Share on Facebook Share on Twitter Share on Google+ Share on Pinterest Share on Linkedin ???????????????????????????????????? ਗਿਆਨ ਜਯੋਤੀ ਇੰਸਟੀਚਿਊਟ ਮੁਹਾਲੀ ਵਿੱਚ ਹੋਇਆ ਪੁਰਾਣੇ ਵਿਦਿਆਰਥੀਆਂ ਲਈ ਮਿਲਣੀ ਪ੍ਰੋਗਰਾਮ ਪੁਰਾਣੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਵਿਦਿਆਰਥੀ ਜੀਵਨ ਵਕਤ ਦੇ ਤਜਰਬੇ ਸਾਂਝੇ ਕੀਤੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟ ਫੇਜ਼-2 ਵਿੱਚ ਐਮ.ਬੀ.ਏ ਅਤੇ ਐਮਸੀਏ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ-ਕਮ-ਭਵਿੱਖ ਦੀਆਂ ਚੁਣੌਤੀਆਂ ਵਿਸ਼ੇ ’ਤੇ ਦਾ ਪ੍ਰੋਗਰਾਮ ਆਯੋਜਨ ਕੀਤਾ ਗਿਆ। ਇਸ ਸਮਾਰੋਹ ‘ਚ ਫਾਉਂਡੇਸ਼ਨ ਬੈਚ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਵਿਦਿਆਰਥੀ ਜੀਵਨ ਦੀ ਸਮੇਂ ਨੂੰ ਯਾਦ ਕੀਤਾ। ਇਸ ਮੌਕੇ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ.ਐਸ.ਬੇਦੀ,ਡਾਇਰੈਕਟਰ ਅਨੀਤ ਬੇਦੀ ਨੇ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਦੇ ਸੁਖਨ ਜੀਵਨ ਦੀ ਕਾਮਨਾ ਕੀਤੀ। ਨਵੇ ਪੁਰਾਣੇ ਵਿਦਿਆਰਥੀਆਂ ਦੀ ਇਸ ਮਿਲਣੀ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ ਗਈ। ਪੁਰਾਣੇ ਵਿਦਿਆਰਥੀਆਂ ਨੇ ਵੀ ਗਿਆਨ ਜਯੋਤੀ ਗਰੁੱਪ ਵਿੱਚ ਬਿਤਾਏ ਸਮੇਂ ਨੂੰ ਯਾਦ ਕਰਦੇ ਹੋਏ ਕਈ ਦਿਲਚਸਪ ਪਹਿਲੂ ਆਪਣੇ ਪੁਰਾਣੇ ਸਾਥੀਆਂ ਨਾਲ ਸਾਂਝੇ ਕੀਤੇ। ਕਾਰਪੋਰੇਟ ਜਗਤ ਵਿਚ ਵਧੀਆਂ ਮੈਨੇਜਮੈਂਟ ਦੀਆਂ ਨੌਕਰੀਆਂ ਤੇ ਪਹੁੰਚ ਚੁੱਕੇ ਇਹ ਵਿਦਿਆਰਥੀ ਸਟੇਜ ਤੇ ਡਾਂਸ ਕਰਦੇ, ਦਿਲਚਸਪ ਗੇਮਾਂ ਖੇਡਦੇ ਅਤੇ ਹਾਸੇ ਖਿਲਾਰਦੇ ਆਪਣੇ ਵਿਦਿਆਰਥੀ ਜੀਵਨ ਵਿਚ ਵਾਪਿਸ ਚੱਲੇ ਗਏ। ਫਾਉਂਡੇਸ਼ਨ ਬੈਚ ਦੇ ਵਿਦਿਆਰਥੀਆਂ ਨੇ ਕੈਂਪਸ ਦੀ ਸ਼ੁਰੂਆਤ ਮੌਕੇ ਦੇ ਆਪਣੇ ਤਜਰਬੇ ਸਾਰਿਆਂ ਨਾਲ ਸਾਂਝੇ ਕੀਤੇ ਅਤੇ ਆਪਣੇ ਅਧਿਆਪਕਾਂ ਵਲੋਂ ਉਨ੍ਹਾਂ ਦੇ ਉੱਜਲ ਭਵਿਖ ਦੇ ਯੋਗਦਾਨ ਪ੍ਰਤੀ ਚਾਨਣਾ ਪਾਇਆ। ਇਸ ਦੇ ਨਾਲ ਹੀ ਉੱਚੀਆਂ ਪਦਵੀਆਂ ਤੇ ਪਹੁੰਚ ਚੁੱਕੇ ਇਨ੍ਹਾਂ ਇਨਜ਼ੀਅਰਾਂਅਤੇ ਮੈਨੇਜਰਾਂ ਨੇ ਐਮਬੀਏ ਦੇ ਵਿਦਿਆਰਥੀਆਂ ਨਾਲ ਆਪਣੇ ਕਿੱਤੇ ਸਬੰਧੀ ਕਈ ਨੁਕਤੇ ਸਾਂਝੇ ਕਰਦੇ ਹੋਏ ਆਪਣੇ ਕੈਰੀਅਰ ਸ਼ੁਰੂਆਤ ਸਹੀ ਤਰੀਕੇ ਨਾਲ ਸ਼ੁਰੂ ਕਰਨ ਦੇ ਗੁਰ ਵੀ ਦੱਸੇ। ਇਸ ਤੋਂ ਬਾਅਦ ਐਮ.ਬੀ.ਏ ਦੇ ਵਿਦਿਆਰਥੀਆਂ ਨੇ ਸਟੇਜ ਤੇ ਕਈ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਦੇ ਨਾਲ ਹੀ ਕੈਂਪਸ ਬੈਂਡ ਵਲੋਂ ਲਾਈਵ ਪ੍ਰਾਫਰਮਸ ਦੇ ਕੇ ਸਾਰਿਆ ਦੇ ਮੌਨਰੰਜਨ ਕੀਤਾ। ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ.ਐਸ.ਬੇਦੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਗਿਆਨ ਜੋਤੀ ਗਰੁੱਪ ਨੂੰ ਸਦਾ ਹੀ ਆਪਣੇ ਵਿਦਿਆਰਥੀਆਂ ਤੇ ਮਾਣ ਰਿਹਾ ਹੈ ਅਤੇ ਅੱਜ ਉਨ੍ਹਾਂ ਨੂੰ ਇਸ ਕਾਲਜ ‘ਚ ਸਿੱਖਿਆਂ ਹਾਸਿਲ ਕਰਕੇ ਉੱਚੀਆਂ ਪਦਵੀਆਂ ਤੇ ਪਹੁੰਚੇ ਵਿਦਿਆਰਥੀਆਂ ਨੂੰ ਵੇਖ ਕੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਸਮਾਗਮ ਦੇ ਅੰਤ ਵਿੱਚ ਪੁਰਾਣੇ ਵਿਦਿਆਰਥੀ ਨਵੇਂ ਵਿਦਿਆਰਥੀਆਂ ਨੇ ਸਟੇਜ ਤੇ ਸੰਗੀਤ ਦੀਆਂ ਧੁਨਾਂ ਨਾਲ ਖੂਬ ਥਿਰਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ