਵਿਦਿਆਰਥੀਆਂ ਦੀ 2.5 ਲੱਖ ਪੈਕੇਜ ’ਤੇ ਚੋਣ

ਵਿਦਿਆਰਥੀਆਂ ਨੂੰ ਸਿੱਖਿਆ ਸਮਾਪਤ ਹੁੰਦੇ ਹੀ ਰੁਜ਼ਗਾਰ ਦੇ ਵਸੀਲੇ ਦੇ ਕਾਬਿਲ ਬਣਾਉਣਾ ਸਾਡਾ ਮੁੱਖ ਟੀਚਾ: ਚੇਅਰਮੈਨ ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ:
ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ, ਫ਼ੇਜ਼ 2 ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆਂ ਦੇਣ ਦੇ ਨਾਲ ਨਾਲ ਰੁਜ਼ਗਾਰ ਦੇ ਮੌਕਿਆਂ ਲਈ ਕਾਬਿਲ ਬਣਾਉਦੇਂ ਹੋਏ ਕੈਂਪਸ ਵਿਚ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਕੌਮਾਂਤਰੀ ਪੱਧਰ ਤੇ ਆਈ ਟੀ ਅਤੇ ਤਕਨੀਕੀ ਸੇਵਾਵਾਂ ਦੇਣ ਵਾਲੀ ਗਲੋਬਲ ਲੌਜਿਕ ਟੈਕਨੌਲੋਜੀ ਵੱਲੋਂ ਗਿਆਨ ਜੋਤੀ ਕੈਂਪਸ ਵਿਚ ਸ਼ਿਰਕਤ ਕਰਦੇ ਹੋਏ 28 ਵਿਦਿਆਰਥੀਆਂ ਦੀ 2.5 ਲੱਖ ਦੇ ਪੈਕੇਜ ਤੇ ਚੋਣ ਕੀਤੀ। ਇਸ ਖੁੱਲ੍ਹੀ ਪਲੇਸਮੈਂਟ ਡਰਾਈਵ ਵਿਚ ਸੂਬੇ ਦੇ ਕਾਲਜਾਂ ਦੇ ਇਲਾਵਾ ਗੁਆਂਢੀ ਸੂਬਿਆਂ ਦੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕਰਦੇ ਹੋਏ ਸਬੰਧਿਤ ਨੌਕਰੀਆਂ ਲਈ ਦਿਮਾਗ਼ੀ ਜ਼ੋਰ ਅਜ਼ਮਾਈ ਕੀਤੀ।
ਗਲੋਬਲ ਲੌਜਿਕ ਟੈਕਨੌਲੀਜ਼ ਵੱਲੋਂ ਨੈੱਟਵਰਕਿੰਗ ਇੰਜੀਨੀਅਰ ਦੇ ਪ੍ਰੋਫਾਈਲ ਲਈ ਬੀ ਐੱਸ ਈ, ਬੀ ਸੀ ਏ , ਬੀ ਈ ਅਤੇ ਬੀ ਟੈੱਕ ਸਟਰੀਮ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਕਰਵਾਈ ਗਈ ਸੀ। ਇਸ ਦੌਰਾਨ 700 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲੈਂਦੇ ਹੋਏ ਸੰਬੰਧਿਤ ਨੌਕਰੀ ਲਈ ਪ੍ਰੀਖਿਆ ਦਿਤੀ।ਸਭ ਤੋਂ ਪਹਿਲਾਂ ਕੰਪਨੀ ਵੱਲੋਂ ਆਪਣੀ ਕੰਪਨੀ ਦੇ ਮਨੋਰਥ ਅਤੇ ਭਵਿਖ ਦੀਆਂ ਯੋਜਨਾਵਾਂ ਸਬੰਧੀ ਪੀ ਪੀ ਟੀ ਰਾਹੀਂ ਜਾਣਕਾਰੀ ਸਾਂਝੀ ਕੀਤੀ । ਇਸ ਤੋਂ ਬਾਅਦ ਗਰੁੱਪ ਡਿਸਕਸ਼ਨ,ਲਿਖਤੀ ਟੈੱਸਟ ਅਤੇ ਇੰਟਰਵਿਊ ਤੋਂ ਬਾਅਦ ਸ਼ਾਰਟ ਲਿਸਟ ਉਮੀਦਵਾਰਾਂ ਵਿਚੋਂ 28 ਉਮੀਦਵਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਵਿਦਿਆਰਥੀ ਜੀਵਨ ਤੋਂ ਇਕ ਪ੍ਰੋਫੈਸ਼ਨਲ ਜ਼ਿੰਦਗੀ ਵਿਚ ਪਹਿਲਾਂ ਕਦਮ ਹੈ ਅਤੇ ਆਪਣੇ ਚੰਗੇ ਕੈਰੀਅਰ ਲਈ ਆਪਣੀ ਪਹਿਲੀ ਨੌਕਰੀ ਨੂੰ ਮਨ ਲਗਾ ਕੇ ਕਰਨ।
ਚੇਅਰਮੈਨ ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਿਆਨ ਜੋਤੀ ਦੀ ਸਦਾ ਇਹੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਨਾ ਸਿਰਫ਼ ਮਿਆਰੀ ਸਿੱਖਿਆਂ ਹਾਸਿਲ ਕਰਨ ਬਲਕਿ ਉਨ੍ਹਾਂ ਨੂੰ ਪੜਾਈ ਪੂਰੀ ਕਰਦੇ ਹੋਏ ਵਧੀਆਂ ਨੌਕਰੀਆਂ ਮਿਲਣ। ਇਸ ਉਪਰਾਲੇ ਲਈ ਵਿਸ਼ਵ ਦੀਆਂ ਬਿਹਤਰੀਨ ਕੰਪਨੀਆਂ ਨੂੰ ਸਮੇਂ ਸਮੇਂ ਸਿਰ ਕੈਂਪਸ ਪਲੇਸਮੈਂਟ ਲਈ ਸੱਦਿਆਂ ਜਾਂਦਾ ਹੈ। ਗਿਆਨ ਜੋਤੀ ਦੇ ਡਾਇਰੈਕਟਰ ਅਨੀਤ ਬੇਦੀ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਸਫਲ ਜ਼ਿੰਦਗੀ ਲਈ ਕੋਈ ਸ਼ਾਰਟਕੱਟ ਨਹੀਂ ਹੈ, ਇਸ ਲਈ ਜੇਕਰ ਉਹ ਜ਼ਿੰਦਗੀ ‘ਚ ਇਕ ਸਫਲ ਇਨਸਾਨ ਬਣਨਾ ਚਾਹੁੰਦੇ ਹਨ ਤਾਂ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਉਹ ਆਪਣੇ ਕੰਮ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…