Share on Facebook Share on Twitter Share on Google+ Share on Pinterest Share on Linkedin ਰਿਆਤ ਬਾਹਰਾ ਯੂਨੀਵਰਸਿਟੀ ਤੇ ਏਸੀਆਈ ਵੱਲੋਂ ਨਵੇਂ ਫਾਰਮਾ ਕੋਰਸ ਸਮਝੌਤੇ ’ਤੇ ਕੀਤੇ ਦਸਤਖ਼ਤ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 24 ਅਪਰੈਲ: ਰਿਆਤ ਬਾਹਰਾ ਯੂਨੀਵਰਸਿਟੀ ਨੇ ਅਕੈਡਮਿਆ ਫਾਰ ਕਿਲਨਿਕਲ ਇੰਟੇਲਿਜੈਂਸ (ਏਸੀਆਈ) ਨੂੰ ਆਪਣਾ ਇੰਡਸਟਰੀ ਟੇ੍ਰਨਿੰਗ ਪਾਰਟਨਰ ਬਣਾਉਂਦੇ ਹੋਏ ਇਸ ਸਮਝੌਤੇ ’ਤੇ ਦਸੱਤਖਤ ਕੀਤੇ ਹਨ। ਇਸ ਸਮਝੌਤੇ ਦਾ ਮੰਤਵ ਫਾਰਮਾਕੋਵਿਜੀਲੈਂਸ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਡਿਗਰੀ, ਪੀਜੀ ਡਿਪਲੋਮਾ, ਡਿਪਲੋਮਾ ਪ੍ਰਦਾਨ ਕਰਨਾ ਹੈ। ਇਹ ਕੋਰਸ ਫੁਲ ਟਾਈਮ, ਪਾਰਟ ਟਾਈਮ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਹੋਣਗੇਂ। ਇਨ੍ਹਾਂ ਪਾਠਕ੍ਰਮਾਂ ਵਿਚ ਮੈਡੀਕਲ ਅਤੇ ਜੈਵ ਵਿਗਿਆਨ ਤੋਂ ਸਬੰਧਤ ਵਿਦਿਆਰਥੀਆਂ ਅਤੇ ਪੈਸ਼ੇਵਰ ਨੂੰ ਟੇ੍ਰਨਿੰਗ ਦੇ ਮੌਕੇ ਦਿੱਤੇ ਜਾਣਗੇਂ। ਯੂਨੀਵਰਸਿਟੀ ਅਤੇ ਏਸੀਆਈ ਦੇ ਵਿਚ ਹੋਏ ਤਾਜ਼ਾ ਸਮਝੌਤੇ ਦਾ ਮਕਸਦ ਭਾਰਤ ਵਿਚ ਫਾਰਮਾਕੋਵਿਜੀਲੈਂਸ ਦੇ ਖੇਤਰ ਵਿਚ ਵੱਧਦੀ ਜਰੂਰਤਾਂ ਨੂੰ ਪੂਰਾ ਕਰਨਾ ਹੈ ਅਤੇ ਨਾਲ ਹੀ ਅੰਤਰਰਾਸ਼ਟਰੀ ਮਾਣਕਾਂ ’ਤੇ ਚੱਲਕੇ, ਭਾਰਤ ਸਮੇਤ, ਯੁਰੋਪਿਅਨ ਯੂਨੀਅਨ, ਅਮਰੀਕੀ ਰੈਗੁਲੇਟਰੀ ਵਿਚ ਕੁਸ਼ਲ ਕਰਮਚਾਰੀਆਂ, ਸ਼ੋਧ ਅਤੇ ਸੁਰਖਿਆ ਸਬੰਧੀ ਜਰੂਰਤਾਂ ਨੂੰ ਵੀ ਪੂਰਾ ਕੀਤਾ ਜਾ ਸਕੇ। ਆਰ.ਬੀ.ਯੂ. ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਅਤੇ ਅਕੈਡਮਿਆ ਫਾਰ ਕਿਲਨਿਕਲ ਇੰਟੈਲੀਜੈਂਸ (ਏਸੀਆਈ) ਦੇ ਸੀਈਓ ਸੁਨੀਲ ਵਰਮਾ ਨੇ ਇਸ ਸਮਝੌਤੇ ’ਤੇ ਦਸਤਖੱਤ ਕੀਤੇ। ਏਸੀਆਈ ਸਾਲ 2013 ਤੋਂ ਸ਼ੁਰੂ ਹੋਈ ਇਕ ਕਾਰਪੋਰੇਟਿਵ ਟਰੇ੍ਰਨਿੰਗ ਕੰਸਲਟਿੰਗ ਕੰਪਨੀ ਹੈ, ਜੋ ਕਿ ਤਕਨੀਕੀ ਅਤੇ ਪੈਸ਼ੇਵਰ ਕੌਸ਼ਲ ਦੇ ਵਿਕਾਸ ਅਤੇ ਟਰੇਨਿੰਗ ਵਿਚ ਖਾਸ ਸੇਵਾਵਾਂ ਦਿੰਦੀ ਹੈ। ਫਾਰਮਾਕੋਵਿਜੀਲੈਂਸ ਅਤੇ ਕਿਲਨਿਕਲ ਰਿਸਰਚ ਦੇ ਖੇਤਰ ਵਿਚ ਆਪਣੇ ਖਾਸ ਉਦਯੋਗਿਕ ਅਨੁਭਵ ਤੋਂ ਇਲਾਵਾ ਏਸੀਆਈ ਕੌਸ਼ਲ ਵਿਕਾਸ ਦੇ ਨਾਲ ਨਾਲ ਵਿਅਕਤੀਤਵ ਵਿਕਾਸ ਦੀ ਟਰੇੇਨਿੰਗ ਵੀ ਮੌਜੂਦ ਕਰਾਉਂਦਾ ਹੈ। ਇਨ੍ਹਾਂ ਹੀ ਨਹੀਂ ਰੋਜ਼ਗਾਰ ਦੇ ਇੱਛੁਕ ਲੋਕਾਂ ਅਤੇ ਕੁਸ਼ਲ ਕਰਮਚਾਰੀਆਂ ਦੀ ਇੱਛੁਕ ਕੰਪਨੀਆਂ ਨੂੰ ਇਹ ਆਪਸ ਵਿਚ ਮਿਲਾਕੇ ਜਰੂਰਤਾਂ ਵੀ ਪੂਰੀ ਕਰਦਾ ਹੈ। ਤਾਜ਼ਾ ਸਮਝੌਤਾ ਵੀ ਕੁਸ਼ਲ ਕਾਰੀਗਰਾਂ ਦੀ ਘਾਟ ਨੂੰ ਪੂਰਾ ਕਰੇਗਾ, ਚਾਹੇ ਉਹ ਗੁਣਵਤਾ ਦੀ ਕਮੀ ਹੋਵੇ ਜਾਂ ਫਿਰ ਗਿਣਤੀ ਦੀ। ਮੌਜੂਦਾ ਸਮੇਂ ਵਿਚ ਏਸੀਆਈ ਦੇ ਨਾਲ ਜੁੜੀ ਕਿਲਨਿਕਲ ਰਿਸਰਚ ਸੰਸਥਾਨ ਅਤੇ ਫਾਰਮਾਕੋਵਿਜੀਲੈਂਸ ਸਿੱਖਿਆ ਸੰਸਥਾਨਾਂ ਹੁਣ ਇਸ ਸਮਝੌਤੇ ਦੇ ਮੁਤਾਬਿਕ ਯੂਨੀਵਰਸਿਟੀ ਦੇ ਫਾਰਮੇਸੀ, ਨਰਸਿੰਗ ਅਤੇ ਡੈਂਟਲ ਵਿਦਿਆਰਥੀਆਂ ਦੀ ਟ੍ਰੇਨਿੰਗ ਦੇ ਲਈ ਕੰਮ ਕਰਨਗੇ, ਜਿਸਦੇ ਤਹਿਤ ਫਾਰਮਾਕੋਵਿਜੀਲੈਂਸ ਵਿਚ ਡੈਬ ਡਿਗਰੀ (ਫੁਲ ਟਾਈਮ/ਪਾਰਟ ਟਾਈਮ) 2 ਸਾਲ, ਪੀਜੀ ਡਿਪਲੋਮਾ (ਫੁਲ ਟਾਈਮ/ਪਾਰਟ ਟਾਈਮ) ਇਕ ਸਾਲ, (ਫੁਲ ਟਾਈਮ/ਪਾਰਟ ਟਾਈਮ) 6 ਮਹੀਨੇ। ਇਸ ਮੌਕੇ ’ਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਰਿਆਤ ਬਾਹਰਾ ਯੂਨੀਵਰਸਿਟੀ ਦੇ ਰਜਿਸਟਰਾਰ ਓ.ਪੀ.ਮਿੱਢਾ, ਯੂਐਸਪੀਐਸ, ਆਰਬੀਯੂ ਦੇ ਡੀਨ ਡਾ., ਐਸਐਲ ਹਰਿ ਕੁਮਾਰ, ਅਕੈਡਮਿਆ ਫਾਰ ਕਿਲਨਿਕਲ ਇੰਟੈਲੀਜੈਂਸ (ਏਸੀਆਈ) ਦੇ ਡਾਇਰੈਕਟਰ ਸੁਨੀਲ ਵਰਮਾ, ਹਰਿਓਮ ਸਾਲਯੁਸ਼ੰਸ ਦੇ ਫਾਰਮਾਕੋਵਿਜੀਲੈਂਸ ਆਪ੍ਰੇਸ਼ਨ ਦੇ ਮੀਤ ਪ੍ਰਧਾਨ ਡਾ. ਸੰਦੀਪ ਰਾਣਾ, ਬ੍ਰਿਟੇਨ ਸਥਿੱਤ ਫਾਰਮਾਕੋਵਿਜੀਲੈਂਸ ਕੰਪਨੀ ਦੇ ਸੀਨੀਅਰ ਪ੍ਰੋਜੈਕਟ ਏਸੋਸਿਏਟ ਆਸ਼ੀਸ਼ ਸ਼ਰਮਾ, ਫਾਰਮਾਵਿਜੀਲੈਂਸ ਦੇ ਸੀਨੀਅਰ ਫਾਰਮਾਕੋਵਿਜੀਲੈਂਸ ਰਾਈਟਰ ਅਮਿਤ ਗੁਪਤਾ, ਨਾਲੇਜ ਇਸੋਟੋਪਸ ਪ੍ਰਾਈਵੇਟ ਲਿਮਟਿਡ ਦੇ ਟੀਮ ਮੈਨੇਜਰ ਸ਼ੁਸਾਤ ਠਾਕੁ ਅਤੇ ਐਕਸਪਰਟ ਮੈਡੀਕਲ ਰਾਈਟਰ ਅਤੇ ਟਰੇ੍ਰਨਿੰਗ ਕੋਆਰਡੀਨੇਟਰ ਸ਼ੈਲੀ ਅਰੋੜਾ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ