ਮੈੜ ਰਾਜਪੂਤ ਸਭਾ ਵੱਲੋਂ ਲਗਾਏ ਮੈਡੀਕਲ ਕੈਂਪ ਵਿੱਚ 200 ਤੋਂ ਵੱਧ ਮਰੀਜ਼ਾਂ ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ
ਮੈੜ ਰਾਜਪੂਤ ਸਭਾ ਮੁਹਾਲੀ ਵਲੋਂ ਪ੍ਰਧਾਨ ਸਰਬਜੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਗੁਰਦੁਆਰਾ ਸਾਚਾ ਧੰਨੁ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਫੋਰਟਿਸ ਦੇ ਸਹਿਯੋਗ ਨਾਲ ਪਲੇਠਾ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਫੋਰਟਿਸ ਦੇ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਦੇ ਵੱਖ ਵੱਖ ਟੈਸਟ ਵੀ ਮੁਫਤ ਕੀਤੇ ਗਏ। ਮੈੜ ਰਾਜਪੂਪ ਸਭਾ ਵਲੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਫੋਰਟਿਸ ਦੇ ਮਾਹਿਰ ਡਾਕਟਰਾਂ ਨੇ ਦਿਲ ਦੇ ਰੋਗ, ਹੱਡੀਆਂ, ਗਾਇਨੀ ਅਤੇ ਮੈਡੀਸਨ ਨਾਲ ਸਬੰਧਤ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਹਲਕਾ ਵਿਧਾਇਕ ਮੋਹਾਲੀ ਬਲਬੀਰ ਸਿੰਘ ਸਿੱਧੂ ਅਤੇ ਹਲਕਾ ਵਿਧਾਇਕ ਬੱਸੀ ਪਠਾਣਾਂ ਗੁਰਪ੍ਰੀਤ ਸਿੰਘ ਜੀਪੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਹਲਕਾ ਵਿਧਾਇਕ ਨੇ ਮੈੜ ਰਾਜਪੂਤ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਜਸੇਵਾ ਦੇ ਕੰਮਾਂ ਲਈ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਨੂੰ ਸਿਹਤ ਸੁਵਿਧਾਵਾਂ ਮਿਲ ਸਕਣ। ਮੈਡੀਕਲ ਕੈਂਪ ਦੇ ਸਮਾਪਨ ਮੌਕੇ ਪ੍ਰਧਾਨ ਸਰਬਜੀਤ ਸਿੰਘ ਪਿੰ੍ਰਸ ਨੇ ਪਲੇਠੇ ਕੈਂਪ ਦੀ ਸਫਲਤਾ ’ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਹਿਯੋਗੀ ਸੰਸਥਾਵਾਂ ਅਤੇ ਮੈੜ ਰਾਜਪੂਤ ਸਭਾ ਦੇ ਸਮੂਹ ਮੈਂਬਰਾਂ ਕੋਲੋਂ ਆਸ ਤੋਂ ਵੱਧ ਸਹਿਯੋਗ ਮਿਲਿਆ ਹੈ।
ਇਸ ਮੌਕੇ ਰਜਿੰਦਰ ਸਿੰਘ ਰਾਣਾ, ਅਮਰੀਕ ਸਿੰਘ ਸੋਮਲ, ਸਤਵੀਰ ਸਿੰਘ ਧਨੋਆ (ਤਿੰਨੇ ਕੌਂਸਲਰ), ਪਰਮਜੀਤ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਚਾ ਧੰਨੁ ਸਾਹਿਬ, ਤੇਜਿੰਦਰ ਸਿੰਘ ਪੂਨੀਆ ਪ੍ਰਧਾਨ ਐਮ ਪੀ ਸੀ ਏ ਮੁਹਾਲੀ, ਪਰਮਜੀਤ ਸਿੰਘ ਜੌੜਾ ਚੇਅਰਮੈਨ ਜਵੈਲਰ ਐਸੋਸੀਏਸ਼ਨ ਮੋਹਾਲੀ, ਡੀ ਐਸ ਬੇਨੀਪਾਲ, ਗੁਰਚਰਨ ਸਿੰਘ ਭਮਰਾ, ਜਗੀਰ ਸਿੰਘ ਲਾਲੀਆ, ਐਡ. ਮੁਕੇਸ਼ ਘਈ, ਸ਼ਿਵ ਕੁਮਾਰ ਪ੍ਰਧਾਨ ਰਾਜਪੂਤ ਸਭਾ, ਕੁਰਾਲੀ, ਸਤਿੰਦਰ ਪ੍ਰਧਾਨ ਚੰਡੀਗੜ੍ਹ ਰਾਜਪੂਤ ਸਭਾ, ਮੈੜ ਰਾਜਪੂਤ ਸਭਾ ਮੋਹਾਲੀ ਦੇ ਅਹੁਦੇਦਾਰ ਅਤੇ ਮੈਂਬਰ ਐਚ ਐਸ ਸੂਰੀ, ਜੰਗੀ ਲਾਲ, ਰਾਜੀਵ ਸਹਿਦੇਵ, ਸਤਪਾਲ ਸਿੰਘ, ਚਰਨਜੀਤ ਸਿੰਘ, ਸਤਨਾਮ ਸਿੰਘ, ਕੁਲਬੀਰ ਸਿੰਘ, ਹਰਿੰਦਰਪਾਲ ਸਿੰਘ ਹੈਰੀ, ਹਰਪ੍ਰੀਤ ਸਿੰਘ, ਹਰਿੰਦਰ ਸਿੰਘ ਕੰਵਲ, ਗੁਰਮੀਤ ਸਿੰਘ, ਸਰਬਜੀਤ ਸਿੰਘ ਪਾਰਸ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

98-year-old Woman Gets Cashless Cancer Treatment Under Mukh Mantri Sehat Yojna

98-year-old Woman Gets Cashless Cancer Treatment Under Mukh Mantri Sehat Yojna Nabaz-e-Pun…