ਸੁਨੀਲ ਜਾਖੜ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ’ਤੇ ਖੁਸ਼ੀ ਦੀ ਲਹਿਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 6 ਮਈ:
ਕਾਂਗਰਸ ਕਮੇਟੀ ਦੇ ਆਗੂਆਂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਾਕੇਸ਼ ਕਾਲੀਆ, ਨੰਦੀਪਾਲ ਬਾਂਸਲ, ਬਹਾਦਰ ਸਿੰਘ ਓ.ਕੇ, ਰਵਿੰਦਰ ਸਿੰਘ ਬਿੱਲਾ ਸਮੇਤ ਸ਼ਹਿਰੀ ਕਾਂਗਰਸ ਕੁਰਾਲੀ ਦੇ ਸਮੁੱਚੇ ਅਹੁਦੇਦਾਰਾਂ ਨੇ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਾਂਗਰਸੀਆਂ ਨੇ ਕਿਹਾ ਕਿ ਸੁਨੀਲ ਜਾਖੜ ਇੱਕ ਸੁਲਝੇ ਹੋਏ ਇਮਾਨਦਾਰ ਆਗੂ ਹਨ ਤੇ ਪਿਛਲੇ ਸਮੇਂ ਦੌਰਾਨ ਵਿਰੋਧੀ ਧਿਰ ਦੇ ਆਗੂ ਵੱਜੋਂ ਸੇਵਾਵਾਂ ਨਿਭਾਈਆਂ ਜੋ ਕਿ ਸਲਾਘਾਯੋਗ ਹਨ ਤੇ ਉਨ੍ਹਾਂ ਦਾ ਪਰਿਵਾਰ ਟਕਸਾਲੀ ਕਾਂਗਰਸੀ ਹੋਣ ਨਾਤੇ ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਕੇਂਦਰੀ ਮੰਤਰੀ ਰਹੇ। ਸ੍ਰੀ ਜਾਖੜ ਦੇ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਦੇਖਦਿਆਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਉੱਪ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਦੇ ਕੇ ਸਨਮਾਨ ਦਿੱਤਾ ਗਿਆ ਹੈ।
ਇਸ ਮੌਕੇ ਨੰਦੀਪਾਲ ਬਾਂਸਲ ਪ੍ਰਧਾਨ ਸ਼ਹਿਰੀ ਕਾਂਗਰਸ, ਸ਼ਿਵ ਵਰਮਾ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜਨਰਲ ਸਕੱਤਰ ਜੱਟ ਮਹਾਂ ਸਭਾ ਪੰਜਾਬ, ਪਰਮਜੀਤ ਕੌਰ ਸ਼ਹਿਰੀ ਪ੍ਰਧਾਨ, ਲਖਮੀਰ ਸਿੰਘ, ਬਹਾਦਰ ਸਿੰਘ ਓ.ਕੇ ਸਿਲਾਈ ਮਸ਼ੀਨ ਵਾਲੇ, ਹਰਿੰਦਰ ਧੀਮਾਨ, ਧੀਰਜ ਧੀਮਾਨ ਹੈਪੀ, ਸੁਖਜਿੰਦਰ ਸਿੰਘ ਸੋਢੀ, ਪ੍ਰਦੀਪ ਰੂੜਾ, ਵਿਨੀਤ ਕਾਲੀਆ, ਦਿਨੇਸ਼ ਗੌਤਮ, ਚਰਨਜੀਤ ਸਿੰਘ ਭੱਟੀ, ਰਮਾਕਾਂਤ ਕਾਲੀਆ, ਅਸ਼ੋਕ ਵਸਿਸ਼ਟ, ਜਸਵਿੰਦਰ ਕੋਰੇ, ਬਲਵਿੰਦਰ ਸਿੰਘ, ਪੰਕਜ ਗੋਇਲ, ਸੋਮ ਨਾਥ ਵਰਮਾ, ਸੋਹਣ ਲਾਲ ਵਰਮਾ, ਦਰਬਾਰਾ ਸਿੰਘ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…