ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਕਾਰਡਿਫ ਯੂਨੀਵਰਸਿਟੀ ਦੇ ਨਾਲ ਸਮਝੌਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਮਈ:
ਰਿਆਤ ਬਾਹਰਾ ਯੂਨੀਵਰਸਿਟੀ ਨੇ ਬ੍ਰਿਟੇਨ ਸਥਿਤ ਕਾਰਡਿਫ ਮੈਟਰੋਪਾਲਿਟਨ ਯੂਨੀਵਰਸਿਟੀ (ਸੀਐਮਯੂ) ਦੇ ਨਾਲ ਸਮਝੌਤਾ ਕੀਤਾ ਹੈ। ਇਸ ਦੇ ਤਹਿਤ ਅਕਾਦਮਿਕ ਤਾਲਮੇਲ ਦੇ ਨਾਲ ਨਾਲ ਰਿਆਤ ਬਾਹਰਾ ਦੇ ਕੈਂਪਸ ਵਿਚ ਖਾਦ ਜਗਤ ਸਬੰਧਤ ਇਕ ਸ਼ੋਧ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ। ਇਸ ਸਮਝੌਤੇ ’ਤੇ ਦਸਤਖੱਤ ਦੇ ਦੌਰਾਨ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਦੇ ਪ੍ਰਧਾਨ ਨਿਰਮਲ ਸਿੰਘ ਰਿਆਤ ਅਤੇ ਆਰਬੀਯੂ ਗਰੁੱਪ ਆਫ ਇੰਸਟੀਚਿਊਟ ਦੇ ਸਾਂਝੇ ਪ੍ਰਬੰਧ ਨਿਦੇਸ਼ਕ ਸੰਦੀਪ ਕੌੜਾ ਵੀ ਮੌਜੂਦ ਸਨ। ਇਸ ਮੌਕੇ ਨਿਰਮਲ ਸਿੰਘ ਰਿਆਤ ਨੇ ਦੱਸਿਆ ਕਿ ਕਾਰਡਿਫ ਮੈਟਰੋਪਾਲਿਟਨ ਯੂਨੀਵਰਸਿਟੀ 150 ਸਾਲ ਪੁਰਾਣੀ ਹੈ ਅਤੇ ਇਹ ਆਪਣੇ ਸਕੂਲ ਆਫ ਆਰਟ ਐਂਡ ਡਿਜਾਇਨ, ਮੈਨੇਜਮੈਂਟ ਅਤੇ ਖਾਦ ਤਕਨੀਕ ਸਬੰਧੀ ਪ੍ਰਸਿੱਧ ਸ਼ੋਧ ਕੇਂਦਰ ਦੇ ਲਈ ਜਾਣੀ ਜਾਂਦੀ ਹੈ।
ਕਾਰਡਿਫ ਯੂਨੀਵਰਸਿਟੀ 150 ਵੱਖ ਵੱਖ ਕਾਰਪੋਰੇਟ ਸਹਿਯਗਿਆਂ ਦੇ ਨਾਲ ਮਿਲਕੇ ਇਨ੍ਹਾਂ ਸ਼ੋਧ ਕੇਂਦਰਾਂ ਨੂੰ ਸਫਲਤਾ ਪੁਰਵਕ ਚਲਾ ਰਹੀ ਹੈ। ਰਿਆਤ ਬਾਹਰਾ ਦੇ ਨਾਲ ਹੋਏ ਸਮਝੌਤੇ ਦੇ ਮੁਤਾਬਿਕ ਸੀਐਮਯੂ ਕਾਰਪੋਰੇਟ ਫੰਡਿਗ ਦੀ ਮਦਦ ਨਾਲ ਇਕ ਖਾਦ ਸ਼ੋਧ ਕੇਂਦਰ ਸ਼ੁਰੂ ਕਰੇਗੀ। ਉਥੇ ਹੀ ਸੀਐਮਯੂ ਦੇ ਕੀਨਿਆ, ਯੁਗਾਂਡਾ, ਤਨਜਾਨਿਆ ਕੈਂਪਸ ਦੇ ਵਿਦਿਆਰਥਆਰੀਆਂ ਨੂੰ ਨਵੇਂ ਮਾਹੌਲ ਵਿਚ ਸਿੱਖਣ ਦਾ ਮੌਕਾ ਮਿਲੇਗਾ। ਨਿਰਮਲ ਸਿੰਘ ਰਿਆਤ ਨੇ ਇਹ ਵੀ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਗੁਗਲ ਦੇ ਨਾਲ ਮਿਲਕੇ ਆਧੁਨਿਕ ਸੈਂਟਰ ਆਫ ਐਕਸੀਲੈਂਟ ਸ਼ੁਰੂ ਕਰ ਚੁੱਕੀ ਹੈ, ਜਿਸ ਵਿਚ ਵਿਦਿਆਰਥੀਆਂ ਨੂੰ ਪੋਸਟ ਗ੍ਰੇਜੂਏਟ ਅਤੇ ਗ੍ਰੇਜੂਏਟ ਦੇ ਵੱਖ ਵੱਖ ਕੋਰਸ ਉਪਲੱਬਧ ਕਰਵਾਏ ਜਾ ਰਹੇ ਹਨ। ਐਂਡਰਾਇਡ ਡਿਵੈਲਪਮੈੀਟ ਵਿਚ ਬੀ.ਟੈਕ ਕੰਪਿਊਟਰ ਸਾਈਂਸ ਇੰਜੀਨਿਅਰਿੰਗ ਅਤੇ ਡਿਜੀਟਲ ਮਾਰਕੀਟਿੰਗ ਵਿਚ ਐਮਬੀਏ ਵਰਗੇ ਕੋਰਸ ਵਿਦਿਆਰਥੀਆਂ ਨੂੰ ਨਵੀਂ ਉਚਾਈਆਂ ਤੱਕ ਲੈ ਜਾਣਗੇਂ। ਉਨ੍ਹਾਂ ਕਿਹਾ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਫਾਰਮਾਕੋਵਿਜੀਲੈਂਸ ਵਿਚ ਐਮਐਸ.ਸੀ. ਰਿਆਤ ਬਾਹਰਾ ਹੀ ਸ਼ੁਰੂ ਕਰਨ ਜਾ ਰਿਹਾ ਹੈ।
ਉਥੇ ਹੀ ਇੰਡੀਅਨ ਰੈਡਕ੍ਰਾਸ ਸੋਸਾਇਟੀ ਦੀ ਮਦਦ ਨਾਲ ਆਪਦਾ ਪ੍ਰਬੰਧਨ ਵਿਚ ਪੀਜੀ ਡਿਪਲੋਮਾ ਕੋਰਸ, ਫਿਜੀਸ਼ਿਅਨ ਅਸਿਸਟੈਂਟ ਵਿਚ ਬੀਐਸਸੀ ਅਤੇ ਮੈਡੀਕਲ ਸਾਈਂਸ ਦੇ ਅਜਿਹੇ ਹੀ ਵੱਖ ਵੱਖ ਕੌਸ਼ਲ ਪ੍ਰੋਗਰਾਮਾਂ ਦੀ ਵੀ ਸ਼ੁਰੂਆਤ ਰਿਆਤ ਬਾਹਰਾ ਯੂਨੀਵਰਸਿਟੀ ਕਰ ਚੁੱਕੀ ਹੈ। ਆਧੁਨਿਕ ਯੁਗ ਵਿਚ ਭਵਿੱਖ ਦੇ ਨਾਲ ਕਦਮਤਾਲ ਦੀ ਦਿਸ਼ਾ ਵਿਚ ਯੂਨੀਵਰਸਿਟੀ ਨੇ ਕਈ ਅੰਤਰਾਸ਼ਟਰੀ ਕੰਪਨੀਆਂ ਅਤੇ ਵਿਸ਼ਵਵਿਦਿਆਲਿਆਂ ਦੇ ਨਾਲ ਸਮਝੌਤੇ ਕੀਤੇ ਹਨ, ਜੋ ਨਵੇਂ ਨਵੇਂ ਬੀ.ਟੈਕ., ਐਮਬੀਏ ਅਤੇ ਐਮਐਸਸੀ ਪ੍ਰੋਗਰਾਮਾਂ ਦੇ ਸੰਚਾਲਨ ਵਿਚ ਰਿਆਤ ਬਾਹਰਾ ਯੂਨੀਵਰਸਿਟੀ ਦੀ ਮਦਦ ਕਰ ਰਹੇ ਹਨ। ਜਿਨ੍ਹਾਂ ਅੰਤਰਾਸ਼ਟਰੀ ਕੰਪਨੀਆਂ ਅਤੇ ਯੂਨੀਵਰਸਿਟੀਜ ਨੇ ਸਿੱÎਖਆ ਦੀ ਆਧੁਨਿਕ ਜਰੂਰਤਾਂ ਨੂੰ ਪੂਰਾ ਕਰਨ ਵਿਚ ਰਿਆਤ ਗਰੁੱਪ ਦੇ ਨਾਲ ਹੱਥ ਮਿਲਾਇਆ ਹੈ, ਉਨ੍ਹਾਂ ਦੇ ਨਾਂ ਹਨ। ਫੁਲਰਟਾਨ, ਥੰਡਰਬਰਡ, ਗ੍ਰੀਨਵਿਲੇ, ਪੇਪਰਡਾਈਨ ਯੂਨੀਵਰਸਿਟੀ, ਫਰਮੈਨ, ਕਲਮਸਨ, ਐਂਡਰਸਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਸਾਉਥ ਕੈਰੋਲਿਨਾ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…