ਸਰਸਵਤੀ ਕਾਲਜ ਆਫ ਮੈਨਜਮੈਂਟ ਐਂਡ ਟੈਕਨੋਲੋਜੀ ਨੇ ਸਾਲਾਨਾ ਕਨਵੋਕੇਸ਼ਨ ਦਾ ਕੀਤਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 30 ਅਪ੍ਰੈਲ (ਕੁਲਜੀਤ ਸਿੰਘ ):
ਅੰਮ੍ਰਿਤਸਰ ਦੀ ਪ੍ਰਮੁੱਖ ਸੰਸਥਾ ਸਰਸਵਤੀ ਕਾਲਜ ਆਫ ਮੈਨਜਮੈਂਟ ਐਂਡ ਟੈਕਨੋਲੋਜੀ ਦੀ ਸਲਾਨਾ ਕਨਵੋਕੇਸ਼ਨ ਜੰਡਿਆਲਾ ਗੁਰੂ ਅੰਮ੍ਰਿਤਸਰ ਵਿੱਚ ਆਯੋਜਿਤ ਕੀਤੀ ਗਈ ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਿਧਾਇਕ ਅਤੇ ਐਸ ਸੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾਕਟਰ ਰਾਜਕੁਮਾਰ ਸ਼ਾਮਿਲ ਹੋਏ।ਕਨਵੋਕੇਸ਼ਨ ਸਮਾਗਮ ਦੀ ਅਗਵਾਈ ਕਾਲਜ ਦੇ ਚੇਅਰਮੈਨ ਵਿਰਾਟ ਦੇਵਗਨ ਅਤੇ ਮੈਨਜਿੰਗ ਡਾਇਰੈਕਟਰ ਸ਼੍ਰੀਮਤੀ ਕਮਲ।ਦੇਵਗਨ ਨੇ ਕੀਤੀ। ਇਸ ਮੌਕੇ ਤੇ ਡਾਕਟਰ ਰਾਜਕੁਮਾਰ ਵੇਰਕਾ ਵੱਲੋ ਵਿਦਿਆਰਥੀਆਂ ਨੂੰ ਵੱਖ ਵੱਖ ਕੋਰਸਾਂ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ।ਉਹਨਾਂ ਨੇ ਵਿਦਿਆਰਥੀਆਂ ਨੂੰ ਵਧਾਈ।ਦਿੰਦੇ ਹੋਏ ਕਿਹਾ ਕਿ ਸਾਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਹਮੇਸ਼ਾ ਯਤਨਸ਼ੀਲ।ਰਹਿਣਾ ਚਾਹੀਦਾ ਹੈ ਅਤੇ ਮੇਰੀ।ਕੋਸ਼ਿਸ਼ ਹੈ ਕਿ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਲੇਸਮੈਂਟ ਮਿਲੇ ਅਤੇ ਹਰੇਕ ਵਿਦਿਆਰਥੀ ਨੂੰ ਅੱਗੇ ਵਧਣ।ਦਾ ਮੌਕਾ ਮਿਲੇ।ਇਸਦੇ ਨਾਲ ਹੀ ਉਹਨਾਂ ਨੇ ਪੰਜਾਬ ਨੂੰ ਡਰੱਗਜ਼ ਮੁਕਤ ਬਣਾਉਣ ਵਿੱਚ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਲਈ ਕਿਹਾ।ਤੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਜਗਜੀਤ ਸਿੰਘ ਵੱਲੋ ਕਾਲਜ ਦੀਆਂ ਉਪਲੱਬਧੀਆਂ ਬਾਰੇ ਸਾਲਾਨਾ ਰਿਪੋਰਟ ਪੜੀ।ਉਨ੍ਹਾਂ ਦੱਸਿਆ ਕਿ ਕਾਲਜ ਦਾ ਉਦੇਸ਼ ਹੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਮਾਧਿਅਮ ਰਾਹੀਂ ਆਪਣੇ ਪੈਰਾਂ ਤੇ ਖੜੇ ਕਰਨਾ ਹੈ ।ਪਿੱਛਲੇ 16ਸਾਲਾਂ ਤੋਂ ਕਾਲਜ ਇਸ ਕਰਤੱਵ ਨੂੰ ਬਾਖੂਬੀ ਨਿਭਾ ਰਿਹਾ ਹੈ ।ਕਾਲਜ ਵਿੱਚ ਪੜੇ ਹੋਏ ਵਿਦਿਆਰਥੀ ਅੱਜ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ।ਸਮਾਗਮ।ਦੇ ਅੰਤ ਵਿੱਚ ਕਾਲਜ ਦੇ ਚੇਅਰਮੈਨ ਵੱਲੋ ਆਏ ਹੋਏ ਮੁੱਖ ਮਹਿਮਾਨ ਤੇ ਬਾਕੀ ਮਹਿਮਾਨ ਦਾ ਧੰਨਵਾਦ ਕੀਤਾ ।ਇਸ ਮੌਕੇ ਪ੍ਰਿੰਸੀਪਲ।ਵਿਨੀਤ ਸਰੀਨ ,ਐਡਵੋਕੇਟ ਜੇ ਐਸ ਵਿਰਕ ,ਰਾਜਕੁਮਾਰ ਭਾਰਗਵ ਚੇਅਰਮੈਨ ਓ ਬੀ ਸੀ ਸੈੱਲ ਪੰਜਾਬ ਕਾਂਗਰਸ ,ਹਰਪ੍ਰੀਤ ਸਿੰਘ ਰਾਜਪੂਤ ਕਨੈਡਾ ,ਐਨ ਕੇ ਪੂਰੀ ਸੋਸ਼ਲ ਵਰਕਰ ,ਚੰਦਰ ਦੇਵਗਨ ਜਿਲਾ ਸੈਕਟਰੀ ਇੰਡੀਅਨ ਨੈਸ਼ਨਲ ਕਾਂਗਰਸ ,ਡਾਕਟਰ ਹਰਵਿੰਦਰ ਸੰਧੂ ,ਐਡਵੋਕੇਟ ਧਨਜੀਤ ਸਿੰਘ ,ਰਾਜਾ ਜੰਗ ,ਅਸ਼ਵਨੀ ਸ਼ਰਮਾ ,ਨਰਿੰਦਰ ਸ਼ਰਮਾ ਸੀਨੀਅਰ ਜਰਨਲਿਸਟ ਅਤੇ ਸਮੂਹ ਸਟਾਫ ਹਾਜਿਰ ਸੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…