ਵਿਜੀਲੈਂਸ ਬਿਊਰੋ ਵੱਲੋਂ ਸੇਲ ਟੈਕਸ ਬੈਰੀਅਰ ’ਤੇ ਤਾਇਨਾਤ ਇੰਸਪੈਕਟਰ ਰਿਸ਼ਵਤ ਲੈਂਦਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਅਪਰੈਲ:
ਪੰਜਾਬ ਵਿੱਚੋਂ ਰਿਸ਼ਵਤਖੋਰੀ ਨੂੰ ਰੋਕਣ ਦੀ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਵਿਜੀਲੈਂਸ ਨੇ ਇਕ ਸੇਲ ਟੈਕਸ ਇੰਸਪੈਕਟਰ ਨੂੰ ਛੇ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇੰਸਪੈਕਟਰ ਭੁਪਿੰਦਰ ਸਿੰਘ ਜੋ ਕਿ ਸੇਲ ਟੈਕਸ ਬੈਰੀਅਰ ਸਰਦੂਲੇਵਾਲਾ ਜ਼ਿਲ੍ਹਾ ਮਾਨਸਾ ਵਿਖੇ ਤੈਨਾਤ ਸੀ, ਨੂੰ ਦੀਵਾਨ ਚੰਦ ਪੁੱਤਰ ਹਰਦੁਆਰੀ ਲਾਲ ਨਿਵਾਸੀ ਪੁਰਾਣਾ ਬਜ਼ਾਰ, ਸਰਦੂਲਗੜ੍ਹ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਬਿਉਰੋ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਦੀਵਾਨ ਚੰਦ ਨੇ ਦੋਸ਼ ਲਾਇਆ ਕਿ ਸਰਦੂਲਗੜ੍ਹ ਵਿਖੇ ਉਸਦਾ ਜੈਨ ਸਟੀਲਜ਼ ਦੇ ਨਾਂ ’ਤੇ ਇਕ ਆਇਰਨ ਸਟੋਰ ਹੈ ਅਤੇ ਭੁਪਿੰਦਰ ਸਿੰਘ ਉਸ ਦੇ ਮਾਲ ਵਾਲੇ ਦੋ ਵਾਹਨਾਂ ਨੂੰ ਸੇਲ ਟੈਕਸ ਬੈਰੀਅਰ ਤੋਂ ਬਿਨਾਂ ਐਂਟਰੀ ਕੀਤੇ ਲੰਘਾਉਣ ਬਦਲੇ 6000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤ ਕਰਤਾ ਅਨੁਸਾਰ ਉਸ ਕੋਲ ਮਾਲ ਦੇ ਬਕਾਇਦਾ ਸਾਰੇ ਬਿਲ ਹੁੰਦੇ ਹਨ ਪਰ ਇਸ ਦੇ ਬਾਵਜੂਦ ਇੰਸਪੈਕਟਰ ਉਸ ਤੋਂ ਰਿਸ਼ਵਤ ਭਾਲਦਾ ਸੀ। ਸ਼ਿਕਾਇਤ ਕਰਤਾ ਵੱਲੋਂ ਦਿੱਤੀ ਸੂਹ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਇਕ ਟੀਮ ਨੇ ਦੋਸ਼ੀ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਛੇ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ।

Load More Related Articles
Load More By Nabaz-e-Punjab
Load More In Crime & Police

Check Also

ਮੁਹਾਲੀ ਪੁਲੀਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ, ਦੋ ਮੁਲਜ਼ਮ ਗ੍ਰਿਫ਼ਤਾਰ, ਇੱਕ ਫ਼ਰਾਰ

ਮੁਹਾਲੀ ਪੁਲੀਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ, ਦੋ ਮੁਲਜ਼ਮ ਗ੍ਰਿਫ਼ਤਾਰ, ਇੱਕ ਫ਼ਰਾਰ ਮੁਲਜ਼ਮਾਂ ਨੇ ਕਤਲ ਤੋਂ ਬ…